ਪਠਾਨਕੋਟ (ਧਰਮਿੰਦਰ)—ਪੰਜਾਬ ਨੂੰ ਕਲਾਕਾਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਕਲਾਕਾਰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਦਾ ਹੀ ਮੂਰਤੀ ਕਲਾਕਾਰ ਜੋਗਿੰਦਰ ਪਾਲ ਜੋ ਪਠਾਨਕੋਟ ਦਾ ਰਹਿਣ ਵਾਲਾ ਹੈ। ਫਾਈਨ ਆਰਟਸ 'ਚ ਡਿਗਰੀ ਹੋਲਡਰ ਹੈ ਅਤੇ ਮੂਰਤੀ ਬਣਾਉਣ ਦੀ ਪ੍ਰਤੀਯੋਗਤਾ 'ਚ ਪੂਰੇ ਦੇਸ਼ 'ਚ 15 ਐਵਾਰਡ ਜਿੱਤਣ ਦੇ ਬਾਅਦ ਵੀ ਆਪਣੇ ਘਰ ਦਾ ਪਾਲਣ-ਪੋਸ਼ਣ ਕਰਨ ਲਈ ਸਬਜ਼ੀ ਮੰਡੀ 'ਚ ਫਰੂਟ ਦੀ ਰੇਡੀ ਲਗਾ ਕੇ ਕਰ ਰਿਹਾ ਹੈ, ਪਰ ਸਰਕਾਰ ਵਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਾਰਨ ਹੌਲੀ-ਹੌਲੀ ਕਲਾਕਾਰ ਖਤਮ ਹੋ ਰਹੇ ਹਨ।



ਹਰਸਿਮਰਤ ਨੂੰ ਜਤਾਉਣ ਲਈ ਬਠਿੰਡਾ ਤੋਂ ਚੋਣ ਲੜ ਰਹੇ ਖਹਿਰਾ : ਬਲਜਿੰਦਰ ਕੌਰ
NEXT STORY