ਮਾਨਸਾ (ਸੰਦੀਪ ਮਿੱਤਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਦੀਪਕ ਟੀਨੂੰ, ਦੀਪਕ ਮੁੰਡੀ, ਜੱਗੂ ਭਗਵਾਨਪੁਰੀਆ ਅਤੇ ਕਪਿਲ ਪੰਡਤ ਨੂੰ ਛੱਡ ਕੇ ਸਾਰੇ ਮੁਲਜ਼ਮਾਂ ਦੀ ਅਦਾਲਤ ਵਿਚ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਪੇਸ਼ੀ ਹੋਈ। ਵਕੀਲਾਂ ਦੀ ਹੜਤਾਲ ਕਾਰਨ ਇਸ ਮਾਮਲੇ ਦੀ ਅਗਲੀ ਸੁਣਵਾਈ 16 ਅਗਸਤ 2024 ਨਿਰਧਾਰਿਤ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਸਾਬਕਾ SHO 'ਤੇ ਹੋਈ ਫ਼ਾਇਰਿੰਗ! ਸ਼ਰੂਤੀ ਕਾਂਡ ਵਾਲੇ ਨਿਸ਼ਾਨ ਸਿੰਘ ਨਾਲ ਜੁੜੇ ਤਾਰ
ਸਿੱਧੂ ਮੂਸੇਵਾਲਾ ਨਾਲ ਘਟਨਾ ਸਮੇਂ ਗੱਡੀ ਵਿਚ ਮੌਜੂਦ ਗਵਾਹਾਂ ਵੱਲੋਂ ਵੀ ਕੋਰਟ ਵਿਚ ਅਰਜ਼ੀ ਲਗਾਈ ਗਈ ਸੀ। ਅਦਾਲਤ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਪੇਸ਼ੀ 16 ਅਗਸਤ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੀ ਪੇਸ਼ੀ ’ਤੇ ਗਵਾਹ ਪੇਸ਼ ਹੋ ਜਾਣਗੇ, ਕਿਉਂਕਿ ਅੱਜ ਵਕੀਲਾਂ ਦੀ ਹੜਤਾਲ ਦੇ ਚੱਲਦੇ ਅਦਾਲਤ ਵਿਚ ਕੇਸ ਦੀ ਕਾਰਵਾਈ ਨਹੀਂ ਹੋਈ।
ਇਹ ਖ਼ਬਰ ਵੀ ਪੜ੍ਹੋ - ਯੂਨੀਵਰਸਿਟੀ ਅੰਦਰ ਵਾਪਰੇ ਹਾਦਸੇ 'ਚ ਲਾਈਬ੍ਰੇਰੀਅਨ ਦੀ ਹੋਈ ਦਰਦਨਾਕ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼ (ਵੀਡੀਓ)
ਬਲਕੌਰ ਸਿੰਘ ਵੱਲੋਂ ਚੰਨੀ ਦਾ ਧੰਨਵਾਦ
ਬਲਕੌਰ ਸਿੰਘ ਵੱਲੋਂ ਲੋਕ ਸਭਾ ਵਿਚ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਸਿੱਧੂ ਮੂਸੇਵਾਲਾ ਲਈ ਆਵਾਜ਼ ਉਠਾਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ’ਚ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਆਵਾਜ਼ ਉਠਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਤੇ ਭਰੋਸਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦਾ ਸੇਵਾਮੁਕਤ ਪਟਵਾਰੀਆਂ ਨੂੰ ਲੈ ਕੇ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
NEXT STORY