ਨਵੀਂ ਦਿੱਲੀ/ਜਲੰਧਰ (ਚਾਵਲਾ) : ਗੋਲਕ ਦੀ ਦੁਰਵਰਤੋਂ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੁਖੀ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਦੂਸਰੀ ਵਾਰ ਮੁਕੱਦਮਾ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਹਮਲਾ ਤੇਜ਼ ਕਰ ਦਿੱਤਾ ਗਿਆ ਹੈ। ਪ੍ਰੈੱਸ ਵਾਰਤਾ ਦੌਰਾਨ ਦਿੱਤੇ ਸਬੂਤਾਂ ਅਨੁਸਾਰ ਦੂਜੀ ਐੱਫ. ਆਈ. ਆਰ. ਡੀ. ਐੱਸ. ਜੀ. ਐੱਮ. ਸੀ. ਦੇ ਦਾਨ ’ਚੋਂ ਚੋਰੀ ਅਤੇ ਪੈਸੇ ਦੀ ਦੁਰਵਰਤੋਂ ਬਾਰੇ ਦੱਸੀ ਜਾ ਰਹੀ ਹੈ, ਜੋ ਕਿ ਵਿਰੋਧੀ ਧਿਰ ਅਕਾਲੀ ਦਲ ਦੇ ਭੁਪਿੰਦਰ ਸਿੰਘ ਪੀ. ਆਰ. ਓ. ਦੀ ਸ਼ਿਕਾਇਤ ਦੇ ਆਧਾਰ ’ਤੇ ਲਈ ਗਈ ਸੀ। ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਜਾਅਲੀ (ਸੇਲ) ਕੰਪਨੀਆਂ ਰਾਹੀਂ 1 ਕਰੋੜ ਤੋਂ ਵੱਧ ਦੀ ਰਕਮ ਦੀ ਦੁਰਵਰਤੋਂ ਕੀਤੀ ਗਈ। ਜਿਸ ਦੇ ਤਹਿਤ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੇਸ ਦਾਇਰ ਕੀਤਾ ਗਿਆ ਸੀ। ਡੀ. ਐੱਸ. ਜੀ. ਐੱਮ. ਸੀ. ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਦੂਜੀ ਵਾਰ ਮੁਕੱਦਮਾ ਦਾਇਰ ਹੋਣਾ ਡੀ. ਐੱਸ. ਜੀ. ਐੱਮ. ਸੀ. ਦੇ ਇਤਿਹਾਸ ’ਚ ਬਹੁਤ ਵੱਡਾ ਧੱਬਾ ਹੈ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ, ‘‘ਮਹਾਮਾਰੀ ਦੇ ਬੇਰਹਿਮ ਦੌਰ ’ਚ ਸਿਰਸਾ ਆਪਣੇ ਸਟਾਫ, ਸਕੂਲ ਅਧਿਆਪਕਾਂ ਨੂੰ ਭੁੱਖਾ ਛੱਡ ਕੇ ਆਪਣੇ ਪ੍ਰਚਾਰ ’ਚ ਰੁੱਝੇ ਰਹੇ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ 8-8 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਇਹ ਕਿੰਨੀ ਬੇਰਹਿਮੀ ਦੀ ਗੱਲ ਹੈ ਕਿ ਪੰਜਾਬੀ ਬਾਗ ਵਿਚ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਅੰਗਹੀਣ ਕਰਮਚਾਰੀਆਂ ਨੂੰ ਅੱਧੇ ਸਾਲ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ। ਡੀ. ਐੱਸ. ਜੀ. ਐੱਮ. ਸੀ. ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੀ ਮੌਜੂਦਾ ਕਮੇਟੀ ’ਤੇ ਵਰ੍ਹੇ ਅਤੇ ਤਾਬੜਤੋੜ ਸਵਾਲ ਕੀਤੇ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਮੁੱਖ ਅਹੁਦੇਦਾਰ ਮੌਜੂਦ ਸਨ ਜਿਨ੍ਹਾਂ ’ਚ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਬਲਦੇਵ ਸਿੰਘ ਰਾਣੀ ਬਾਗ, ਸੁਖਬੀਰ ਸਿੰਘ ਕਾਲੜਾ, ਮਨਜੀਤ ਸਿੰਘ ਸਰਨਾ, ਕਰਤਾਰ ਸਿੰਘ ਚਾਵਲਾ (ਵਿੱਕੀ) ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸਥਾਪਤ ਕੀਤਾ ਜਾਵੇਗਾ ‘ਸਿੱਖ ਮਿਸ਼ਨ’ : ਬੀਬੀ ਜਗੀਰ ਕੌਰ
ਦੂਜੀ ਐੱਫ. ਆਈ. ਆਰ. ਦੇ ਬਾਵਜੂਦ ਸਿਰਸਾ ਨੂੰ ਕਮੇਟੀ ਦੀ ਕਮਾਨ ਸੌਂਪੀ ਰੱਖਣ ’ਤੇ ਬਾਦਲ ਦੇਣ ਸਪਸ਼ਟੀਕਰਨ : ਬੰਨੀ ਜੌਲੀ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਮੰਗ ਕੀਤੀ ਹੈ ਕਿ ਸਿੱਖ ਸੰਸਥਾ ਦੇ ਪ੍ਰਬੰਧ ਵਿਚ ਵੱਡੇ ਪੱਧਰ ’ਤੇ ਗਬਨ ਕੀਤੇ ਜਾਣ ਦੇ ਬਾਵਜੂਦ ਅਤੇ ਦੋ-ਦੋ ਐੱਫ. ਆਈ. ਆਰਜ਼ ਦੇ ਹੁੰਦਿਆਂ ਡੀ. ਐੱਸ. ਜੀ. ਐੱਮ. ਸੀ. ਦੀ ਕਮਾਨ ਐੱਮ. ਐੱਸ. ਸਿਰਸਾ ਨੂੰ ਸੌਂਪੀ ਰੱਖਣ ਬਾਰੇ ਬਾਦਲਾਂ ਨੂੰ ਗੁਰੂ ਪੰਥ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਬੰਨੀ ਜੌਲੀ ਨੇ ਕਿਹਾ ਕਿ ਜਦੋਂ ਅਸੀਂ ਤੱਥਾਂ ਨੂੰ ਜੋੜਦੇ ਹਾਂ, ਇਹ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਡੀ. ਐੱਸ. ਜੀ. ਐੱਮ. ਸੀ. ਬਾਦਲਾਂ ਦੀ ਰਾਜਨੀਤਿਕ ਸਰਪ੍ਰਸਤੀ ਹੇਠ ਇਕ ਖ਼ਤਰਨਾਕ ਮਾਫੀਆ ਦੇ ਅਧਿਕਾਰ ਹੇਠ ਹੈ।
ਇਹ ਵੀ ਪੜ੍ਹੋ : ਤੰਬਾਕੂ ਮੁਕਤ ਕਰਨ ਲਈ ਸਿੱਖਿਆ ਵਿਭਾਗ ਨੇ ਫਿਰ ਜਾਰੀ ਕੀਤੇ ਨਿਰਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੁਖਸ਼ਿੰਦਰ ਸ਼ਿੰਦਾ ਨੇ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦੇ ਹੌਂਸਲੇ ਮੁੜ ਕੀਤੇ ਬੁਲੰਦ (ਵੀਡੀਓ)
NEXT STORY