ਗੁਰਦਾਸਪੁਰ/ਧਾਰੀਵਾਲ (ਦੀਪਕ, ਹਰਮਨਪ੍ਰੀਤ, ਖੋਸਲਾ) – ਨਾਜਾਇਜ਼ ਢੰਗ ਨਾਲ ਦੁਕਾਨਾਂ ਦੀ ਤੋੜ-ਭੰਨ ਕਰਨ ਵਾਲੇ ਮਹੰਤ ਜਾਨਕੀ ਦਾਸ ਗੱਦੀਨਸ਼ੀਨ ਲੇਹਲ ਖਿਲਾਫ ਥਾਣਾ ਸੇਖਵਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਸੇਖਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਸ਼ੋਕ ਕੁਮਾਰ ਪੁੱਤਰ ਜਨਕ ਰਾਜ ਵਾਸੀ ਧਾਰੀਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਬਿਧੀਪੁਰ ਫਾਟਕ ਦੇ ਨੇੜੇ 27 ਕਨਾਲ ਜ਼ਮੀਨ ਅਤੇ 10 ਦੁਕਾਨਾਂ 'ਤੇ ਕਬਜ਼ਾ ਸੀ। ਉਨ੍ਹਾਂ ਦੱਸਿਆ ਕਿ ਐੱਫ. ਆਈ. ਆਰ. 'ਚ ਦਰਜ ਬਿਆਨਾਂ ਅਨੁਸਾਰ ਮਹੰਤ ਜਾਨਕੀ ਦਾਸ ਨੇ ਕੁਝ ਸਾਥੀਆਂ ਨਾਲ ਜ਼ਮੀਨ 'ਤੇ ਬਣੀਆਂ 10 ਦੁਕਾਨਾਂ ਨੂੰ ਢਾਹ ਦਿੱਤਾ ਅਤੇ ਬਿਨਾਂ ਕਿਸੇ ਵਜ੍ਹਾ ਦੇ ਉਸ 'ਤੇ ਕਬਜ਼ਾ ਕਰ ਲਿਆ। ਪੁਲਸ ਨੇ ਜਦ ਮਾਮਲੇ ਦੀ ਜਾਂਚ ਕੀਤੀ ਤਾਂ ਮਹੰਤ ਅਪਰਾਧੀ ਪਾਇਆ ਗਿਆ, ਜਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਉਪਰੰਤ ਮਹੰਤ ਨੇ ਐਡੀਸ਼ਨਲ ਡਿਸਟ੍ਰਿਕ ਜੱਜ ਪ੍ਰੇਮ ਕੁਮਾਰ ਦੀ ਅਦਾਲਤ 'ਚ ਜ਼ਮਾਨਤ ਲਈ ਅਰਜ਼ੀ ਲਾਈ, ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਜਾਨਕੀ ਦਾਸ ਅਜੇ ਫਰਾਰ ਹੈ, ਜਿਸ ਨੂੰ ਜਲਦ ਹੀ ਹਿਰਾਸਤ 'ਚ ਲੈ ਲਿਆ ਜਾਵੇਗਾ।
ਥਰਮਲ ਪਲਾਂਟਾਂ ਦੇ ਯੂਨਿਟ ਬੰਦ ਕਰਨ ਸਬੰਧੀ ਵਿਚਾਰਾਂ
NEXT STORY