ਹਾਜੀਪੁਰ (ਜੋਸ਼ੀ)-ਉੱਪ ਮੰਡਲ ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਸਾਰਿਆਣਾ ਦੇ ਇਕ ਫ਼ੌਜੀ ਦੀ ਘਰ ਛੁੱਟੀ ਆਉਂਦੇ ਸਮੇਂ ਸ਼ੱਕੀ ਹਾਲਤ ’ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਾਰਿਆਣਾ ਦੇ ਜਸਵਿੰਦਰ ਸਿੰਘ ਪੁੱਤਰ ਮੁਲਖ ਰਾਜ ਨਗਾਲੈਂਡ ਵਿਖੇ ਆਰਮੀ ’ਚ ਆਪਣੀ ਡਿਊਟੀ ਕਰ ਰਿਹਾ ਸੀ। ਇਸ ਦੀ 10 ਜੂਨ ਨੂੰ ਸਵੇਰੇ ਆਪਣੀ ਪਤਨੀ ਸਪਨਾ ਨਾਲ ਫ਼ੋਨ ’ਤੇ ਗਲ ਹੋਈ ਸੀ। ਉਸ ਨੇ ਸਪਨਾ ਨੂੰ ਦੱਸਿਆ ਕਿ ਉਹ ਦਿੱਲੀ ਤੋਂ ਮੁਕੇਰੀਆਂ ਲਈ ਟਰੇਨ ’ਚ ਬੈਠ ਗਿਆ ਹੈ, ਉਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ ਕੈਂਟ ’ਚ ਹਾਕੀ ਖਿਡਾਰੀ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਫ਼ੈਲੀ ਸਨਸਨੀ
10 ਜੂਨ ਸ਼ਾਮ ਨੂੰ ਜੰਮੂ ਤੋਂ ਫ਼ੋਨ ਰਾਹੀਂ ਪਿੰਡ ਦੇ ਸਰਪੰਚ ਰਾਜਨ ਮਹਿਤਾ ਨੂੰ ਸੂਚਨਾ ਮਿਲੀ ਕਿ ਫ਼ੌਜੀ ਜਸਵਿੰਦਰ ਸਿੰਘ ਦੀ ਜੰਮੂ ਰੇਲਵੇ ਸਟੇਸ਼ਨ ’ਤੇ ਮੌਤ ਹੋ ਗਈ ਹੈ, ਜਦਕਿ ਜਸਵਿੰਦਰ ਸਿੰਘ ਨੇ ਮੁਕੇਰੀਆਂ ਰੇਲਵੇ ਸਟੇਸ਼ਨ ’ਤੇ ਉਤਰਨਾ ਸੀ। ਪਿੰਡ ਦੇ ਸਰਪੰਚ ਰਾਜਨ ਮਹਿਤਾ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਅਸੀਂ ਜਸਵਿੰਦਰ ਸਿੰਘ ਦੀ ਲਾਸ਼ ਲੈਣ ਪੁੱਜੇ ਤਾਂ ਚੌਂਕੀ ਇੰਚਾਰਜ ਨੇ ਦੱਸਿਆ ਕਿ ਟਰੇਨ ਤੋਂ ਉਤਰਨ ਪਿੱਛੋਂ ਇਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ। ਇਸ ਨੂੰ ਜਦੋਂ ਅਸੀਂ ਲੈ ਕੇ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਵੇਂ ਹੀ ਜਸਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਪਿੰਡ ਪਤਾ ਲੱਗੀ ਤਾਂ ਪਿੰਡ ’ਚ ਸੋਗ ਦੀ ਲਹਿਰ ਦੌੜ ਪਈ। ਜਸਵਿੰਦਰ ਸਿੰਘ ਆਪਣੇ ਪਿਛੇ ਬਜ਼ੁਰਗ ਮਾਂ-ਬਾਪ, ਪਤਨੀ, ਲੜਕਾ ਅਤੇ ਲੜਕੀ ਛੱਡ ਗਏ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਸ਼ੇ ਦੀ ਪੂਰਤੀ ਲਈ ਨੌਜਵਾਨ ਨੇ ਚੋਰੀ ਕੀਤਾ ਪਾਲਤੂ ਕੁੱਤਾ, ਅੱਗੇ 2 ਹਜ਼ਾਰ 'ਚ ਵੇਚਿਆ
NEXT STORY