Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    4:27:29 PM

  • girl cheated by sending 60 lakhs to new zealand

    ਵਿਆਹ ਕਰਾ 60 ਲੱਖ ਲਗਾ ਕੇ ਨਿਊਜ਼ੀਲੈਂਡ ਭੇਜੀ ਕੁੜੀ...

  • stock market closes   sensex falls 455 points  investors lose rs 45 000 crore

    ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ :...

  • petrol  diesel price reduced

    3 ਰੁਪਏ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਵੀ ਘਟੀ...

  • 99 percent of ration items have become expensive

    ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਨਿਯੁਕਤੀਆਂ ਤੇ ਤਰੱਕੀਆਂ ਦੇ ਮਾਮਲੇ ਦੀ ਪੜਤਾਲ ਹਾਈ ਕੋਰਟ ਦੇ ਸਿੱਖ ਜੱਜ ਸਾਹਿਬਾਨ ਤੋਂ ਕਰਵਾਈ ਜਾਵੇ

PUNJAB News Punjabi(ਪੰਜਾਬਂ)

ਨਿਯੁਕਤੀਆਂ ਤੇ ਤਰੱਕੀਆਂ ਦੇ ਮਾਮਲੇ ਦੀ ਪੜਤਾਲ ਹਾਈ ਕੋਰਟ ਦੇ ਸਿੱਖ ਜੱਜ ਸਾਹਿਬਾਨ ਤੋਂ ਕਰਵਾਈ ਜਾਵੇ

  • Updated: 02 Apr, 2018 07:34 AM
Punjab
sgpc
  • Share
    • Facebook
    • Tumblr
    • Linkedin
    • Twitter
  • Comment

ਪਟਿਆਲਾ/ਅੰਮ੍ਰਿਤਸਰ (ਜੋਸਨ, ਦੀਪਕ, ਮਮਤਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਵਕਤ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਰੱਖੇ 550 ਮੁਲਾਜ਼ਮਾਂ ਨੂੰ ਬੀਤੇ ਦਿਨ ਕੱਢਣ 'ਤੇ ਆਖਿਰ ਅੱਜ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਗੁੱਸਾ ਅੱਜ ਫੁੱਟ ਪਿਆ ਹੈ। ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਖਿਆ ਹੈ ਕਿ ਖਾਲਸਾ ਪੰਥ ਸਾਹਮਣੇ ਸਚਾਈ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ 2 ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਾਨ ਦੀ ਕਮੇਟੀ ਪਾਸੋਂ ਕੀਤੀਆਂ ਨਿਯੁਕਤੀਆਂ ਦੀ ਪੂਰੀ ਪੜਤਾਲ ਕਰਵਾਈ ਜਾਵੇ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਹ ਪੰਥ ਵੱਲੋਂ ਦਿੱਤੀ ਕਿਸੇ ਵੀ ਵੱਡੀ ਤੋਂ ਵੱਡੀ ਸਜ਼ਾ ਭੁਗਤਣ ਲਈ ਤਿਆਰ ਹਨ। ਜੇਕਰ ਉਨ੍ਹਾ ਦਾ ਪ੍ਰਧਾਨਗੀ ਕਾਰਜਕਾਲ ਬੇਦਾਗ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਠੀਕ ਪਾਇਆ ਜਾਵੇ ਤਾਂ ਉਹ ਆਪਣੇ ਇਨ੍ਹਾਂ ਨਾਦਾਨ ਮਿੱਤਰਾਂ ਨੂੰ ਬੇਨਤੀ ਕਰਨਗੇ ਕਿ ਉਹ ਅੱਗੋਂ ਤੋਂ ਅਜਿਹੀ ਪੰਥ ਵਿਰੋਧੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਉਹ ਇਹ ਵੀ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਜਿਹੜੀਆਂ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਹ ਪੰਥਕ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਗਰੀਬ ਘਰਾਂ ਦੇ ਹੀ ਅਤਿ ਲੋੜਵੰਦ ਬੱਚੇ-ਬੱਚੀਆਂ ਹਨ। ਡਾ. ਰੂਪ ਸਿੰਘ ਨੂੰ ਉਨ੍ਹਾ ਹੀ ਮੁੱਖ ਸਕੱਤਰ ਬਣਾਇਆ ਸੀ। ਐਜੂਕੇਸ਼ਨ ਦੇ ਮੌਜੂਦਾ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਦੀਆਂ ਨਿਯੁਕਤੀਆਂ ਵੀ ਕੀਤੀਆਂ। ਜਿਨ੍ਹਾਂ ਕੁਝ ਬੰਦਿਆਂ ਨੂੰ ਜਾਣ-ਬੁੱਝ ਕੇ ਫਾਰਗ ਨਹੀਂ ਕੀਤਾ ਗਿਆ, ਉਨ੍ਹਾਂ ਦਾ ਸਬੰਧ ਮੌਜੂਦਾ ਪ੍ਰਬੰਧ ਨਾਲ ਹੈ। ਉਨ੍ਹਾਂ ਸਭ ਦੀਆਂ ਨਿਯੁਕਤੀਆਂ-ਤਰੱਕੀਆਂ ਵੀ ਰੱਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਉਨ੍ਹਾਂ ਵੱਲੋਂ ਮੇਰੇ ਪ੍ਰਧਾਨਗੀ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਨਿਯੁਕਤੀਆਂ ਦੀ ਘੋਖ-ਪੜਤਾਲ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਕਈ ਵਾਰ ਬਹੁਤ ਹੀ ਭੁਲੇਖਾ-ਪਾਊ ਅਤੇ ਤੱਥਾਂ ਤੋਂ ਉਲਟ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਐੱਸ. ਜੀ. ਪੀ. ਸੀ. ਨੇ ਮੇਰੇ ਅਕਸ ਨੂੰ ਤਹਿਸ-ਨਹਿਸ ਕੀਤਾ
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਹ ਬਦਕਿਸਮਤ ਦੀ ਗੱਲ ਹੈ ਕਿ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਮੇਰੇ ਨਿਰੋਲ ਗੁਰਸਿੱਖੀ ਅਤੇ ਈਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕੀਤਾ ਗਿਆ ਹੈ। ਉਹ ਵੀ ਉਨ੍ਹਾਂ ਸੱਜਣਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸ਼੍ਰੋ. ਅ. ਦਲ ਵਿਚ ਕੋਈ ਕੁਰਬਾਨੀ ਨਹੀਂ। ਮੈਂ ਪੂਰੀ ਜ਼ਿੰਮੇਵਾਰੀ ਅਤੇ ਈਮਾਨਦਾਰੀ ਨਾਲ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਰੀਆਂ ਨਿਯੁਕਤੀਆਂ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਤੇ ਸਮੇਂ-ਸਮੇਂ ਸ਼੍ਰੋ. ਗੁ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵੱਲੋਂ ਕੀਤੇ ਗਏ ਫੈਸਲਿਆਂ ਅਨੁਸਾਰ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੀ ਕੀਤੀਆਂ ਗਈਆਂ ਹਨ।
ਨਾਦਾਨ ਕਮੇਟੀ ਮੈਂਬਰ ਪਹਿਲਾਂ ਗੁਰਦੁਆਰਾ ਐਕਟ 1925 ਨੂੰ ਪੜ੍ਹਨ
ਪ੍ਰੋ. ਬਡੂੰਗਰ ਨੇ ਕਿਹਾ ਕਿ ਇਉਂ ਜਾਪਦਾ ਹੈ ਕਿ ਸ਼੍ਰੋ. ਗੁ. ਪ੍ਰੰ. ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਪੜਤਾਲੀਆ ਕਮੇਟੀ ਦੇ ਨਾਦਾਨ ਮੈਂਬਰ ਸਾਹਿਬਾਨ ਨੂੰ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਤੇ ਸਮੇਂ-ਸਮੇਂ ਸ਼੍ਰੋ. ਗੁ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵੱਲੋਂ ਪਾਸ ਮਤਿਆਂ ਦੀ ਜਾਣਕਾਰੀ ਹੀ ਨਹੀਂ ਹੈ। ਇਸ ਸਭ ਕੁਝ ਪਿੱਛੇ ਮੇਰੀ ਲੰਮੀ ਪੰਥਕ ਸੇਵਾ ਅਤੇ ਬੇਦਾਗ ਅਕਸ  ਨੂੰ ਕਲੰਕਤ ਕਰਨ ਲਈ ਕੀਤਾ ਗਿਆ ਹੈ ਪਰ ਖਾਲਸਾ ਪੰਥ ਦੀ ਸਿਰਮੌਰ ਧਾਰਮਕ ਸੰਸਥਾ ਸ਼੍ਰੋ. ਗੁ. ਪ੍ਰੰ. ਕਮੇਟੀ ਜਿਸ ਨੂੰ ਹੋਂਦ ਵਿਚ  ਲਿਆਉਣ ਲਈ ਖਾਲਸਾ ਪੰਥ ਦੇ ਪੰਥਕ ਸੰਘਰਸ਼ੀ ਯੋਧਿਆਂ ਵੱਲੋਂ ਲਾਏ 11 ਮੋਰਚਿਆਂ ਦੌਰਾਨ ਅਣਗਿਣਤ ਕੁਰਬਾਨੀਆਂ ਦਿੱਤੀਆਂ ਦਾ ਹੀ ਅਕਸ ਖਰਾਬ ਕੀਤਾ ਗਿਆ ਹੈ, ਜੋ ਬਹੁਤ ਹੀ ਮੰਦਭਾਗਾ ਅਤੇ ਪੰਥ ਵਿਰੋਧੀ ਕਾਰਾ ਹੈ

  • SGPC
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੰਤ ਜਗਜੀਤ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

NEXT STORY

Stories You May Like

  • karnataka high court  dharwad bench  history  woman judge
    ਕਰਨਾਟਕ ਹਾਈ ਕੋਰਟ ਦੀ ਧਾਰਵਾੜ ਬੈਂਚ ਰਚੇਗੀ ਇਤਿਹਾਸ, ਸਾਰੀਆਂ 7 ਬੈਂਚਾਂ 'ਤੇ ਹੋਣਗੀਆਂ ਮਹਿਲਾ ਜੱਜ
  • punjab private schools  fee hike
    ਪੰਜਾਬ ਦੇ ਨਿੱਜੀ ਸਕੂਲਾਂ ’ਚ ਫੀਸ ਵਾਧੇ ਸਬੰਧੀ ਆਰਡੀਨੈਂਸ ਮਾਮਲੇ ’ਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ
  • teachers  sir work election commission
    'ਅਧਿਆਪਕਾਂ ’ਤੇ ਨਾ ਪਾਇਆ ਜਾਏ SIR ਦੇ ਕੰਮ ਦਾ ਬੇਲੋੜਾ ਭਾਰ', ਦਿੱਲੀ ਹਾਈ ਕੋਰਟ ਦੀ ਚੋਣ ਕਮਿਸ਼ਨ ਨੂੰ ਅਪੀਲ
  • high court  minor  whistleblowing
    ਨਾਬਾਲਿਗਾ ਦਾ ਹੱਥ ਖਿੱਚਣਾ ਤੇ ਸੀਟੀ ਵਜਾਉਣਾ ਸੈਕਸ ਸ਼ੋਸ਼ਣ ਨਹੀਂ : ਹਾਈ ਕੋਰਟ ਦੀ ਅਹਿਮ ਟਿੱਪਣੀ
  • pakistani judge
    ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ
  • father  whatsapp message  high court  dying declaration
    ਮਰਨ ਤੋਂ ਪਹਿਲਾਂ ਪਿਤਾ ਨੂੰ ਭੇਜਿਆ 'ਵਟਸਐੱਪ' ਮੈਸੇਜ, ਹਾਈ ਕੋਰਟ ਨੇ ਮੰਨਿਆ ਮੌਤ ਤੋਂ ਪਹਿਲਾਂ ਦਾ ਅਹਿਮ ਬਿਆਨ
  • supreme court  yashwant verma  petition  hearing
    ਸਾਬਕਾ ਜੱਜ ਯਸ਼ਵੰਤ ਵਰਮਾ ਖ਼ਿਲਾਫ਼ FIR ਅਤੇ ਜਾਂਚ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
  • meghalaya  high court  discussion  license  liquor shops
    ਚਰਚ ਦੇ ਇਤਰਾਜ਼ ਕਾਰਨ ਸ਼ਰਾਬ ਦੀਆਂ ਜਾਇਜ਼ ਦੁਕਾਨਾਂ ਬੰਦ ਨਹੀਂ ਕਰ ਸਕਦੇ : ਮੇਘਾਲਿਆ ਹਾਈ ਕੋਰਟ ਦਾ ਹੁਕਮ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
  • jantar mantar  protest  punjab police
    ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਿਸੇ ਵੀ ਅੱਤਵਾਦੀ ਮਾਡਿਊਲ ਨਾਲ ਸਬੰਧ...
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
Trending
Ek Nazar
action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • challans issued to those violating traffic rules
      ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
    • raja warring statement
      ਵੋਟਰ ਸੂਚੀਆਂ ਤੇ ਵੋਟਾਂ ਦੀ ਕਟੌਤੀ ਨੂੰ ਲੈ ਕੇ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਿਆ
    • fir case
      23 ਸਾਲਾ ਨੌਜਵਾਨ ਨੂੰ ਜਾਨੋਂ ਮਾਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ
    • kewal singh dhillon
      ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ 'ਤੇ ਛਿੜੀ ਸਿਆਸੀ ਚਰਚਾ, ਪੜ੍ਹੋ ਕੇਵਲ...
    • tarn taran bsf bus overturns in fields 6 jawans injured
      ਪੰਜਾਬ 'ਚ BSF ਦੀ ਬੱਸ ਪਲਟੀ, 34 ਜਵਾਨ ਸਨ ਸਵਾਰ
    • vikramjit sahney vice chairman
      ਡਾ. ਵਿਕਰਮਜੀਤ ਸਾਹਨੀ ਨੂੰ ਅੰਤਰਰਾਸ਼ਟਰੀ ਸੰਸਥਾਵਾਂ ’ਚ ਮਿਲੀ ਉਪ-ਚੇਅਰਮੈਨ ਦੀ...
    • nepali citizen arrested with opium
      ਸਵਾ ਕਿੱਲੋ ਅਫ਼ੀਮ ਸਮੇਤ ਨੇਪਾਲੀ ਨਾਗਰਿਕ ਗ੍ਰਿਫ਼ਤਾਰ
    • school student  abohar school
      ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਸ਼ਰੇਆਮ ਮੁੰਡੇ ਦਾ ਕਤਲ
    • shocking incident in ludhiana
      ਪੰਜਾਬ: ਲੁੱਟਾਂ-ਖੋਹਾਂ ਕਰਨ ਵਾਲੇ ਦਾ ਕਤਲ! ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ...
    • issues related to the people resonate in the punjab vidhan sabha
      ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ ਜ਼ਮੀਨਾਂ ਦੀ ਤਕਸੀਮ ਦਾ ਮੁੱਦਾਂ, ਵਿਧਾਇਕਾਂ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +