ਲੁਧਿਆਣਾ (ਤਰੁਣ) : ਆਜ਼ਾਦੀ ਦਿਹਾੜੇ ਦੇ ਨੇੜੇ ਆਉਂਦਿਆਂ ਹੀ ਪੁਲਸ ਚੌਕਸ ਹੋ ਜਾਂਦੀ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੰਦੀ ਹੈ। ਇਸੇ ਕੜੀ ਤਹਿਤ ਕੋਤਵਾਲੀ ਇਲਾਕੇ ਦੇ ਨੇੜੇ ਘੰਟਾ ਘਰ, ਰੇਖੀ ਸਿਨੇਮਾ ਚੌਂਕ ਤੇ ਰੇਲਵੇ ਸਟੇਸ਼ਨ ਦੇ ਨੇੜੇ ਪੁਲਸ ਵਲੋਂ ਏ. ਡੀ. ਸੀ. ਵੀ. ਵਨ ਗੁਰਪ੍ਰੀਤ ਸਿੰਘ, ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ, ਥਾਣਾ ਕੋਤਲਵਾਲੀ ਇੰਚਾਰਜ ਅਮਨਦੀਪ ਸਿੰਘ ਸਮੇਤ ਪੁਲਸ ਪਾਰਟੀ ਨੇ ਫਲੈਗ ਮਾਰਚ ਕੱਢਿਆ।
ਪੁਲਸ ਨੇ ਰੇਲਵੇ ਸਟੇਸ਼ਨ 'ਤੇ ਟਰੇਨਾਂ ਦੇ ਅੰਦਰ ਜਾ ਕੇ ਡਾਗ ਸਕੁਐਡ ਦੀ ਮਦਦ ਨਾਲ ਸ਼ੱਕੀ ਲੋਕਾਂ ਦੇ ਸਮਾਨ ਦੀ ਜਾਂਚ ਕੀਤੀ। ਹਾਲਾਂਕਿ ਪੁਲਸ ਨੂੰ ਕਿਸੇ ਵੀ ਵਿਅਕਤੀ ਤੋਂ ਕੋਈ ਇਤਰਾਜ਼ਯੋਗ ਸਮਾਨ ਦੀ ਰਿਕਵਰੀ ਨਹੀਂ ਹੋਈ ਹੈ। ਏ. ਡੀ. ਸੀ. ਪੀ.-1 ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਹੋਟਲਾਂ ਦੀ ਚੈਕਿੰਗ ਕਰਨ ਦਾ ਮੁੱਖ ਕਾਰਨ ਹੈ ਕਿ ਕਿਸੇ ਵੀ ਤਰ੍ਹਾਂ ਦੇ ਅਸਮਾਜਿਕ ਤੇ ਅਪਰਾਧਿਕ ਲੋਕ ਜਨਤਾ ਨੂੰ ਹਾਨੀ ਨਾ ਪਹੁੰਚਾ ਸਕਣ।
ਥਾਣਾ ਕੋਤਵਾਲੀ ਇੰਚਾਰਜ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਹੋਟਲ ਦੇ ਮੈਨੇਜਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਕਿਸੇ ਵੀ ਵਿਅਕਤੀ ਨੂੰ ਬਿਨਾਂ ਆਈ. ਡੀ. ਪਰੂਫ ਦੇ ਕਮਰਾ ਨਾ ਦਿੱਤਾ ਜਾਵੇ। ਢਾਬਿਆਂ ਦੇ ਮਾਲਕਾਂ ਨੂੰ ਵੀ ਕਿਹਾ ਗਿਆ ਹੈ ਕਿ ਇਲਾਕੇ 'ਚ ਰਾਤ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਹੋਣ 'ਤੇ ਤੁਰੰਤ ਪੁਲਸ ਨੂੰ ਸੂਚਨਾ ਦੇਣ।
ਯੂ. ਕੇ. ਰੈਫਰੈਂਡਮ-2020 ਰੈਲੀ ਦੇ ਵਿਰੋਧ 'ਚ ਉੱਤਰੀ ਸ਼ਿਵ ਸੈਨਾ 3 ਦਿਨ ਕਰੇਗੀ ਭੁੱਖ ਹੜਤਾਲ
NEXT STORY