ਲੁਧਿਆਣਾ (ਗੌਤਮ) : ਬਿਹਾਰ ਤੋਂ ਲੁਧਿਆਣਾ ਗਾਂਜਾ ਵੇਚਣ ਲਈ ਨਸ਼ਾ ਸਮੱਗਲਰ ਨੂੰ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਕੋਲੋਂ 5 ਕਿਲੋ ਗਾਂਜਾ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਬਿਹਾਰ ਦੇ ਬੇਤੀਆ ਜ਼ਿਲੇ ਦੇ ਰਹਿਣ ਵਾਲੇ ਦਾਮੋਦਰ ਯਾਦਵ (45) ਵਜੋਂ ਕੀਤੀ ਹੈ। ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਬੀਰਬਲ ਦੀ ਟੀਮ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰ ਰਹੀ ਸੀ, ਤਾਂ ਜਦੋਂ ਟੀਮ ਲੋਕੋ ਲਾਬੀ ਕੋਲ ਪੁੱਜੀ ਤਾਂ ਉਕਤ ਮੁਲਜ਼ਮ ਪੁਲਸ ਪਾਰਟੀ ਨੂੰ ਦੇਖ ਕੇ ਆਪਣਾ ਰਸਤਾ ਬਦਲਣ ਲੱਗਾ।
ਇਹ ਵੀ ਪੜ੍ਹੋ : ਪਾਇਲ ਸ਼ਹਿਰ ਨੂੰ ਮਿਲੇਗਾ ਸਾਫ਼ ਪਾਣੀ, ਡੇਢ ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ
ਸ਼ੱਕ ਹੋਣ ’ਤੇ ਮੁਲਜ਼ਮ ਕੋਲੋਂ ਪਲਾਸਟਿਕ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਕੋਲੋਂ 5 ਕਿਲੋ ਗਾਂਜਾ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਬੁੱਧਵਾਰ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਬਾਰੇ ਪਤਾ ਲਗਾਇਆ ਜਾਵੇਗਾ। ਮੁਲਜ਼ਮ ਖਿਲਾਫ ਦਰਜ ਹੋਰਨਾਂ ਮਾਮਲਿਆਂ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਸਬਜ਼ੀ ਮੰਡੀ ਨੇੜੇ ਕਿਰਾਏ ਦਾ ਮਕਾਨ ਲੈ ਕੇ ਰਹਿਣਾ ਸੀ ਅਤੇ ਉਥੋ ਦੀ ਗਾਂਜਾ ਸਪਲਾਈ ਕਰਨਾ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਵੀ ਸੀਜ਼ਨ ਦੇ ਦਿਨਾਂ ’ਚ ਆ ਕੇ ਇਸੇ ਤਰ੍ਹਾਂ ਨਾਲ ਗਾਂਜਾ ਸਪਲਾਈ ਕਰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਦੇ ਨਾਮ 'ਤੇ ਟ੍ਰੈਵਲ ਏਜੰਟ ਨੇ ਮਾਰੀ 7.25 ਲੱਖ ਦੀ ਠੱਗੀ, ਕੇਸ ਦਰਜ
NEXT STORY