ਅਬੋਹਰ(ਸੁਨੀਲ)-ਸੀ. ਆਈ. ਏ. ਸਟਾਫ ਅਬੋਹਰ ਦੇ ਮੁਖੀ ਸੱਜਣ ਸਿੰਘ, ਸਹਾਇਕ ਸਬ-ਇੰਸਪੈਕਟਰ ਮਿਲਖ ਰਾਜ, ਸਹਾਇਕ ਸਬ-ਇੰਸਪੈਕਟਰ ਸੋਮ ਪ੍ਰਕਾਸ਼ ਸ਼ਰਮਾ, ਹੌਲਦਾਰ ਰਣਜੀਤ ਸਿੰਘ ਅਤੇ ਪੁਲਸ ਪਾਰਟੀ ਨੇ 9 ਦਿਨਾਂ ਦੇ ਪੁਲਸ ਰਿਮਾਂਡ ਵਾਲੀ ਔਰਤ ਯੋਗਿਤਾ ਮੀਣਾ ਅਤੇ ਉਸ ਦੇ ਪਤੀ ਬਾਲੁ ਸਿੰਘ ਪੁੱਤਰ ਓਮਰਾਏ ਸਿੰਘ ਨੂੰ ਜੱਜ ਰਾਹੁਲ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਔਰਤ ਨੂੰ 9 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਫਿਰੋਜ਼ਪੁਰ ਸੈਂਟਰਲ ਜੇਲ ਭੇਜ ਦਿੱਤਾ, ਜਦਕਿ ਉਸ ਦੇ ਪਤੀ ਬਾਲੁ ਸਿੰਘ ਨੂੰ 1 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਅਬੋਹਰ ਦੇ ਮੁਖੀ ਸੱਜਣ ਸਿੰਘ ਸਹਾਇਕ ਸਬ-ਇੰਸਪੈਕਟਰ ਮਿਲਖ ਰਾਜ, ਹੌਲਦਾਰ ਮਨਜੀਤ ਸਹੀਕਾਂਤ ਅਤੇ ਪੁਲਸ ਪਾਰਟੀ ਸਣੇ ਲੇਡੀਜ਼ ਕਾਂਸਟੇਬ ਦੌਰਾਨੇ ਗਸ਼ਤ ਪਿੰਡ ਸੈਦਾਂਵਾਲੀ ਵੱਲ ਜਾ ਰਹੇ ਸਨ ਕਿ ਇਕ ਔਰਤ ਦੇ ਹੱਥ ਵਿਚ ਬੈਗ ਲਏ ਹੋਏ ਸ਼ੱਕੀ ਹਾਲਤ 'ਚ ਵਿਖਾਈ ਦਿੱਤੀ। ਸ਼ੱਕ ਦੇ ਆਧਾਰ 'ਤੇ ਲੇਡੀਜ਼ ਕਾਂਸਟੇਬਲ ਨੇ ਰੋਕ ਕੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ।
ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਕੈਦ ਤੇ ਜੁਰਮਾਨਾ
NEXT STORY