ਲੰਬੀ (ਕੁਲਦੀਪ ਰਿਣੀ) : ਸਿੰਘੂ ਬਾਰਡਰ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਫਾਰਚੂਨਰ ਗੱਡੀ ’ਤੇ ਵਰਨਾ ਕਾਰ ਸਵਾਰ ਕੁੱਝ ਨੌਜਵਾਨਾਂ ਨੇ ਮੰਡੀ ਕਿਲਿਆਂਵਾਲੀ ਨੇੜੇ ਕਥਿਤ ਤੌਰ ’ਤੇ ਫਾਇਰਿੰਗ ਕਰ ਦਿੱਤੀ। ਕਾਰ ਸਵਾਰ ਜਸਬੀਰ ਸਿੰਘ ਜੰਮੂਆਣਾ, ਜਸਪਾਲ ਸਿੰਘ ਜੰਡਵਾਲਾ ਅਤੇ ਮਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਦਿੱਲੀ ਸਿੰਘੂ ਬਾਰਡਰ ਤੋਂ ਵਾਪਸ ਆ ਰਹੇ ਸਨ ਅਤੇ ਬਸ ਅੱਡੇ ਸਾਹਮਣੇ ਕਰਿਆਨੇ ਦੀਆਂ ਦੁਕਾਨਾਂ ’ਤੇ ਖਾਣ-ਪੀਣ ਦਾ ਸਮਾਨ ਲੈਣ ਲਈ ਰੁਕੇ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਵਧੀਆਂ ਭਾਜਪਾ ਦੀਆਂ ਮੁਸ਼ਕਲਾਂ, ਲੱਗੀ ਅਸਤੀਫ਼ਿਆਂ ਦੀ ਝੜੀ
ਉਨ੍ਹਾਂ ਦੀ ਫਾਰਚੂਨਰ ਕਾਰ ਅੱਗੇ ਅਵਾਰਾ ਪਸ਼ੂ ਆ ਗਏ ਜਿਸ ਕਾਰਨ ਉਹ ਕਾਰ ਅੱਗੇ ਨਹੀਂ ਕਰ ਸਕੇ। ਇਸ ਦੌਰਾਨ ਪਿਛਲੇ ਪਾਸੇ ਖੜ੍ਹੀ ਵਰਨਾ ਕਾਰ ਚਾਲਕ ਨੇ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ। ਵਰਨਾ ਕਾਰ ਚਾਲਕ ਉਨ੍ਹਾਂ ਦੀ ਗੱਡੀ ਬਰਾਬਰ ਆ ਕੇ ਬਹਿਸ ਕਰਨ ਲੱਗੇ ਅਤੇ ਕੁਝ ਮਿੰਟਾਂ ਬਾਅਦ ਚਲੇ ਗਏ । ਕਿਸਾਨਾਂ ਅਨੁਸਾਰ ਜਦੋਂ ਉਹ ਕੁਝ ਸਮੇਂ ਬਾਅਦ ਮੰਡੀ ਕਿਲਿਆਂਵਾਲੀ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਜਾ ਰਹੇ ਸਨ ਤਾਂ ਸਿੰਘੇਵਾਲਾ ਚੌਂਕ ਕੋਲ ਵਰਨਾ ਕਾਰ ਸਵਾਰਾਂ ਨੇ ਫਾਰਚੂਨਰ ’ਤੇ ਸਾਹਮਣਿਓਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲੇ ਸਬੰਧੀ ਥਾਣਾ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿ ਫਿਲਹਾਲ ਬਿਆਨ ਲੈ ਲਏ ਗਏ ਹਨ ਅਤੇ ਫੋਰੈਂਸਿਕ ਜਾਂਚ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਦਾ ਮੋਦੀ ਸਰਕਾਰ ਨੂੰ ਵੱਡਾ ਝਟਕਾ, ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਜ਼ਮੀਨ ਨਾ ਦੇਣ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਰਕਾਰ ਦਾ ਦਾਅਵੇ ਫ਼ੋਕੇ : ਨਹੀਂ ਰੁਕ ਰਹੀ ‘ਚਿੱਟੇ’ ਦੀ ਸਪਲਾਈ ਅਤੇ ਮੰਗ
NEXT STORY