ਜ਼ੀਰਾ (ਗੁਰਮੇਲ ਸੇਖਵਾਂ) : ਮੱਲੋ ਕੇ ਰੋਡ ਜ਼ੀਰਾ ਦੇ ਸੇਮਨਾਲਾ ਪੁਲ ਕੋਲ ਅਣਪਛਾਤੇ ਲੁਟੇਰੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਤੋਂ ਮੋਬਾਇਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਸਬੰਧੀ ਥਾਣਾ ਸਿਟੀ ਜ਼ੀਰਾ ਦੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਥਾਣਾ ਸਿਟੀ ਜ਼ੀਰਾ ਦੇ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਾਬਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਚੰਡੀਗੜ੍ਹ ਰੋਡ, ਲੁਧਿਆਣਾ ਹਾਲ ਵਾਸੀ ਨਿਊ ਕੋਰਟ ਕੰਪਲੈਕਸ ਜ਼ੀਰਾ ਨੇ ਦੱਸਿਆ ਕਿ ਉਹ ਜ਼ੀਰਾ ਦੀ ਅਦਾਲਤ ਵਿਚ ਕੰਮ ਕਰਦਾ ਹੈ।
ਬੀਤੇ ਦਿਨ ਜਦੋਂ ਉਹ ਮੋਟਰਸਾਈਕਲ ’ਤੇ ਦੁੱਧ ਲੈਣ ਜਾ ਰਿਹਾ ਸੀ ਤਾਂ ਜ਼ੀਰਾ ਮੱਲੋ ਕੇ ਰੋਡ ’ਤੇ ਪੁੱਲ ਕੋਲ ਅਣਪਛਾਤੇ ਲੋਕਾਂ ਨੇ ਉਸਨੂੰ ਰੋਕ ਕੇ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਕਤ ਲੋਕ ਉਸ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ।
ਹੱਸਦਾ-ਵੱਸਦਾ ਉੱਜੜਿਆ ਘਰ, ਮਾਪਿਆਂ ਦੇ ਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ
NEXT STORY