ਲੁਧਿਆਣਾ (ਕੰਵਲਜੀਤ) : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਪਿਛਲੇ ਦਿਨੀਂ ਪਟਵਾਰਖਾਨਾ ਗਿੱਲ 'ਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਉਜਾਗਰ ਕੀਤਾ ਗਿਆ ਸੀ, ਜਿਸ ਦੀ ਲੋਕ ਤਾਰੀਫ ਕਰ ਰਹੇ ਹਨ। ਦੂਜੇ ਪਾਸੇ ਕੁਲਵੰਤ ਸਿੱਧੂ ਵਲੋਂ ਬੈਂਸ ਦੀ ਇਸ ਕਾਰਵਾਈ ਨੂੰ ਲੈ ਕੇ ਕੀਤੀ ਜਾ ਰਹੀ ਬੇਤੁਕੀ ਬਿਆਨਬਾਜ਼ੀ ਦੀ ਵਿਪਨ ਸੂਦ ਕਾਕਾ ਅਤੇ ਕੌਂਸਲਰ ਗੁਰਪ੍ਰੀਤ ਖੁਰਾਣਾ ਨੇ ਨਿੰਦਾ ਕੀਤੀ ਹੈ। ਲੋਕ ਇਨਸਾਫ ਪਾਰਟੀ ਦੇ ਹਲਕਾ ਕੇਂਦਰੀ ਅਤੇ ਵਿਧਾਨ ਸਭਾ ਉਮੀਦਵਾਰ ਰਹੇ ਵਿਪਨ ਸੂਦ ਕਾਕਾ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਨਾ ਨੇ ਕਿਹਾ ਕਿ ਕੁਲਵੰਤ ਸਿੰਘ ਦੀ ਸੋਚ ਅਤੇ ਵਿਚਾਰ ਹਮੇਸ਼ਾ ਹੀ ਲੋਕ ਵਿਰੋਧੀ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਲੋਕ ਖੁਦ ਇਸ ਲੁੱਟ ਦੀ ਸ਼ਿਕਾਇਤ ਲੋਕ ਇਨਸਾਫ ਪਾਰਟੀ ਦੇ ਦਫਤਰ 'ਚ ਕਰਦੇ ਹਨ। ਹਰ ਨੇਤਾ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਪਰ ਲੋਕਾਂ ਵਲੋਂ ਨਕਾਰੇ ਹੋਏ ਕੁਲਵੰਤ ਸਿੰਘ ਸਿੱਧੂ ਵਰਗੇ ਨੇਤਾ ਦਾ ਰਿਸ਼ਵਤਖੋਰਾਂ ਦੇ ਹੱਕ 'ਚ ਖੜ੍ਹੇ ਹੋਣਾ ਰਿਸ਼ਵਤ ਲੈਣ ਵਾਲੇ ਪਟਵਾਰੀਆਂ ਨਾਲ ਗੰਢ-ਤੁੱਪ ਉਜਾਗਰ ਕਰਦਾ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰਫ ਇਕ ਘੰਟੇ ਦੇ ਸੰਗਤ ਦਰਸ਼ਨ 'ਚ ਨਗਰ ਕਾਊਂਸਲ ਤਪਾ ਨੇ ਖਰਚੇ ਲੱਖਾਂ, ਹੁਣ ਖੁੱੱਲ੍ਹੀ ਪੋਲ
NEXT STORY