ਲੁਧਿਆਣਾ (ਮਹਿਰਾ) : ਜਬਰ-ਜ਼ਿਨਾਹ ਮਾਮਲੇ 'ਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸੋਮਵਾਰ ਸਵੇਰੇ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਸ ਨੂੰ ਮਿਲਿਆ 'ਲਾਰੈਂਸ ਬਿਸ਼ਨੋਈ' ਦਾ ਟ੍ਰਾਂਜਿਟ ਰਿਮਾਂਡ, ਸਖ਼ਤ ਸੁਰੱਖਿਆ ਹੇਠ ਹੋਈ ਪੇਸ਼ੀ
ਜਬਰ-ਜ਼ਿਨਾਹ ਮਾਮਲੇ 'ਚ ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਜਬਰ-ਜ਼ਿਨਾਹ ਮਾਮਲੇ 'ਚ ਸਿਮਰਜੀਤ ਬੈਂਸ ਸਮੇਤ ਬਾਕੀ ਦੋਸ਼ੀਆਂ ਨੇ ਵੀ ਆਤਮ-ਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ : ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ 'ਸੁਖ਼ਨਾ ਝੀਲ' ਦਾ ਪਾਣੀ, ਅਧਿਕਾਰੀਆਂ ਨੇ ਵਧਾਈ ਨਿਗਰਾਨੀ
ਜਾਣਕਾਰੀ ਮੁਤਾਬਕ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਦੋਸ਼ੀਆਂ ਦੀ ਜਾਇਦਾਦ ਦੀ ਸੂਚਨਾ ਮਿਲਣ ਉਪਰੰਤ ਉਨ੍ਹਾਂ ਦੀ ਕੁਰਕੀ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਅਦਾਲਤ ਮੁਤਾਬਕ ਹੋਰ ਦੋਸ਼ੀਆਂ ਪਰਮਜੀਤ ਸਿੰਘ ਬੈਂਸ, ਬਲਜਿੰਦਰ ਕੌਰ ਅਤੇ ਸੁਖਚੈਨ ਸਿੰਘ ਦੀ ਜਾਇਦਾਦ ਸੂਚੀ ਮੁਤਾਬਕ ਕੁਰਕ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਤਿਆਰੀ ’ਚ ਭਾਜਪਾ, ਚੁੱਕੇ ਜਾ ਰਹੇ ਅਹਿਮ ਕਦਮ
NEXT STORY