ਮਾਨਸਾ : ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗੰਨਮੈਨ ਨਵਜੋਤ ਸਿੰਘ ’ਤੇ ਗੋਲ਼ੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੰਨਮੈਨ ਨਵਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਮਾਨਸਾ ਦੇ ਇਕ ਮੈਰਿਜ ਪੈਲੇਸ ’ਚ ਵਿਆਹ ਸਮਾਗਮ ’ਚ ਪੁੱਜੇ ਸਨ। ਇਸ ਦੌਰਾਨ ਗੋਲ਼ੀ ਚਲਾਈ ਗਈ। ਵਿਆਹ ਸਮਾਗਮ ’ਚ ਗੋਲ਼ੀ ਚੱਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ।
ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ CM ਮਾਨ ’ਤੇ ਕੱਸਿਆ ਤੰਜ਼, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਕਰੋ ਬੰਦ
ਜਾਣਕਾਰੀ ਮਿਲੀ ਹੈ ਕਿ ਪਹਿਲਾਂ ਗੰਨਮੈਨ ਨਵਜੋਤ ਨੇ ਹਵਾਈ ਫਾਇਰ ਕੀਤਾ, ਉਸ ਤੋਂ ਬਾਅਦ ਫਿਰ ਗੋਲ਼ੀ ਚਲਾਈ ਜੋ ਸਿੱਧੀ ਉਸ ਦੇ ਸਾਥੀ ਗੰਨਮੈਨ ਗੁਰਵਿੰਦਰ ਸਿੰਘ ਦੇ ਪੇਟ ’ਚ ਲੱਗੀ। ਜ਼ਖ਼ਮੀ ਗੰਨਮੈਨ ਗੁਰਵਿੰਦਰ ਸਿੰਘ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਉੱਥੇ ਮੌਜੂਦ ਨਹੀਂ ਸਨ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸ਼ਨੀਵਾਰ ਦਾ ਹੈ।
ਪੰਜਾਬ ਸਰਕਾਰ ਲੁਧਿਆਣਾ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ 'ਤੇ ਖਰਚ ਕਰੇਗੀ 42.37 ਕਰੋੜ : ਡਾ. ਨਿੱਜਰ
NEXT STORY