ਸ਼ਾਮਚੁਰਾਸੀ, (ਚੁੰਬਰ)- ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਸੇਵਾ ਕੇਂਦਰਾਂ ਦੀ ਕਡ਼ੀ ਤਹਿਤ ਸ਼ਾਮਚੁਰਾਸੀ ਦੇ ਸੇਵਾ ਕੇਂਦਰ ਦੀ ‘ਸੇਵਾ’ ਠੱਪ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਨੋਟਿਸ ਚਿਪਕਾ ਕੇ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ। ਇਸ ਬੰਦ ਹੋਏ ਸੇਵਾ ਕੇਂਦਰ ਕਾਰਨ ਜਿੱਥੇ ਲੋਕਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਛੋਟੀਆਂ-ਮੋਟੀਆਂ ਸੇਵਾਵਾਂ ਬੰਦ ਹੋ ਗਈਆਂ ਹਨ, ਉਥੇ ਹੀ ਲੋਕਾਂ ਦੀ ਮੁਸ਼ਕਲ ਇਨ੍ਹਾਂ ਕੰਮਾਂ ਲਈ ਹੋਰ ਵੀ ਵਧ ਗਈ ਹੈ। ਅੱਜ ਉਕਤ ਸੇਵਾ ਕੇਂਦਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਉਦੋਂ ਬਹੁਤ ਨਿਰਾਸ਼ ਦੇਖਿਆ ਗਿਆ, ਜਦੋਂ ਉਹ ਆਪਣੇ ਕਾਗਜ਼ ਪੱਤਰ ਬੋਰਿਆਂ ਵਿਚ ਪਾ ਕੇ ਸੇਵਾ ਕੇਂਦਰ ਦੇ ਮੁੱਖ ਦੁਆਰ ਸਾਹਮਣੇ ਖੜ੍ਹੇ ਸਨ।
ਉਕਤ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਸੇਵਾ ਕੇਂਦਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਮੁਤਾਬਕ ਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਭੇਜਿਆ ਨੋਟਿਸ ਇਸ ਦੇ ਮੁੱਖ ਦਰਵਾਜ਼ੇ ’ਤੇ ਚਿਪਕਾ ਦਿੱਤਾ ਗਿਆ ਹੈ, ਜਿਸ ’ਤੇ ਸਾਫ਼ ਲਿਖਿਆ ਹੋਇਆ ਹੈ ਕਿ ਇਸ ਸੇਵਾ ਕੇਂਦਰ ਦੀਆਂ ਸੇਵਾਵਾਂ ਖਤਮ ਕਰ ਕੇ ਬੰਦ ਕੀਤਾ ਜਾ ਰਿਹਾ ਹੈ। ਇਥੇ ਹੁੰਦੇ ਕੰਮ ਹੁਣ ਹੁਸ਼ਿਆਰਪੁਰ ਦੇ ਆਈ. ਟੀ. ਆਈ. ਜਾਂ ਦੂਸਰੇ ਸੇਵਾ ਕੇਂਦਰਾਂ ਵਿਚ ਹੋਣਗੇ। ਇਸ ਸੇਵਾ ਕੇਂਦਰ ਦੇ ਬੰਦ ਹੋਣ ਨਾਲ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਮਚੁਰਾਸੀ ਵਿਚ ਸੰਸਾਰ ਪ੍ਰਸਿੱਧ ਸੰਗੀਤਕਾਰ ਪੈਦਾ ਹੋਏ ਹਨ। ਬਾਬਾ ਸ਼ਾਮੀ ਸ਼ਾਹ ਜੀ ਦਾ ਮਹਾਨ ਅਸਥਾਨ ਇਸ ਕਸਬੇ ਦਾ ਮਾਣ ਹੈ।
ਕਸਬਾ ਵਾਸੀਆਂ ਦੀ ਮੰਗ ਤਾਂ ਕਸਬੇ ਨੂੰ ਸਬ-ਤਹਿਸੀਲ ਬਣਾਉਣ ਦੀ ਸੀ ਪਰ ਸਰਕਾਰ ਨੇ ਸੇਵਾ ਕੇਂਦਰ ਨੂੰ ਵੀ ਬੰਦ ਕਰ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾਡ਼ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਸਬੰਧਤ ਵਿਭਾਗ ੲਿਸ ਸੇਵਾ ਕੇਂਦਰ ਨੂੰ ਚੱਲਦਾ ਰੱਖਣ ਲਈ ਹਾਂ-ਪੱਖੀ ਹੁੰਗਾਰਾ ਭਰਨ।
ਟਰੱਕਾਂ ਦੀ ਹਡ਼ਤਾਲ ਤੋਂ ਦੁਖੀ ਮਜ਼ਦੂਰਾਂ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ
NEXT STORY