ਫਿਰੋਜ਼ਪੁਰ (ਕੁਮਾਰ) – ਆਜ਼ਾਦੀ ਦਿਵਸ ਦੇ ਸਬੰਧੀ ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਹੁਸੈਨੀਵਾਲਾ ਵਿਖੇ ਭਾਰਤ-ਪਾਕਿ ਸਰਹੱਦ ’ਤੇ ਪਹੁੰਚ ਕੇ ਸ਼ਾਮ ਨੂੰ ਰੀਟਰੀਟ ਸੈਰੇਮਨੀ ਦੇਖੀ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਫੋਟੋ ਖਿਚਵਾਈਆਂ। ਇਸ ਮੌਕੇ ਡੀ.ਆਈ.ਜੀ. ਬੀ.ਐੱਸ.ਐੱਫ. ਫਿਰੋਜ਼ਪੁਰ ਅਤੇ ਉਨ੍ਹਾਂ ਦੀ ਪਤਨੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸ਼ਿਲਪਾ ਸ਼ੈਟੀ ਨੇ ਬੀ.ਐੱਸ.ਐੱਫ. ਦੇ ਜਵਾਨਾਂ ਦੀ ਪਰੇਡ ਦੀ ਤਾਰੀਫ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਜਵਾਨਾਂ ਵੱਲੋਂ ਕੀਤੀ ਗਈ ਪਰੇਡ ਦਾ ਆਨੰਦ ਮਾਣਿਆ। ਰੀਟਰੀਟ ਸਮੇਂ ਬੀ.ਐੱਸ.ਐੱਫ. ਦੇ ਜਵਾਨਾਂ ’ਚ ਭਾਰੀ ਉਤਸ਼ਾਹ ਸੀ ਅਤੇ ਭਾਰਤੀ ਦਰਸ਼ਕਾਂ ਦੇ ਨਾਲ-ਨਾਲ ਪਾਕਿਸਤਾਨੀ ਦਰਸ਼ਕ ਵੀ ਸ਼ਿਲਪਾ ਸ਼ੈਟੀ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਸਨ।
ਇਸ ਤੋਂ ਬਾਅਦ ਬੀ.ਐੱਸ.ਐੱਫ. ਵੱਲੋਂ ਸੁਤੰਤਰਤਾ ਦਿਵਸ ਦੇ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਸ਼ਿਲਪਾ ਸ਼ੈਟੀ ਨੇ ਬੀ.ਐੱਸ.ਐੱਫ. ਦੀਆਂ ਮਹਿਲਾ ਜਵਾਨਾਂ ਨਾਲ ਦੇਸ਼ ਭਗਤੀ ਦੇ ਗੀਤਾਂ ’ਤੇ ਖੂਬ ਡਾਂਸ ਕੀਤਾ ਅਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਜਜ਼ਬੇ ਨੂੰ ਸਲਾਮ ਕੀਤਾ। ਸ਼ਿਲਪਾ ਸ਼ੈਟੀ ਨੇ ਕਿਹਾ ਕਿ ਉਨ੍ਹਾਂ ਨੂੰ ਬੀ.ਐੱਸ.ਐੱਫ. ਅਤੇ ਭਾਰਤੀ ਫੌਜ ਦੇ ਜਵਾਨਾਂ ’ਤੇ ਮਾਣ ਹੈ, ਜੋ ਦਿਨ-ਰਾਤ ਸਰਹੱਦਾਂ ਦੀ ਰਾਖੀ ਕਰਦੇ ਹਨ।
ਨੂੰਹ ਨਾਲ ਪ੍ਰੇਮ ਸਬੰਧਾਂ ਦਾ ਭੂਆ ਨੂੰ ਲੱਗ ਗਿਆ ਪਤਾ, ਸਕੇ ਭਤੀਜੇ ਨੇ ਭੂਆ ਨੂੰ ਦਿੱਤੀ ਦਰਦਨਾਕ ਮੌਤ
NEXT STORY