ਦੀਨਾਨਗਰ (ਹਰਜਿੰਦਰ) : ਦੀਨਾਨਗਰ ਦੇ ਬਾਈਪਾਸ ਨੇੜੇ ਪੈਂਦੇ ਇਕ ਪਿੰਡ 'ਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਨਿੱਜੀ ਸਕੂਲ ਗਰੀਨਲੈਂਡ ਪਬਲਿਕ ਸਕੂਲ ਦੀ ਬੱਸ ਪਲਟ ਗਈ ਜਿਸ ਕਾਰਨ ਬੱਸ 'ਚ ਸਵਾਰ ਛੋਟੇ-ਛੋਟੇ ਬੱਚੇ ਵਾਲ-ਵਾਲ ਬਚ ਗਏ। ਬੱਸ ਪਲਟਣ ਦੀ ਖਬਰ ਸੁਣਦੇ ਹੀ ਬੱਚਿਆਂ ਦੇ ਮਾਪਿਆਂ ਦੇ ਸਾਹ ਸੁੱਕ ਗਏ ਅਤੇ ਉਨ੍ਹਾਂ ਤੁਰੰਤ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਆਪੋ-ਆਪਣੇ ਬੱਚਿਆਂ ਦਾ ਹਾਲ ਜਾਣਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ 'ਚ ਸਕੂਲੀ ਬੱਚੇ ਸਵਾਰ ਸਨ ਪਰ ਅਚਾਨਕ ਬੱਸ ਪਲਟ ਗਈ ਅਤੇ ਲੋਕਾਂ 'ਚ ਹਫੜਾ-ਦਫੜੀ ਦਾ ਮਾਹੋਲ ਬਣ ਗਿਆ ਤੇਜ਼ੀ ਨਾਲ ਲੋਕਾਂ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ
ਉਧਰ ਜਦੋਂ ਸਕੂਲ ਬੱਸ ਪਲਟਣ ਬਾਰੇ ਸਕੂਲ ਦੀ ਪ੍ਰਿੰਸੀਪਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਬੱਚਿਆਂ ਦਾ ਹਾਲ ਜਾਣਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਨੇ ਦੱਸਿਆ ਕਿ ਮੌਸਮ ਖਰਾਬ ਸੀ ਅਤੇ ਰਸਤਾ ਛੋਟਾ ਹੋਣ ਕਰਕੇ ਬੱਸ ਪਲਟੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੱਸ ਵਿਚ ਸਵਾਰ ਬੱਚੇ ਬਿਲਕੁਲ ਠੀਕ ਠਾਕ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਦੀਆਂ ਬਦਲੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਨੇ ਬਦਲਿਆ ਇਕ ਵਿਭਾਗ ਦਾ ਨਾਂ
NEXT STORY