ਤਪਾ ਮੰਡੀ(ਮੇਸ਼ੀ)-ਬੀਤੇ ਦਿਨੀਂ ਸੋਸ਼ਲ ਨੈੱਟਵਰਕ 'ਤੇ ਮਾਰਵਾੜੀ ਬਰਾਦਰੀ ਨੂੰ ਬਦਨਾਮ ਕਰਨ ਖਿਲਾਫ ਸਬੰਧਤ ਸਮੂਹ ਭਾਈਚਾਰੇ 'ਚ ਰੋਸ ਕਾਰਨ ਕਾਨੂੰਨੀ ਕਾਰਵਾਈ ਲਈ ਮਾਮਲਾ ਥਾਣੇ ਪੁੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਫੇਸਬੁੱਕ 'ਤੇ ਸ਼ਿਵਾਨੀ ਸ਼ਰਮਾ ਨਾਂ ਦੀ ਆਈ. ਡੀ. ਤੋਂ ਟੀ. ਵੀ. ਚੈਨਲ ਦਾ ਲੋਗੋ ਡੀ. ਪੀ. ਹੈ, ਇਕ ਵਿਅਕਤੀ ਵੱਲੋਂ ਉਕਤ ਬਰਾਦਰੀ ਖਿਲਾਫ ਅਪਣੀ ਹੱਥੀ ਲਿਖਤ ਸ਼ਬਦਾਵਲੀ ਫੇਸਬੁੱਕ 'ਤੇ ਪਾ ਦਿੱਤੀ ਗਈ, ਜਿਸ ਵਿਚ ਲਿਖਿਆ ਕਿ ਉਹ ਕਿਸੇ ਵੱਡੇ ਹਸਪਤਾਲ ਦਾ ਡਾਕਟਰ ਰਾਹੁਲ ਬਾਂਸਲ ਹੈ ਤੇ ਉਹ 14 ਜਨਵਰੀ ਨੂੰ ਬਰਨਾਲਾ ਤੋਂ ਤਪਾ ਆ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਨਾਲ ਅਚਾਨਕ ਹਾਦਸਾ ਵਾਪਰ ਗਿਆ ਤਾਂ ਉਸ ਦੇ ਸੱਟਾਂ ਲੱਗੀਆਂ ਪਰ ਉਥੇ ਲੰਘ ਰਹੇ ਤਪਾ ਦੇ ਬਾਗੜੀਆ ਬਰਾਦਰੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਪਰ ਉਥੋਂ ਇਕ ਟੀ. ਵੀ. ਚੈਨਲ ਦੀ ਗੱਡੀ ਦੇ ਸਵਾਰਾਂ ਨੇ ਮੈਨੂੰ ਬਰਨਾਲਾ ਵਿਖੇ ਹਸਪਤਾਲ 'ਚ ਦਾਖਲ ਕਰਵਾਇਆ, ਇਸ ਦੇ ਰੋਸ ਵਜੋਂ ਉਸ ਨੇ ਮਾਰਵਾੜੀ ਪਰਿਵਾਰ ਦੇ ਮੈਂਬਰਾਂ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਸਬੰਧੀ ਜਦ ਇਸ ਬਰਾਦਰੀ ਵੱਲੋਂ ਉਕਤ ਲਿਖਤ ਸਬੰਧੀ ਆਪਣੇ ਭਾਈਚਾਰੇ ਨਾਲ ਗੱਲਬਾਤ ਰਾਹੀਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਅਜਿਹੇ ਹਾਦਸੇ ਸਬੰਧੀ ਕੁਝ ਵੀ ਜਾਣਕਾਰੀ ਨਾ ਹੋਣ ਬਾਰੇ ਪਤਾ ਲੱਗਾ ਤਾਂ ਬਾਗੜੀਆ ਬਰਾਦਰੀ ਨੇ ਸਬੰਧਤ ਹਸਪਤਾਲ 'ਚੋਂ ਜਾਣਕਾਰੀ ਲਈ ਤਾਂ ਉਸ ਤਰੀਕ ਦੌਰਾਨ ਕੋਈ ਤਪਾ ਸੜਕ 'ਤੇ ਹੋਏ ਹਾਦਸੇ ਦਾ ਮਰੀਜ਼ ਦਾਖਲ ਨਹੀਂ ਸੀ, ਜਿਸ ਵਜੋਂ ਜਦ ਫੇਸਬੁੱਕ 'ਤੇ ਪਾਏ ਹੋਏ ਸਟੇਟਸ 'ਤੇ ਸਬੰਧਤ ਬਰਾਦਰੀ ਦੇ ਮੈਂਬਰਾਂ ਵੱਲੋਂ ਕੁਮੈਂਟ ਰਾਹੀਂ ਪੁੱਛਿਆ ਗਿਆ ਕਿ ਤੁਸੀਂ ਕੌਣ ਤੇ ਕਿਥੋਂ ਹੋ, ਕੋਈ ਜਵਾਬ ਨਾ ਮਿਲਣ 'ਤੇ ਇਸ ਬਦਨਾਮ ਕਰਨ ਸਬੰਧੀ ਸ਼ਿਕਾਇਤ ਐੱਸ. ਐੱਸ. ਪੀ. ਬਰਨਾਲਾ ਨੂੰ ਕਰਨ ਸਬੰਧੀ ਲਿਖਿਆ ਤਾਂ ਹੋਣ ਵਾਲੀ ਕਾਰਵਾਈ ਤੋਂ ਡਰਦਿਆਂ ਸ਼ਿਵਾਨੀ ਸ਼ਰਮਾ ਫੈਸਬੁੱਕ ਅਕਾਊਂਟ ਹੀ ਡਿਲੀਟ ਕਰ ਦਿੱਤਾ ਗਿਆ, ਜਿਸ ਦੇ ਸਬੂਤ ਵਜੋਂ ਉਸ ਆਈ. ਡੀ. ਦੀਆਂ ਕਾਪੀਆਂ ਤੇ ਲਿੰਕ ਕੋਡ ਸੰਭਾਲੇ ਹੋਏ ਹਨ, ਜਿਸ ਕਰਕੇ ਉਕਤ ਬਰਾਦਰੀ ਦੇ ਭਾਈਚਾਰੇ ਵਿਚ ਰੋਸ ਹੋਰ ਵਧ ਗਿਆ। ਇਸ ਲਈ ਮਾਮਲੇ ਦੀ ਸਾਈਬਰ ਕ੍ਰਾਈਮ ਬ੍ਰਾਂਚ ਤੋਂ ਇਸ ਦੀ ਢੁੱਕਵੀਂ ਜਾਂਚ ਪੜਤਾਲ ਅਤੇ ਕਾਨੂੰਨੀ ਕਾਰਵਾਈ ਲਈ ਇਕ ਅਰਜ਼ੀ ਦਾਖਲ ਕੀਤੀ ਹੈ। ਇਸ ਬਰਾਦਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਹਾਣੀ ਬਣਾ ਕੇ ਕਿਉਂ ਬਦਨਾਮ ਕੀਤਾ ਗਿਆ, ਇਸ ਦੀ ਵੀ ਪੜਤਾਲ ਕੀਤੀ ਜਾਵੇ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ। ਜਦ ਇਸ ਸਬੰਧੀ ਥਾਣਾ ਤਪਾ ਦੇ ਐੱਸ. ਐੱਚ. ਓ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਢੁੱਕਵੀਂ ਜਾਂਚ ਪੜਤਾਲ ਕਰ ਕੇ ਸਾਈਬਰ ਕ੍ਰਾਈਮ ਬ੍ਰਾਂਚ ਤੋਂ ਪੂਰੇ ਪਤੇ ਤੇ ਵੇਰਵੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਇਸ ਸਮੇਂ ਮਦਨ ਲਾਲ ਮਨੀ, ਮਨੋਜ ਸਿੰਗਲਾ, ਸ਼ੰਟੀ ਸਿੰਗਲਾ, ਨੀਟਾ ਸਿੰਗਲਾ, ਅਨਿਲ ਕੁਮਾਰ, ਰਮੇਸ਼ ਕੁਮਾਰ ਦੰਮੀ ਅਤੇ ਲਛਮਣ ਦਾਸ ਆਦਿ ਹੋਰ ਭਾਈਚਾਰਾ ਵੱਡੀ ਗਿਣਤੀ 'ਚ ਹਾਜ਼ਰ ਸੀ।
ਪ੍ਰਧਾਨ ਸਾਹੋਕੇ ਨੂੰ ਮੁੜ ਮੋਗਾ ਜ਼ਿਲੇ 'ਚ ਸਰਗਰਮੀਆਂ ਵਿੱਢਣ ਲਈ ਬਾਦਲ ਵੱਲੋਂ ਥਾਪੜਾ
NEXT STORY