ਲੁਧਿਆਣਾ, (ਗੁਪਤਾ)- ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ’ਤੇ ਸਰਕਾਰ ਦੀ ਦਮਨਕਾਰੀ ਤੇ ਟਰਾਂਸਪੋਰਟ ਖੇਤਰ ਨੂੰ ਬਰਬਾਦ ਕਰਨ ਦੀ ਕਗਾਰ ’ਤੇ ਖਡ਼੍ਹਾ ਕਰਨ ਵਾਲੀਆਂ ਨੀਤੀਆਂ ਦੇ ਵਿਰੋਧ ਵਿਚ ਦੇਸ਼ ਦੇ ਟਰਾਂਸਪੋਰਟਰਾਂ ਵੱਲੋਂ ਕੀਤੀ ਜਾ ਰਹੀ ਅਨਿਸ਼ਚਿਤ-ਕਾਲੀਨ ਚੱਕਾ ਜਾਮ ਹਡ਼ਤਾਲ ਦੇ ਅੱਜ ਦੂਜੇ ਦਿਨ ਲੁਧਿਆਣਾ ’ਚ ਟਰਾਂਸਪੋਰਟਰਾਂ ਨੇ ਟਰਾਂਸਪੋਰਟ ਨਗਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਟਰਾਂਸਪੋਰਟਰਾਂ ਨੇ ਅੱਜ ਜਗ੍ਹਾ-ਜਗ੍ਹਾ ’ਤੇ ਵਿਸ਼ੇਸ਼ ਨਾਕੇ ਲਾ ਕੇ ਕੁਝ ਟਰਾਂਸਪੋਰਟ ਕੰਪਨੀਆਂ ਵੱਲੋਂ ਚਲਾਏ ਜਾ ਰਹੇ ਟਰੱਕਾਂ ਨੂੰ ਸਡ਼ਕਾਂ ’ਤੇ ਰੁਕਵਾ ਦਿੱਤਾ ਤੇ ਟਾਇਲ ਸਾਡ਼ ਕੇ ਆਪਣਾ ਵਿਰੋਧ ਪ੍ਰਗਟ ਕੀਤਾ।
®ਇਸ ਮੌਕੇ ਟਰਾਂਸਪੋਰਟਰਾਂ ਦੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਮੀਤ ਸਿੰਘ ਪ੍ਰਿੰਸ, ਤਿਰਲੋਚਨ ਸਿੰਘ, ਸਰਬਜੀਤ ਸਿੰਧ ਨਵਭਾਰਤ, ਡੀ. ਐੱਸ. ਟਰਾਂਸਪੋਰਟ ਦੇ ਅਵਤਾਰ ਸਿੰਘ, ਪਰਮਿੰਦਰ ਸਿੰਘ, ਡੀ. ਟੀ. ਯੂ. ਦੇ ਵਾਲੀਆ, ਜਗਦੀਸ਼ ਜੱਸੋਵਾਲ, ਮੋਹਨ ਸਿੰਘ ਗਿੱਲ ਨੇ ਕਿਹਾ ਕਿ ਟਰੱਕ ਅਪ੍ਰੇਟਰਾਂ ਤੇ ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਈ ਹੈ, ਜਿਸ ਕਾਰਨ ਟਰਾਂਸਪੋਰਟਰਾਂ ਨੂੰ 20 ਜੁਲਾਈ ਤੋਂ ਅਨਿਸ਼ਚਿਤ ਕਾਲੀਨ ਚੱਕਾ ਜਾਮ ਦਾ ਫੈਸਲਾ ਲੈਣਾ ਪਿਆ।
ਅੱਜ ਟਰੱਕ ਮਾਲਕ ਆਪਣਾ ਖਰਚਾ ਚੁੱਕਣ ਤੋਂ ਵੀ ਅਸਮਰਥ ਹਨ ਤੇ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਵੀ ਨਹੀਂ ਉਤਾਰ ਸਕਦਾ ਪਰੰਤੂ ਕੇਂਦਰ ਸਰਕਾਰ ਟਰਾਂਸਪੋਰਟ ਉਦਯੋਗ ਤੋਂ ਜਜ਼ੀਆ ਵਸੂਲ ਕਰਕੇ ਵਿਜੇ ਮਾਲਿਆ ਤੇ ਨੀਰਵ ਮੋਦੀ ਵਰਗੇ ਬੈਂਕ ਡਿਫਾਲਟਰਾਂ ਨੂੰ ਰੈਵੇਨਿਊ ਕਰਜ਼ੇ ਦੇ ਰੂਪ ਵਿਚ ਸੌਂਪ ਰਹੀ ਹੈ। ਪਿਛਲੇ ਦੋ ਮਹੀਨੇ ਤੋਂ ਟਰਾਂਸਪੋਰਟ ਉਦਯੋਗ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਕੀਤੀ ਜਾ ਰਹੀ ਬੈਠਕ ਦੇ ਕੋਈ ਤਸੱਲੀਬਖਸ਼ ਹਲ ਨਹੀਂ ਲੱਭ ਸਕੀ।
ਜੇਕਰ ਸਰਕਾਰ ਕੋਈ ਹਲ ਕਰਨਾ ਚਾਹੁੰਦੀ ਤਾਂ 2 ਮਹੀਨੇ ਵਿਚ ਕੋਈ ਸਾਰਥਕ ਹੱਲ ਕਰ ਸਕਦੀ ਸੀ। ਕਿਸਾਨੀ ਦੇ ਬਾਅਦ ਸਭ ਤੋਂ ਵੱਡਾ ਟਰਾਂਸਪੋਰਟ ਉਦਯੋਗ ਦਾ ਹੈ, ਜਿਸ ਨੂੰ ਪੰਜਾਬੀਆਂ ਨੇ ਸਭ ਤੋਂ ਵੱਧ ਅਪਨਾਇਆ ਹੋਇਆ ਹੈ, ਪਰੰਤੂ ਕੇਂਦਰ ਤੇ ਪੰਜਾਬ ਸਰਕਾਰ ਇਸ ਉਦਯੋਗ ਨੂੰ ਸਹੂਲਤਾਂ ਦੇਣ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਉਨਾਂ ਨੇ ਮੰਗ ਕੀਤੀ ਕਿ ਬੱਸਾਂ ਨੂੰ ਟਰੱਕਾਂ ਦੀ ਤਰਜ਼ ’ਤੇ ਨੈਸ਼ਨਲ ਪਰਮਿਟ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਜਗਦੀਸ਼ ਸਿੰਘ ਜੱਸੋਵਾਲ, ਬੇਅੰਤ ਸਿੰਘ, ਜੇ.ਪੀ. ਅਗਰਵਾਲ, ਹਰਜਿੰਦਰ ਗਿਲ, ਕੁਲਦੀਪ ਬਿਸ਼ਨੋਈ, ਸਤਿਆਵਾਨ, ਟਿੰਕੂ, ਧਰਮ ਚੰਦ ਡੀ.ਪੀ.ਆਰ. ਗੁਲਸ਼ਨ ਕੁਮਾਰ, ਬੀ.ਐੱਲ. ਸ਼ਾਹ, ਬਚਿੱਤਰ ਸਿੰਘ, ਸੁੰਦਰ, ਵਿਜੇ, ਨਰੇਸ਼, ਨਗੇਸ਼, ਕੇਵਲ ਕਾਰਗੋ ਦੇ ਪ੍ਰੀਤਮ ਤੇ ਸੰਦੀਪ ਵਧਵਾ, ਮਹਿੰਦਰ ਨੇ ਵੀ ਹਿੱਸਾ ਲਿਆ।
ਸੜਕ ਹਾਦਸੇ ’ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਗੰਭੀਰ
NEXT STORY