ਕਪੂਰਥਲਾ, (ਭੂਸ਼ਣ)- ਸੂਬੇ ਭਰ ਵਿਚ ਜਾਅਲੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਪ੍ਰਤੀ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਟਰੈਫਿਕ ਪੁਲਸ ਕਪੂਰਥਲਾ ਨੇ ਮੰਗਲਵਾਰ ਨੂੰ ਇਕ ਵੱਡੀ ਮੁਹਿੰਮ ਚਲਾਉਂਦੇ ਹੋਏ ਵਾਹਨ ਐਪ ਦੀ ਮਦਦ ਨਾਲ ਕਰੀਬ 200 ਗੱਡੀਆਂ ਦੀ ਤਲਾਸ਼ੀ ਲਈ । ਇਸ ਦੌਰਾਨ ਜਿੱਥੇ ਕੁੱਝ ਸ਼ੱਕੀ ਗੱਡੀਆਂ ਨੂੰ ਇੰਪਾਊਂਡ ਕੀਤਾ ਗਿਆ, ਉਥੇ ਹੀ 50 ਗੱਡੀਆਂ ਦੇ ਚਲਾਨ ਵੀ ਕੱਟੇ ਗਏ ।
ਜ਼ਿਕਰਯੋਗ ਹੈ ਕਿ ਸੂਬੇ ਭਰ 'ਚ ਗਲਤ ਨੰਬਰ ਪਲੇਟਾਂ ਵਾਲੀਆਂ ਗੱਡੀਆਂ 'ਚ ਘੁੰਮਣ ਵਾਲੇ ਅਪਰਾਧੀਆਂ ਸਬੰਧੀ ਵਿਚ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ। ਇਸ ਨੂੰ ਲੈ ਕੇ ਸੂਬੇ ਭਰ 'ਚ ਅਲਰਟ ਜਾਰੀ ਕੀਤਾ ਗਿਆ ਹੈ। ਸਾਰੇ ਥਾਣਾ ਖੇਤਰਾਂ ਦੀ ਪੁਲਸ ਨੂੰ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ। ਇਸੇ ਤਹਿਤ ਟਰੈਫਿਕ ਇੰਚਾਰਜ ਕਪੂਰਥਲਾ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਨੇ ਪੁਲਸ ਟੀਮ ਨਾਲ ਡੀ. ਸੀ. ਚੌਕ, ਸੁਲਤਾਨਪੁਰ ਲੋਧੀ ਮਾਰਗ, ਕਾਂਜਲੀ ਮਾਰਗ, ਜਲੰਧਰ ਮਾਰਗ ਅਤੇ ਕਰਤਾਰਪੁਰ ਮਾਰਗ ਉੱਤੇ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਵਾਹਨ ਐਪ ਦੀ ਮਦਦ ਨਾਲ 200 ਗੱਡੀਆਂ ਦੀ ਤਲਾਸ਼ੀ ਲਈ। ਇਸ ਦੌਰਾਨ ਗੱਡੀਆਂ 'ਚ ਸਵਾਰ ਲੋਕਾਂ ਦੇ ਨਾਂ-ਪਤੇ ਨੋਟ ਕੀਤੇ ਗਏ। ਚੈਕਿੰਗ ਦੌਰਾਨ ਸ਼ੱਕੀ ਗੱਡੀਆਂ ਨੂੰ ਲੰਬੇ ਸਮੇਂ ਤੱਕ ਰੋਕਿਆ ਗਿਆ।
ਸੁੱਖੇ ਤੇ ਭੱਟ ਨੂੰ ਫਾਂਸੀ 'ਤੇ ਲਟਕਾਇਆ ਜਾ ਸਕਦੈ ਤਾਂ ਟਾਈਟਲਰ ਨੂੰ ਕਿਉਂ ਨਹੀਂ? : ਭੋਮਾ
NEXT STORY