ਚੰਡੀਗੜ੍ਹ (ਸ਼ਰਮਾ) - ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਵਰਕਰਾਂ ਨੂੰ ਘਰ-ਘਰ ਸੰਪਰਕ ਕਰਨ ਦਾ ਸੱਦਾ ਦਿੱਤਾ ਹੈ। ਮਲਿਕ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ 'ਚ ਤਿੰਨ ਪੜਾਵਾਂ 'ਚ ਆਯੋਜਿਤ ਸੰਗਠਨਾਤਮਕ ਬੈਠਕਾਂ ਦੌਰਾਨ ਪਾਰਟੀ ਨੇਤਾਵਾਂ ਤੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰ ਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਦੀ ਕੈਪਟਨ ਸਰਕਾਰ ਨੇ ਹਰ ਵਰਗ ਦਾ ਜੀਵਨ ਔਖਾ ਕਰ ਦਿੱਤਾ ਹੈ।
ਤਿੰਨ ਪੜਾਵਾਂ 'ਚ ਰੱਖੀਆਂ ਗਈਆਂ ਬੈਠਕਾਂ 'ਚ ਸਭ ਤੋਂ ਪਹਿਲਾਂ ਭਾਜਪਾ ਕੋਰ ਗਰੁੱਪ ਦੀ ਬੈਠਕ 'ਚ ਲੋਕ ਸਭਾ ਚੋਣਾਂ 'ਚ ਜਿੱਤ ਹਾਸਿਲ ਕਰਨ ਦੀ ਰਣਨੀਤੀ 'ਤੇ ਗਹਿਰਾ ਚਿੰਤਨ ਕੀਤਾ ਗਿਆ। ਇਸ ਬੈਠਕ 'ਚ ਪ੍ਰਦੇਸ਼ ਭਾਜਪਾ ਦੇ ਸੀਨੀਅਰ ਨੇਤਾ, ਸਾਬਕਾ ਪ੍ਰਦੇਸ਼ ਪ੍ਰਧਾਨ, 13 ਲੋਕ ਸਭਾ ਦੇ ਇੰਚਾਰਜ ਸ਼ਾਮਲ ਹੋਏ। ਦੂਸਰੀ ਬੈਠਕ ਪ੍ਰਦੇਸ਼ ਭਾਜਪਾ ਦੇ ਅਹੇਦਦਾਰਾਂ ਦੀ ਆਯੋਜਿਤ ਕੀਤੀ ਗਈ। ਇਸ ਬੈਠਕ 'ਚ ਜ਼ਿਲਿਆਂ ਦੀ ਮੌਜੂਦਾ ਸੰਗਨਾਤਮਕ ਸਥਿਤੀ 'ਤੇ ਚਰਚਾ ਕੀਤੀ ਗਈ। ਤੀਜੀ ਬੈਠਕ 'ਚ 33 ਜ਼ਿਲਿਆਂ ਦੇ ਪ੍ਰਧਾਨ ਤੇ ਜ਼ਿਲਾ ਇੰਚਾਰਜ ਹਾਜ਼ਰ ਹੋਏ, ਜਿਸ 'ਚ ਸਾਰੇ ਜ਼ਿਲਿਆਂ ਨੂੰ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਜਨ ਸੰਪਰਕ ਕਰ ਕੇ ਮੋਦੀ ਸਰਕਾਰ ਦੀਆਂ ਜਨਹਿਤ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪ੍ਰਦੇਸ਼ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਸਾਬਕਾ ਪ੍ਰਧਾਨ ਮਦਨ ਮੋਹਨ ਮਿੱਤਲ, ਕਮਲ ਸ਼ਰਮਾ, ਪ੍ਰੋ. ਰਾਜਿੰਦਰ ਭੰਡਾਰੀ ਆਦਿ ਹਾਜ਼ਰ ਸਨ।
ਧਰਮਸੋਤ ਨੇ ਵਜੀਫ਼ਾ ਰਾਸ਼ੀ ਬਾਰੇ ਤੋੜ-ਮਰੋੜ ਕੇ ਅੰਕੜੇ ਦਿੱਤੇ : ਅਕਾਲੀ ਦਲ
NEXT STORY