ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਹਰਬੰਸ ਸਿੰਘ ਨੇ ਦੁਕਾਨਾਂ ਦੀ ਵਿਕਰੀ ਮਾਮਲੇ ਵਿਚ ਵੈਰੋਕੇ ਨਿਵਾਸੀ ਅਮਨਦੀਪ ਸਿੰਘ ’ਤੇ 28 ਲੱਖ ਰੁਪਏ ਹੜੱਪਣ ਦਾ ਦੋਸ਼ ਲਾਇਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਰਬੰਸ ਸਿੰਘ ਨੇ ਕਿਹਾ ਕਿ ਉਸਨੇ ਅਮਨਦੀਪ ਸਿੰਘ ਨਾਲ ਦੁਕਾਨਾਂ ਦੀ ਵਿਕਰੀ ਮਾਮਲੇ ’ਚ 28 ਲੱਖ ਰੁਪਏ ਦਾ ਇਕਰਾਰਨਾਮਾ 2 ਫਰਵਰੀ 2021 ਨੂੰ ਕੀਤਾ ਸੀ ਪਰ ਮੁਲਜ਼ਮ ਨੇ ਬਾਅਦ ਵਿਚ ਰਜਿਸਟਰੀ ਨਹੀਂ ਕਰਵਾਈ, ਜਦੋਂ ਮੈਂ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕੋਈ ਗੱਲ ਨਾ ਸੁਣੀ। ਇਸ ਤਰ੍ਹਾਂ ਉਸਨੇ ਮੇਰੇ ਨਾਲ 28 ਲੱਖ ਰੁਪਏ ਦੀ ਠੱਗੀ ਕੀਤੀ।
ਉਕਤ ਮਾਮਲੇ ਦੀ ਜਾਂਚ ਡੀ. ਐੱਸ. ਪੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਅਮਨਦੀਪ ਸਿੰਘ ਨਿਵਾਸੀ ਪਿੰਡ ਵੈਰੋਕੇ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਗ੍ਰਿਫਤਾਰੀ ਬਾਕੀ ਹੈ।
ਵੀਕੈਂਡ ’ਤੇ ਮੌਜ ਮਸਤੀ ਕਰਨ ਆਇਆ ਨੌਜਵਾਨ ਪਿਸਤੌਲ ਸਮੇਤ ਗ੍ਰਿਫ਼ਤਾਰ
NEXT STORY