ਨਵੀਂ ਦਿੱਲੀ- ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ 'ਪੈਂਗੁਇਨ ਰੈਂਡਮ ਹਾਊਸ ਇੰਡੀਆ' ਨੂੰ ਨੋਟਿਸ ਜਾਰੀ ਕਰ ਕੇ ਸਾਬਕਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ਨੂੰ ਸੋਸ਼ਲ ਮੀਡੀਆ 'ਤੇ ਉਪਲੱਬਧ ਕਰਵਾਉਣ ਦੇ ਸੰਬੰਧ 'ਚ ਸਪੱਸ਼ਟੀਕਰਨ ਮੰਗਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਨੋਟਿਸ ਅਜਿਹੇ ਸਮੇਂ ਜਾਰੀ ਕੀਤਾ ਗਿਆ, ਜਦੋਂ ਕਿਤਾਬ ਦੀ ਸਥਿਤੀ ਅਤੇ ਅਣਅਧਿਕਾਰਤ ਐਡੀਸ਼ਨਾਂ ਦੇ ਗੈਰ-ਕਾਨੂੰਨੀ ਪ੍ਰਸਾਰਨ ਦੇ ਵਿਰੋਧ 'ਚ ਦਾਅਵੇ ਕੀਤੇ ਜਾ ਰਹੇ ਹਨ, ਜਿਸ ਨਾਲ ਪ੍ਰਕਾਸ਼ਕ, ਸਾਬਕਾ ਫ਼ੌਜ ਮੁਖੀ ਅਤੇ ਸੀਨੀਅਰ ਰਾਜਨੀਤਕ ਹਸਤੀਆਂ ਇਕ ਵਿਆਪਕ ਜਨਤਕ ਵਿਵਾਦ 'ਚ ਸ਼ਾਮਲ ਹੋ ਗਈਆਂ ਹਨ।
ਪੁਲਸ ਅਨੁਸਾਰ, ਵਿਸ਼ੇਸ਼ ਸੈੱਲ ਨੇ ਨੋਟਿਸ ਦੇ ਮਾਧਿਅਮ ਨਾਲ ਪ੍ਰਕਾਸ਼ਕ ਤੋਂ ਰਸਮੀ ਤੌਰ 'ਤੇ ਸੰਪਰਕ ਕਰ ਕੇ ਕਈ ਸਵਾਲ ਪੁੱਛੇ ਹਨ ਅਤੇ ਉਨ੍ਹਾਂ ਦੇ ਵਿਸਤ੍ਰਿਤ ਜਵਾਬ ਮੰਗੇ ਹਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ 'ਪੈਂਗੁਇਨ ਇੰਡੀਆ' ਨੂੰ ਨੋਟਿਸ ਜਾਰੀ ਕਤਾ ਹੈ। ਇਸ ਨੋਟਿਸ ਦੇ ਮਾਧਿਅਮ ਨਾਲ ਕਈ ਸਵਾਲ ਪੁੱਛੇ ਗਏ ਹਨ ਅਤੇ ਉਨ੍ਹਾਂ ਦੇ ਜਵਾਬ ਮੰਗੇ ਗਏ ਹਨ।'' ਇਹ ਕਦਮ ਉਨ੍ਹਾਂ ਰਿਪੋਰਟ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਨਰਵਣੇ ਦੀ ਯਾਦਾਂ ਦੀ ਕਿਤਾਬ 'ਫੋਰ ਸਟਾਰਸ ਆਫ ਡੈਸਟਿਨੀ' ਦੀ ਖਰੜੇ ਨੂੰ ਪ੍ਰਕਾਸ਼ਨ ਤੋਂ ਪਹਿਲਾਂ ਡਿਜੀਟਲ ਅਤੇ ਹੋਰ ਫਾਰਮੈਟਾਂ 'ਚ ਗੈਰ-ਕਾਨੂੰਨੀ ਤੌਰ 'ਤੇ ਪ੍ਰਸਾਰਿਤ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਖਰੜੇ ਦੇ ਅਣਅਧਿਕਾਰਤ ਪ੍ਰਸਾਰ ਦੇ ਸੰਬੰਧ 'ਚ ਲੱਗੇ ਦੋਸ਼ਾਂ ਕਾਰਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਅੱਤਲ ਸੰਸਦ ਮੈਂਬਰਾਂ ਦੀ ਬਹਾਲੀ ਲਈ ਕਾਂਗਰਸ ਵਲੋਂ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ
NEXT STORY