ਮੋਗਾ (ਅਜ਼ਾਦ) : ਸੀ.ਆਈ.ਏ ਸਟਾਫ਼ ਧਰਮਕੋਟ ਵੱਲੋਂ ਲੱਖਾਂ ਰੁਪਏ ਮੁੱਲ ਦੇ ਚੂਰਾ ਪੋਸਤ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਗਿਆ þ, ਜਦਕਿ ਤਿੰਨ ਪੁਲਸ ਦੇ ਕਾਬੂ ਨਹੀਂ ਆ ਸਕੇ। ਪੁਲਸ ਨੇ ਕਥਿਤ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ਼ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦ ਪੁਲਸ ਪਾਰਟੀ ਬੱਡੂਵਾਲ ਦੇ ਕੋਲ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਦਿਲਬਾਗ ਸਿੰਘ, ਕਿਸਮਤ ਰਾਜ ਉਰਫ ਬਿੱਟੂ, ਪਵਨਦੀਪ ਸਿੰਘ ਉਰਫ ਪਵਨ ਸਾਰੇ ਨਿਵਾਸੀ ਪਿੰਡ ਗੱਟੀ ਜੱਟਾਂ ਅਤੇ ਗੁਰਦੀਪ ਸਿੰਘ ਉਰਫ ਦੀਪੂ ਨਿਵਾਸੀ ਪਿੰਡ ਕੰਨੀਆਂ ਕਲਾਂ ਚੂਰਾ ਪੋਸਤ ਅਤੇ ਚੂਰਾ ਪੋਸਤ ਦੇ ਡੋਡੇ ਬਾਹਰੀ ਸੂਬਿਆਂ ਤੋਂ ਲਿਆ ਕੇ ਘਰ ਵਿਚ ਰੱਖਦੇ ਹਨ ਅਤੇ ਵਿੱਕਰੀ ਕਰਨ ਵਿਚ ਲੱਗੇ ਹੋਏ ਹਨ, ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਚੂਰਾ ਪੋਸਤ ਸਮੇਤ ਤਸਕਰ ਕਾਬੂ ਆ ਸਕਦੇ ਹਨ।
ਇਸ ’ਤੇ ਪੁਲਸ ਨੇ ਗੁਰਦੀਪ ਸਿੰਘ ਦੇ ਘਰ ਛਾਪਾਮਾਰੀ ਕਰ ਕੇ 3 ਕੁਇੰਟਲ 20 ਕਿਲੋ ਚੂਰਾ ਪੋਸਤ ਜੋ 16 ਬੋਰੀਆਂ ਵਿਚ ਭਰ ਕੇ ਰੱਖਿਆ ਸੀ ਬਰਾਮਦ ਕੀਤਾ ਗਿਆ। ਪੁਲਸ ਨੇ ਪਵਨਦੀਪ ਸਿੰਘ ਉਰਫ ਪਵਨ ਨੂੰ ਕਾਬੂ ਕਰ ਲਿਆ ਜਦਕਿ ਉਸਦੇ ਤਿੰਨ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਚਾਰੋਂ ਕÎਥਿਤ ਤਸਕਰਾਂ ਖ਼ਿਲਾਫ਼ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕਰਨ ਦੇ ਤੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ, ਜਦਕਿ ਦੂਸਰੇ ਕਥਿਤ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈੈ।
ਖੇਤੀ ਕਾਨੂੰਨ ਨੂੰ ਲਾਗੂ ਕਰਵਾਉਣ ’ਚ ਅਕਾਲੀ ਦਲ ਅਤੇ ਕਾਂਗਰਸ ਦਾ ਬਰਾਬਰ ਦਾ ਹੱਥ: ਚੀਮਾ
NEXT STORY