ਅਬੋਹਰ (ਸੁਨੀਲ) : ਪੁਰਾਣੀ ਫਾਜ਼ਿਲਕਾ ਰੋਡ ’ਤੇ ਜੋਹੜੀ ਮੰਦਿਰ ਦੇ ਨੇੜੇ ਪ੍ਰੇਮ ਨਗਰ ਗਲੀ ਨੰਬਰ-1 'ਚ ਇੱਕ ਘਰ ਨੂੰ ਲਗਭਗ ਇੱਕ ਸਾਲ ਤੋਂ ਤਾਲਾ ਲੱਗਿਆ ਹੋਇਆ ਸੀ। ਜਦੋਂ ਪਰਿਵਾਰ ਅੱਜ ਵਾਪਸ ਆਇਆ ਤਾਂ ਦੇਖਿਆ ਕਿ ਚੋਰਾਂ ਵੱਲੋਂ ਪੂਰਾ ਘਰ ਖੰਗਾਲਿਆ ਹੋਇਆ ਸੀ ਹਰ ਤਰ੍ਹਾਂ ਦਾ ਕੀਮਤੀ ਸਮਾਨ ਗਾਇਬ ਸੀ। ਪੀੜਤ ਪਰਿਵਾਰ ਨੇ ਸਿਟੀ ਪੁਲਿਸ ਸਟੇਸ਼ਨ ਨੰਬਰ-1 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਚੋਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਲਗਭਗ ਇੱਕ ਸਾਲ ਤੋਂ ਘਰੋਂ ਬਾਹਰ ਸੀ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਥੋਂ ਦੀ ਵਾਸੀ ਖੁਸ਼ਬੂ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ, ਗੁਆਂਢ ਵਿੱਚ ਲੜਾਈ ਹੋਈ ਸੀ, ਅਤੇ ਉਸਦੇ 4 ਸਾਲ ਦੇ ਪੁੱਤਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਹ ਹਸਪਤਾਲ ਵਿੱਚ ਸਨ ਤਾਂ ਪੁਲਿਸ ਨੇ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਉਹ ਡਰ ਦੇ ਮਾਰੇ ਆਪਣੇ ਘਰ ਨੂੰ ਤਾਲਾ ਲਗਾ ਕੇ ਦੂਜੇ ਸ਼ਹਿਰ ਚਲੇ ਗਏ। ਅੱਜ ਹਾਲਾਤ ਸਹੀ ਹੋਣ ਤੇ ਅੱਜ ਹੀ ਉਹ ਵਾਪਸ ਆਏ ਸੀ। ਔਰਤ ਨੇ ਕਿਹਾ ਕਿ ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਉਸਦੇ ਤਿੰਨ ਮੰਜ਼ਿਲਾ ਘਰ ਵਿੱਚੋਂ ਸਾਰਾ ਕੀਮਤੀ ਸਮਾਨ ਗਾਇਬ ਸੀ। ਹਰ ਕਮਰਾ ਖੰਗਾਲਿਆ ਗਿਆ ਸੀ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਘਰ ਵਿੱਚੋਂ ਲਗਭਗ 2 ਤੋਲੇ ਸੋਨਾ, 40,000 ਰੁਪਏ ਨਕਦ, 3 ਏਸੀ, 6 ਪੱਖੇ, ਇਥੋਂ ਤੱਕ ਕਿ ਟੂਟੀਆਂ, ਗੈਸ ਸਿਲੰਡਰ ਅਤੇ ਚੁੱਲ੍ਹਾ ਵੀ ਗਾਇਬ ਸੀ। ਚੋਰਾਂ ਨੇ ਘਰ ਵਿੱਚ ਕੋਈ ਜ਼ਰੂਰੀ ਸਮਾਨ ਨਹੀਂ ਛੱਡਿਆ। ਉਨ੍ਹਾਂ ਇਸ ਘਟਨਾ ਦੀ ਰਿਪੋਰਟ ਸਿਟੀ ਪੁਲਿਸ ਸਟੇਸ਼ਨ ਨੰਬਰ-1 ਨੂੰ ਦਿੱਤੀ ਹੈ।
ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
NEXT STORY