ਚੰਡੀਗੜ੍ਹ (ਅਧੀਰ ਰੋਹਾਲ) : ਪਿਛਲੇ 4 ਦਿਨਾਂ ਤੋਂ ਸ਼ਹਿਰ ਦੇ ਤਾਪਮਾਨ 'ਚ ਹੋਏ 10 ਡਿਗਰੀ ਦੇ ਵਾਧੇ ਨਾਲ ਹੁਣ ਮਹਿਸੂਸ ਨਹੀਂ ਹੋ ਰਿਹਾ ਕਿ ਸ਼ਹਿਰ ਦੇ ਲੋਕਾਂ ਨੇ ਇਸ ਮਹੀਨੇ ਦੇ ਪਹਿਲੇ 15 ਦਿਨ ਰਿਕਾਰਡ ਤੋੜ ਕੜਾਕੇ ਦੀ ਠੰਡ ਝੱਲੀ ਹੈ। ਐਤਵਾਰ ਨੂੰ ਉੱਤਰੀ ਭਾਰਤ ਦੇ 6 ਸੂਬਿਆਂ 'ਚ ਸਭ ਤੋਂ ਗਰਮ ਰਹੇ ਚੰਡੀਗੜ੍ਹ ਦੇ ਤਾਪਮਾਨ 'ਚ ਫਿਰ ਵਾਧਾ ਹੋਇਆ ਅਤੇ ਇਹ 25 ਡਿਗਰੀ ਦੇ ਨੇੜੇ ਆ ਕੇ 24.6 ਡਿਗਰੀ ਦਰਜ ਹੋਇਆ। ਵਧੇ ਹੋਏ ਤਾਪਮਾਨ ਵਿਚਕਾਰ ਸੋਮਵਾਰ ਨੂੰ ਵੀ ਦਿੱਲੀ ਅਤੇ ਗੁਰੂਗ੍ਰਾਮ ਤੋਂ ਬਾਅਦ ਚੰਡੀਗੜ੍ਹ 6 ਸੂਬਿਆਂ ਦਾ ਤੀਜਾ ਸਭ ਤੋਂ ਗਰਮ ਸ਼ਹਿਰ ਰਿਹਾ।
ਇਹ ਵੀ ਪੜ੍ਹੋ : ਸੇਵਾਮੁਕਤ ਮੁਲਾਜ਼ਮਾਂ ਨੂੰ ਵੱਡੀ ਰਾਹਤ, ਕੈਟ ਨੇ ਇਹ ਭੱਤਾ ਦੇਣ ਦੇ ਜਾਰੀ ਕੀਤੇ ਹੁਕਮ, ਹਰ ਮੁਲਾਜ਼ਮ ਨੂੰ ...
ਮੌਸਮ 'ਚ ਆਏ ਬਦਲਾਅ ਦਾ ਅਸਰ ਇਹ ਹੋਇਆ ਕਿ ਦੁਪਹਿਰ ਵੇਲੇ ਲੋਕਾਂ ਨੇ ਗਰਮ ਕੱਪੜੇ ਛੱਡ ਕੇ ਹਲਕੇ ਕੱਪੜੇ ਪਾਏ। ਸ਼ਹਿਰ 'ਚ ਘੁੰਮਣ ਆਏ ਸੈਲਾਨੀਆਂ ਨੂੰ ਤਾਂ ਇਸ ਹੱਦ ਤੱਕ ਗਰਮੀ ਦਾ ਅਹਿਸਾਸ ਹੋਇਆ ਕਿ ਜੈਕਟਾਂ, ਸਵੈਟਰ ਉਤਾਰ ਕੇ ਉਨ੍ਹਾਂ ਨੇ ਸ਼ਰਟਾਂ 'ਚ ਹੀ ਸੈਰ ਦਾ ਮਜ਼ਾ ਲਿਆ। ਆਉਣ ਵਾਲੇ ਦਿਨਾਂ 'ਚ ਵੀ ਸ਼ਹਿਰ ਦਾ ਤਾਪਮਾਨ ਇਸੇ ਤਰ੍ਹਾਂ ਰਹੇਗਾ ਪਰ 22 ਜਨਵਰੀ ਤੋਂ ਬਾਅਦ ਮੌਸਮ ਬਦਲ ਕੇ ਫਿਰ ਸ਼ਹਿਰ 'ਚ ਠੰਡ ਆਵੇਗੀ ਕਿਉਂਕਿ 21 ਜਨਵਰੀ ਤੱਕ ਸ਼ਹਿਰ ਦਾ ਤਾਪਮਾਨ ਇਸੇ ਤਰ੍ਹਾਂ ਰਹੇਗਾ ਪਰ 22 ਜਨਵਰੀ ਤੋਂ ਵੈਸਟਰਨ ਡਿਸਟਰਬੈਂਸ ਦਾ ਮਜ਼ਬੂਤ ਸਿਸਟਮ ਪੂਰੇ ਉੱਤਰੀ ਭਾਰਤ 'ਚ ਸਰਗਰਮ ਹੋਣ ਦੇ ਆਸਾਰ ਬਣ ਰਹੇ ਹਨ।
ਇਹ ਵੀ ਪੜ੍ਹੋ : ਬਾਜਵਾ ਨੇ ਕੇਜਰੀਵਾਲ ਦੀ ਚੁੱਪੀ ’ਤੇ ਚੁੱਕੇ ਸਵਾਲ, ਕਿਹਾ-ਮੁਆਫ਼ੀ ਮੰਗੇ ਆਤਿਸ਼ੀ
3 ਦਿਨਾਂ ਤੱਕ ਸ਼ਹਿਰ 'ਚ ਬੱਦਲ ਛਾਏ ਰਹਿਣ ਦੇ ਨਾਲ ਹੀ ਬਾਰਸ਼ ਅਤੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਸਿਸਟਮ ਦੇ ਪ੍ਰਭਾਵ ਨਾਲ 25 ਜਨਵਰੀ ਤੱਕ ਸ਼ਹਿਰ 'ਚ ਚੰਗੀ ਬਾਰਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 23 ਜਨਵਰੀ ਨੂੰ ਚੰਡੀਗੜ੍ਹ 'ਚ ਭਾਰੀ ਮੀਂਹ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਨ ਕਾਰਡ ਧਾਰਕਾਂ ਨਾਲ ਜੁੜੀ ਅਹਿਮ ਖ਼ਬਰ! ਵੱਧ ਸਕਦੀ ਹੈ ਪ੍ਰੇਸ਼ਾਨੀ, ਇਨ੍ਹਾਂ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ
NEXT STORY