ਵੈਰੋਵਾਲ, (ਗਿੱਲ)- ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਲੋਕਾਂ ਨੂੰ ਸਹੂਲਤਾਂ ਦੇ ਰਹੇ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿਚੋਂ ਇਕ ਪਿੰਡ ਜਾਂਹਗੀਰ ਦਾ ਸੇਵਾ ਕੇਂਦਰ ਵੀ ਹੈ। ਪਿੰਡ ਦੇ ਮੋਹਤਬਰਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਰੋਸ ਜਤਾਉਂਦੇ ਹੋਏ ਜਥੇ. ਦਲਬੀਰ ਸਿੰਘ ਜਾਂਹਗੀਰ ਮੈਂਬਰ ਵਰਕਿੰਗ ਕਮੇਟੀ, ਸਰਪੰਚ ਕੁਲਦੀਪ ਕੌਰ ਜਾਂਹਗੀਰ, ਕੰਵਲਜੀਤ ਸਿੰਘ ਲਾਹੌਰੀਆ ਪੰਚ, ਜਗੀਰ ਸਿੰਘ ਪੰਚ, ਸੂਬੇਦਾਰ ਅਜੀਤ ਸਿੰਘ ਪੰਚ, ਗੁਲਜਾਰ ਸਿੰÎਘ, ਗੁਰਸਾਹਬ ਸਿੰਘ, ਸੁਖਵਿੰਦਰ ਸਿੰਘ, ਸਰਵਨ ਸਿੰਘ, ਲਖਵਿੰਦਰ ਸਿੰਘ, ਹਜੂਰਾ ਸਿੰਘ, ਅਮਰੀਕ ਸਿੰਘ, ਮੇਜਰ ਸਿੰਘ, ਮਹਿੰਗਾ ਸਿੰÎਘ, ਅਨੂਪ ਸਿੰਘ, ਜਸਵੰਤ ਸਿੰਘ, ਬਲਬੀਰ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ , ਮਨਦੀਪ ਕੌਰ, ਸੰਦੀਪ ਕੌਰ ਆਦਿ ਨੇ ਪਿੰਡ ਦੇ ਬੰਦ ਕੀਤੇ ਸੇਵਾ ਕੇਂਦਰ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਬਿਨਾਂ ਕਿਸੇ ਜਾਚ ਪਡ਼ਤਾਲ ਦੇ ਇਸ ਸੇਵਾ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਹੈ ਜਦੋਂਕਿ ਇਸ ਵਿਚ ਆਸ- ਪਾਸ ਦੇ ਕਰੀਬ 20 ਪਿੰਡਾਂ ਦੇ ਲੋਕ ਆਪਣਾ ਕੰਮ ਕਰਵਾਉਣ ਆਉਂਦੇ ਸਨ। ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਟੋਕਨ ਵੰਡ ਕੇ ਲੋਕ ਇਸ ਸੇਵਾ ਕੇਂਦਰ ਤੋਂ ਕੰਮ ਕਰਵਾਉਂਦੇ ਸਨ। ਸਰਕਾਰ ਨੂੰ ਚੰਗੀ ਅਮਦਨ ਵੀ ਹੋ ਰਹੀ ਸੀ ਜਦੋਂਕਿ ਕੁਝ ਸੇਵਾ ਕੇਂਦਰ ਐਸੇ ਹਨ ਜਿਨ੍ਹਾਂ ਤੋਂ ਸਰਕਾਰ ਨੂੰ ਕੋਈ ਕਮਾਈ ਨਹੀਂ ਹੋ ਰਹੀ ਪਰ ਜੋ ਸੇਵਾ ਕੇਂਦਰ ਵਧੀਆ ਚੱਲ ਰਹੇ ਸਨ ਉਨ੍ਹਾਂ ਨੂੰ ਸਰਕਾਰ ਵੱਲੋਂ ਬਿਨਾਂ ਜਾਂਚੇ ਪਰਖੇ ਬੰਦ ਕਰਨ ਦਾ ਇਹ ਫੈਸਲਾ ਬਹੁਤ ਹੀ ਮੰਦਭਾਗਾ ਹੈ। ਜਿਸ ਨਾਲ ਹਰ ਰੋਜ਼ ਸੈਂਕਡ਼ੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਸੇਵਾ ਕੇਂਦਰ ਨੂੰ ਦੁਆਰਾ ਚਾਲੂ ਕਰ ਦੀ ਮੰਗ ਕੀਤੀ।
ਲੁੱਟ-ਮਾਰ ਗੈਂਗ ਦੇ 4 ਮੈਂਬਰ ਪਿਸਤੌਲ ਤੇ ਹਥਿਆਰਾਂ ਸਮੇਤ ਕਾਬੂ, 3 ਫਰਾਰ
NEXT STORY