ਖਡੂਰ ਸਾਹਿਬ, (ਕੁਲਾਰ)- ਸਸਤੇ ਅਨਾਜ ਦੀ ਵੰਡ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਸਰਕਾਰ ਖਿਲਾਫ ਉਠ ਰਹੀਆਂ ਬਾਗੀ ਸੁਰਾਂ 'ਚ ਅੱਜ ਖਡੂਰ ਸਾਹਿਬ ਨਗਰ ਵੀ ਜੁੜ ਗਿਆ, ਜਿਥੇ ਦਲਿਤ ਭਾਈਚਾਰੇ ਵੱਲੋਂ ਦਲਬੀਰ ਕੌਰ, ਸੁਰਜੀਤ ਕੌਰ, ਜਸਬੀਰ ਕੌਰ, ਜਸਪਾਲ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਬਲਵਿੰਦਰ ਕੌਰ, ਸਤਨਾਮ ਕੌਰ, ਗੁਰਵਿੰਦਰ ਕੌਰ, ਵਰਿੰਦਰ ਕੌਰ, ਕੁਲਵਿੰਦਰ ਕੌਰ, ਪ੍ਰਵੀਨ ਕੌਰ, ਕਿਰਨਦੀਪ ਕੌਰ, ਸਰਬਜੀਤ ਕੌਰ ਤੇ ਬਲਵਿੰਦਰ ਕੌਰ ਆਦਿ ਨੇ ਕੰਵਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਖਡੂਰ ਸਾਹਿਬ ਤੋਂ ਵੇਈਂਪੁਈਂ ਨੂੰ ਜਾਂਦੀ ਸੜਕ ਜਾਮ ਕਰ ਕੇ ਫੂਡ ਸਪਲਾਈ ਵਿਭਾਗ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਦਲਿਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਸਿੰਘ ਗਿੱਲ ਖਡੂਰ ਸਾਹਿਬ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਜਾਂਦੇ-ਜਾਂਦੇ ਵੋਟਾਂ ਖਾਤਰ ਨੀਲੇ ਕਾਰਡ ਧੜਾਧੜ ਜਾਰੀ ਕਰ ਦਿੱਤੇ ਪਰ ਉਕਤ ਕਾਰਡਾਂ ਨੂੰ ਸਬੰਧਤ ਵਿਭਾਗ ਵੱਲੋਂ ਆਨਲਾਈਨ ਨਹੀਂ ਕੀਤਾ ਗਿਆ ਜੋ ਅਕਾਲੀ ਸਰਕਾਰ ਨੇ ਆਪਣੇ ਸਮੇਂ ਇਕ ਛੁਰਲੀ ਹੀ ਛੱਡੀ ਸੀ, ਜਿਸ ਦਾ ਖਮਿਆਜ਼ਾ ਹੁਣ ਕਾਂਗਰਸ ਸਰਕਾਰ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਦਾ ਧਿਆਨ ਦਲਿਤਾਂ ਵੱਲ ਹੋਵੇ ਤਾਂ ਹਰ ਦਲਿਤ ਦਾ ਕਾਰਡ ਆਨਲਾਈਨ ਕੀਤਾ ਜਾ ਸਕਦਾ ਹੈ ਕਿਉਂਕਿ ਧਨਾਢ ਜੇਕਰ ਸਸਤਾ ਅਨਾਜ ਸਕੀਮ ਅਧੀਨ ਲਾਭ ਪ੍ਰਾਪਤ ਕਰ ਸਕਦੇ ਹਨ ਤਾਂ ਦਲਿਤ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਜਿਨ੍ਹਾਂ ਦਲਿਤਾਂ ਦੇ ਘਰ ਕੋਈ ਕਮਾਈ ਦਾ ਜ਼ਰੀਆ ਨਹੀਂ ਉਹ ਵੀ ਸਸਤੇ ਅਨਾਜ ਤੋਂ ਵਾਂਝੇ ਹਨ, ਜਦੋਂ ਕਿ ਸਸਤੀ ਅਨਾਜ ਸਕੀਮ ਕੇਵਲ ਤੇ ਕੇਵਲ ਗਰੀਬ ਲੋਕਾਂ ਲਈ ਹੀ ਸ਼ੁਰੂ ਕੀਤੀ ਗਈ ਹੈ ਪਰ ਇਸ ਦਾ ਅਮੀਰ ਲੋਕ ਨਾਜਾਇਜ਼ ਫਾਇਦਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਸੱਤਾ 'ਚ ਹੋਣ ਸਮੇਂ ਜੋ ਰਿਓੜੀਆਂ ਵਾਂਗ ਜਾਅਲੀ ਨੀਲੇ ਕਾਰਡ ਵੰਡੇ ਸਨ, ਉਸ ਦੀ ਸੀ. ਬੀ. ਆਈ. ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਸਾਹਮਣੇ ਸੱਚ ਆ ਸਕੇ ਅਤੇ ਨਾਲ ਹੀ ਗਰੀਬ ਲੋਕਾਂ ਦੇ ਕਾਰਡ ਆਨਲਾਈਨ ਤੁਰੰਤ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਮਨਜੀਤ ਕੌਰ, ਮੇਜਰ ਸਿੰਘ, ਸੁਖਵਿੰਦਰ ਕੌਰ, ਵਰਿੰਦਰ ਕੌਰ, ਸਾਜਨ ਸਿੰਘ, ਗਗਨਦੀਪ ਕੌਰ, ਬਲਦੇਵ ਸਿੰਘ, ਦਰਸ਼ਨ ਕੌਰ, ਪ੍ਰਗਟ ਸਿੰਘ, ਗੁਰਮੁਖ ਸਿੰਘ, ਬਲਜੀਤ ਕੌਰ, ਪਲਵਿੰਦਰ ਕੌਰ, ਮੰਗਲ ਸਿੰਘ, ਜੈਮਲ ਸਿੰਘ, ਬਲਜਿੰਦਰ ਸਿੰਘ, ਕਾਜਲਪ੍ਰੀਤ ਕੌਰ, ਸਰਬਜੀਤ ਸਿੰਘ, ਧਰਮ ਸਿੰਘ, ਗੁਰਮੇਜ ਸਿੰਘ, ਲਖਵਿੰਦਰ ਸਿੰਘ, ਨਿੰਦਰ ਕੌਰ, ਸੁਖਦੇਵ ਸਿੰਘ, ਜਸਪਾਲ ਸਿੰਘ, ਸੀਤਾ ਕੌਰ, ਜਗੀਰ ਸਿੰਘ ਤੇ ਨਿਸ਼ਾਨ ਸਿੰਘ ਆਦਿ ਨੇ ਸੜਕ ਜਾਮ ਕਰ ਕੇ ਸਸਤੇ ਅਨਾਜ ਦੀ ਮੰਗ ਕੀਤੀ।
ਜੇਲ 'ਚ ਬੰਦ ਗੈਂਗਸਟਰ ਗੋਰੂ ਨੇ ਫੇਸਬੁਕ 'ਤੇ ਮੈਸੇਜ ਪਾ ਕੇ ਨਾਂ ਬਦਨਾਮ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ
NEXT STORY