ਪਟਿਆਲਾ/ਸਨੌਰ (ਜੋਸਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮਸਲੇ ਦਾ ਹੱਲ ਸਿਰਫ ਸੰਵਾਦ ਰਾਹੀਂ ਹੀ ਹੱਲ ਹੋ ਸਕਦਾ ਹੈ। ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਬ-ਕਮੇਟੀ ਗਠਿਤ ਕੀਤੀ ਹੈ। ਭਾਈ ਢੱਡਰੀਆਂ ਨੂੰ ਆਪਣਾ ਹੱਠ ਛੱਡ ਕੇ ਸਬ-ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਚਾਹੀਦਾ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਦੀ ਬਿਹਤਰੀ ਇਸ ਕਰ ਕੇ ਹੈ ਕਿ ਭਾਈ ਢੱਡਰੀਆਂ ਸਿੱਖ ਵਿਦਵਾਨਾਂ ਅੱਗੇ ਪੇਸ਼ ਹੋ ਕੇ ਸਿੱਖ ਭਾਈਚਾਰੇ ਵਿਚ ਪਾਈ ਜਾ ਰਹੀ ਹਰ ਦੁਬਿਧਾ ਨੂੰ ਖ਼ਤਮ ਕਰਨ। ਭਾਈ ਲੌਂਗੋਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕਟਾਕ 'ਤੇ ਵੀਡੀਓ ਬਣਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਜਿਹਾ ਕਰਨਾ ਮੰਦਭਾਗੀ ਕਾਰਵਾਈ ਹੈ। ਸੰਗਤ ਨੂੰ ਗੁਰੂ-ਘਰ ਦੀ ਮਰਿਆਦਾ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
ਪਿੰਡ ਦੇ ਲੋਕਾਂ ਲਈ ਸਰਪੰਚ ਨੇ ਬਣਵਾ ਦਿੱਤਾ ਏ. ਸੀ. ਬੱਸ ਸਟੈਂਡ (ਵੀਡੀਓ)
NEXT STORY