ਪਟਿਆਲਾ (ਕੰਵਜੀਤ ਕੰਬੋਜ) : ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਚਲਾਏ ਤਲਾਸ਼ੀ ਅਭਿਆਨ ਦੌਰਾਨ ਪੁਲਸ ਨੇ ਯਾਤਰੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਸ ਦੇ ਐਕਸ਼ਨ ਮੋਡ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ। ਵੀਰਵਾਰ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਜਦ ਦਾਦਰ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਟਰੇਨ ਪਹੁੰਚੀ ਤਾਂ ਪੁਲਸ ਨੇ ਟਰੇਨ ਦੇ ਅੰਦਰ ਵੜ੍ਹ ਕੇ 'ਕੱਲੇ-'ਕੱਲੇ ਵਿਅਕਤੀ ਦੀ ਤਲਾਸ਼ੀ ਲਈ। ਇਹ ਤਲਾਸ਼ੀ ਅਭਿਆਨ ਪੁਲਸ ਵੱਲੋਂ ਲਗਾਤਾਰ ਆ ਰਹੀਆਂ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮੱਦੇਨਜ਼ਰ ਚਲਾਇਆ ਗਿਆ। ਇਸ ਜਾਂਚ ਦਾ ਦੂਜਾ ਕਾਰਨ 15 ਅਗਸਤ ਨਜ਼ਦੀਕ ਆ ਰਹੀ ਹੈ, ਉਸ ਨੂੰ ਵੀ ਮੰਨਿਆ ਜਾ ਰਿਹਾ ਹੈ।
ਖ਼ਬਰ ਇਹ ਵੀ : ਜਲੰਧਰ 'ਚ ਬੰਦੂਕ ਦੀ ਨੋਕ ’ਤੇ ਲੁੱਟੀ ਬੈਂਕ, ਉਥੇ ਮਾਨ ਸਰਕਾਰ ਵੱਲੋਂ ਬਕਾਇਆ ਬਿਜਲੀ ਬਿੱਲ ਮੁਆਫ਼, ਪੜ੍ਹੋ TOP 10
ਇਸ ਮੌਕੇ ਗੱਲਬਾਤ ਕਰਦਿਆਂ ਜੀ.ਆਰ.ਪੀ.ਐੱਫ. ਪੁਲਸ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ 15 ਅਗਸਤ ਨੇੜੇ ਆ ਰਹੀ ਹੈ, ਉਸੇ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਜੀ.ਆਰ.ਪੀ.ਐੱਫ. ਪੁਲਸ ਕਰਮਚਾਰੀਆਂ ਵੱਲੋਂ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸੇ ਤਰ੍ਹਾਂ ਤਲਾਸ਼ੀ ਅਭਿਆਨ ਦਾ ਦੂਸਰਾ ਕਾਰਨ ਜੋ ਲਗਾਤਾਰ ਰੇਲਵੇ ਸਟੇਸ਼ਨਾਂ 'ਤੇ ਬੰਬ ਧਮਾਕੇ ਕਰਨ ਦੀਆਂ ਧਮਕੀਆਂ ਆ ਰਹੀਆਂ ਹਨ, ਉਹ ਵੀ ਹੈ। ਅਸੀਂ ਟਰੇਨ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਹ ਕੋਈ ਵੀ ਲਾਵਾਰਿਸ ਵਸਤੂ ਵੇਖਦੇ ਹਨ ਜਾਂ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਦੇ ਹਨ ਤਾਂ ਉਹ ਸਾਨੂੰ ਜ਼ਰੂਰ ਸੂਚਿਤ ਕਰਨ ਤਾਂ ਜੋ ਅਸੀਂ ਉਸ 'ਤੇ ਸਖਤ ਕਾਰਵਾਈ ਕਰ ਸਕੀਏ।
ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਹੀ ਇਹ ਵੱਡੀ ਗੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੇਵਾਮੁਕਤੀ ਦੇ ਦਿਨ ਤੋਂ ਹੀ ਮਿਲੇਗੀ ਪੈਨਸ਼ਨ, ਲੁਧਿਆਣਾ 'ਚ ਸ਼ੁਰੂ ਹੋਇਆ 'ਵਿਸ਼ਵਾਸ' ਪ੍ਰਾਜੈਕਟ
NEXT STORY