ਲੁਧਿਆਣਾ (ਸੇਠੀ) - ਸੂਬੇ ਦੇ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ ਲੁਧਿਆਣਾ ਦੇ ਜੇ. ਐੱਮ. ਡੀ. ਮਾਲ ਨੇੜੇ ਬੈਰਿੰਗ ਮਾਰਕੀਟ ’ਚ ਚੈਕਿੰਗ ਦੌਰਾਨ 14 ਨਗ ਜ਼ਬਤ ਕੀਤੇ ਹਨ। ਦੱਸ ਦੇਈਏ ਕਿ 2 ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ ਹੈ, ਜਿਸ ’ਚ ਇੰਸਪੈਕਟਰ ਕਸ਼ਮੀਰਾ ਸਿੰਘ ਇਕ ਕਰਮਚਾਰੀ ਨਾਲ ਇਕ ਨਿੱਜੀ ਸਵਿਫਟ ਕਾਰ ’ਚ ਚੈਕਿੰਗ ਕਰ ਰਹੇ ਸਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਗਾਂ ’ਚ ਕੀ ਮਾਲ ਹੈ ਪਰ ਅਧਿਕਾਰੀਆਂ ਨੇ ਮਾਲ ਨੂੰ ਜ਼ਬਤ ਕਰ ਲਿਆ ਹੈ ਅਤੇ ਇਸ ਨੂੰ ਮੋਬਾਈਲ ਵਿੰਗ ਵਿਭਾਗ ਨੂੰ ਭੇਜ ਦਿੱਤਾ ਹੈ ਅਤੇ ਉਕਤ ਮਾਲ ਲਈ ਨੋਟਿਸ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਜਲੰਧਰ ਤੋਂ ਇੰਸਪੈਕਟਰ ਪੱਧਰ ਦਾ ਅਧਿਕਾਰੀ ਚੈਕਿੰਗ ਲਈ ਲੁਧਿਆਣਾ ਆ ਰਿਹਾ ਹੈ। ਇਕ ਕਾਰੋਬਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅੱਜਕੱਲ੍ਹ ਇੰਸਪੈਕਟਰ ਵੱਡੇ ਪੱਧਰ ’ਤੇ ਕਾਰਵਾਈ ਕਰ ਕੇ ਕਾਰੋਬਾਰੀਆਂ ’ਤੇ ਦਬਾਅ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੋਬਾਈਲ ਵਿੰਗ ਦੇ ਅਧਿਕਾਰੀ ਲੁਧਿਆਣਾ ’ਚ ਮੌਜੂਦ ਹਨ ਅਤੇ ਸਰਗਰਮੀ ਨਾਲ ਚੈਕਿੰਗ ਕਰ ਰਹੇ ਹਨ ਤਾਂ ਸਰਕਾਰ ਨੂੰ ਜਲੰਧਰ ਤੋਂ ਇਕ ਵਿਸ਼ੇਸ਼ ਅਧਿਕਾਰੀ ਭੇਜਣ ਦੀ ਕੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਇੰਸਪੈਕਟਰ ਚੈਕਿੰਗ ਲਈ ਲੁਧਿਆਣਾ ਆ ਰਹੇ ਹਨ ਅਤੇ ਮਾਲ ਫੜਨ ਤੋਂ ਬਾਅਦ ਕਈ ਵਾਰ ਕਾਰੋਬਾਰੀ ਨੂੰ ਜਲੰਧਰ ਮੋਬਾਈਲ ਵਿੰਗ ਦਫ਼ਤਰ ਬੁਲਾਇਆ ਜਾਂਦਾ ਹੈ, ਜਿਸ ਕਾਰਨ ਕਾਰੋਬਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਮਾਲ ਬੰਦ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ, ਉੱਪਰੋਂ ਅਧਿਕਾਰੀ ਉਨ੍ਹਾਂ ਨੂੰ ਦਫ਼ਤਰ ਦੇ ਚੱਕਰ ਲਗਾਉਣ ਲਈ ਮਜਬੂਰ ਕਰਦੇ ਹਨ। ਅੰਤ ਕਾਰੋਬਾਰੀਆਂ ਨੂੰ ਸਰਕਾਰ ਦੇ ਨਾਲ-ਨਾਲ ਅਧਿਕਾਰੀਆਂ ਦੀਆਂ ਜੇਬਾਂ ਭਰਨੀਆਂ ਪੈਂਦੀਆਂ ਹਨ। ਉਸ ਨੇ ਦੱਸਿਆ ਕਿ ਕਿਵੇਂ ਅਧਿਕਾਰੀ ਸਰਕਾਰੀ ਜੁਰਮਾਨੇ ’ਚੋਂ ਕੁਝ ਫੀਸਦੀ ਘਟਾ ਕੇ ਆਪਣੀਆਂ ਜੇਬਾਂ ਆਸਾਨੀ ਨਾਲ ਭਰ ਲੈਂਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਟੇਟ ਟੈਕਸ ਅਫਸਰ ਦੀ ਬਜਾਏ, ਇੰਸਪੈਕਟਰ ਪੱਧਰ ਦੇ ਅਧਿਕਾਰੀ ਨੋਟਿਸਾਂ ’ਤੇ ਦਸਤਖਤ ਅਤੇ ਮੋਹਰ ਲਗਾ ਰਹੇ ਹਨ, ਜਦਿਕ ਨਾ ਹੀ ਅਧਿਕਾਰੀਆਂ ਕੋਲ ਐਕਟ ਅਧੀਨ ਪਾਵਰ ਹੈ, ਫਿਰ ਇੰਸਪੈਕਟਰ ਕਿਸ ਅਧਿਕਾਰ ਨਾਲ ਨੋਟਿਸ ਕੱਟ ਰਹੇ ਹਨ।
ਪਠਾਨਕੋਟ 'ਚ ਹੋ ਗਿਆ ਬਲੈਕਆਊਟ!
NEXT STORY