ਅੰਮ੍ਰਿਤਸਰ (ਸਰਬਜੀਤ) : ਪੀ. ਐੱਫ. ਐਚ. ਆਰ. ਨੈਸ਼ਨਲ ਵਪਾਰ ਮੰਡਲ ਦੀ ਮੀਟਿੰਗ ਨੈਸ਼ਨਲ ਚੀਫ ਡਾ. ਚਰਨਜੀਤ ਸਿੰਘ ਚੇਤਨਪੁਰਾ ਤੇ ਪੰਜਾਬ ਪ੍ਰਧਾਨ ਗਿੰਨੀ ਭਾਟੀਆ ਦੀ ਅਗਵਾਈ ਵਿਚ ਹੋਈ। ਇਸ ਦੌਰਾਨ ਪੀ. ਐੱਫ. ਐਚ. ਆਰ ਨੂੰ ਹੋਰ ਞੀ ਮਜ਼ਬੂਤ ਕਰਦੇ ਹੋਏ ਡਾ. ਚਰਨਜੀਤ ਚੇਤਨਪੁਰਾ ਅਤੇ ਗਿੰਨੀ ਭਾਟੀਆ ਨੇ ਕੇਵਲ ਕ੍ਰਿਸ਼ਨ ਨੂੰ ਜਿਲ੍ਹਾ ਸੈਕਟਰੀ, ਅਮਿਤ ਅਗਰਵਾਲ ਸ਼ਹਿਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਡਾ. ਚਰਨਜੀਤ ਸਿੰਘ ਚੇਤਨਪੁਰਾ ਤੇ ਗਿੰਨੀ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੀ. ਐੱਫ. ਐਚ. ਆਰ ਨੈਸ਼ਨਲ ਵਪਾਰ ਮੰਡਲ ਨੂੰ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ, ਪਿੰਡਾ, ਕਸਬਿਆਂ ਵਿੱਚ ਮਜ਼ਬੂਤ ਕਰਨ ਲਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ: ਬੇਕਾਬੂ ਟਰੈਕਟਰ-ਟਰਾਲੀ ਹੇਠ ਆ ਕੇ 20 ਸਾਲਾ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹਲ਼ ਕਰਵਾਉਣ ਦੇ ਉਪਰਾਲੇ ਕਰਨਾ ਹੈ, ਤਾਂ ਜੋ ਵਪਾਰੀਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਾ ਹੋ ਸਕੇ। ਇਸ ਸਮੇਂ ਚੁਣੇ ਗਏ ਨਵ ਨਿਯੁਕਤ ਕੇਵਲ ਕ੍ਰਿਸ਼ਨ ਅਤੇ ਅਮਿਤ ਅਗਰਵਾਲ ਨੇ ਨੈਸ਼ਨਲ ਚੀਫ ਡਾ. ਚਰਨਜੀਤ ਸਿੰਘ ਚੇਤਨਪੁਰਾ ਤੇ ਪੰਜਾਬ ਪ੍ਰਧਾਨ ਗਿੰਨੀ ਭਾਟੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸੇਵਾ ਸਾਨੂੰ ਸੌਂਪੀ ਗਈ ਹੈ, ਉਸ ਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਦੋਵਾਂ ਆਗੂਆਂ ਦੇ ਵੱਲੋਂ ਕੀਤੇ ਵਿਸ਼ਵਾਸ ਤੇ ਖਰੇ ਉਤਰਾਂਗੇ। ਇਸ ਮੌਕੇ ਵਿਨੈ ਸ਼ਰਮਾ ਪ੍ਰਧਾਨ ਗੁਰੂ ਬਜ਼ਾਰ, ਨਰਿੰਦਰ ਸਿੰਘ ਰਤਨ ਪ੍ਰਧਾਨ ਕਰਮੋ ਦਿਓੜੀ ਚੌਂਕ, ਸ਼ੈਂਕੀ ਭਾਟੀਆ ਪ੍ਰਧਾਨ ਕਸ਼ਮੀਰੀ ਪੰਡਿਤਾਂ, ਚੇਅਰਮੈਨ ਰਾਕੇਸ਼ ਸਚਦੇਵਾ, ਸਾਹਿਲ ਮਹਾਜਨ ਜਿਲਾ ਉਪ ਪ੍ਰਧਾਨ, ਰੁਪਿੰਦਰ ਸਿੰਘ ਸੀਨੀਅਰ ਉਪ ਪ੍ਰਧਾਨ, ਮਨਦੀਪ ਸਿੰਘ ਸੈਕਟਰੀ, ਅਮਰਜੀਤ ਸਿੰਘ ਭਾਟੀਆ, ਸਾਹਿਲ ਕੁਮਾਰ, ਪ੍ਰਵੇਸ਼ ਭਾਟੀਆ, ਕਰਨ ਗੁਪਤਾ ਞੀ ਹਾਜਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਰਕਾਬਗੰਜ ਸਾਹਿਬ 'ਚ ਬਜ਼ੁਰਗਾਂ ਤੇ ਅੰਗਹੀਣਾਂ ਵਾਸਤੇ ਲਿਫਟ ਸਹੂਲਤ ਪ੍ਰਦਾਨ ਕਰਨ ਦੀ ਕਾਰ ਸੇਵਾ ਸ਼ੁਰੂ
NEXT STORY