ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ’ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਸੋਮਵਾਰ ਨੂੰ ਵੀ ਜਾਰੀ ਰਹੇਗੀ। ਹਾਲਾਂਕਿ ਐਤਵਾਰ ਨੂੰ ਪੀ. ਜੀ. ਆਈ. ਪ੍ਰਸ਼ਾਸਨ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸੋਮਵਾਰ ਨੂੰ ਨਵੀਂ ਓ. ਪੀ. ਡੀ. ਸੇਵਾ ਜਾਰੀ ਰਹੇਗੀ ਪਰ ਹੜਤਾਲ ਹਾਲੇ ਖ਼ਤਮ ਨਹੀਂ ਹੋਈ ਹੈ। ਅਜਿਹੀ ਸਥਿਤੀ ’ਚ ਓ. ਪੀ. ਡੀ. ’ਚ ਸੋਮਵਾਰ ਨੂੰ ਵੀ ਨਵੇਂ ਕਾਰਡ ਨਾ ਬਣਾਉਣ ਦਾ ਸਿਲਸਿਲਾ ਜਾਰੀ ਰਹੇਗਾ। ਸਵੇਰੇ 8 ਤੋਂ 9.30 ਵਜੇ ਤੱਕ ਸਿਰਫ਼ ਪੁਰਾਣੇ ਮਰੀਜ਼ ਹੀ ਰਜਿਸਟਰ ਹੋਣਗੇ, ਜਿਨ੍ਹਾਂ ਦਾ ਫਾਲੋਅੱਪ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ 20 ਅਗਸਤ ਨੂੰ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
ਐਮਰਜੈਂਸੀ, ਆਈ. ਸੀ. ਯੂ. ਤੇ ਨਾਜ਼ੁਕ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਪੀ. ਜੀ. ਆਈ ਫੈਕਲਟੀ ਐਸੋਸੀਏਸ਼ਨ ਦੀ ਪ੍ਰਧਾਨ ਡਾ. ਲਕਸ਼ਮੀ ਅਨੁਸਾਰ ਹੜਤਾਲ ਦੀ ਮਿਤੀ ਵਧਾਉਣ ਬਾਰੇ ਹਾਲੇ ਤੱਕ ਕੁੱਝ ਵੀ ਤੈਅ ਨਹੀਂ ਹੋਇਆ, ਜਦੋਂ ਕਿ ਜੀ. ਐੱਮ. ਸੀ. ਐੱਚ. ’ਚ ਹੁਣ ਤੱਕ ਓ. ਪੀ. ਡੀ. ਸਿਰਫ਼ ਫਾਲੋਅਪ ਮਰੀਜ਼ਾਂ ਲਈ ਹੈ। ਜੀ. ਐੱਮ. ਸੀ. ਐੱਚ. ਫੈਕਲਟੀ ਵੈੱਲਫੇਅਰ ਬਾਡੀ ਨੇ ਵੀ ਆਪਣੀ ਹਮਾਇਤ ਦਿੱਤੀ ਹੈ ਅਤੇ ਕਲਮਛੋੜ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਸੋਮਵਾਰ ਨੂੰ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਤੋਂ 10 ਵਜੇ ਤੱਕ ਹੋਵੇਗਾ, ਜਿਸ ਦੌਰਾਨ ਸਿਰਫ਼ ਪੁਰਾਣੇ ਮਰੀਜ਼ ਹੀ ਦੇਖੇ ਜਾਣਗੇ। ਹੜਤਾਲ ਦੌਰਾਨ ਸੀਨੀਅਰ ਡਾਕਟਰ ਮਰੀਜ਼ਾਂ ਨੂੰ ਦੇਖਣਗੇ ਅਤੇ ਸਲਾਹ ਦੇਣਗੇ ਪਰ ਕਾਰਡ ਜਾਂ ਪਰਚੀ ’ਤੇ ਕੁੱਝ ਨਹੀਂ ਲਿਖਣਗੇ। ਇੰਟਰਨ ਜਾਂ ਰੈਜ਼ੀਡੈਂਟ ਲਿਖਣ ਦਾ ਕੰਮ ਕਰਨਗੇ। ਇਸ ਤੋਂ ਪਹਿਲਾਂ ਓ. ਪੀ. ਡੀ. ਸੇਵਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਬਾਰੇ ਸੋਚਿਆ ਗਿਆ ਸੀ ਪਰ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅਜਿਹਾ ਨਹੀਂ ਕੀਤਾ ਗਿਆ। ਐਮਰਜੈਂਸੀ ਤੇ ਆਈ. ਸੀ. ਯੂ. ਤੇ ਗੰਭੀਰ ਦੇਖਭਾਲ ਸੇਵਾ ਪਹਿਲਾਂ ਵਾਂਗ ਜਾਰੀ ਰਹੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੱਡੇ ਹਸਪਤਾਲ 'ਚ ਲੀਕ ਹੋਈ ਗੈਸ, ਅਚਾਨਕ ਪੈ ਗਈਆਂ ਭਾਜੜਾਂ
ਪੀ. ਜੀ. ਆਈ. ਤੇ ਜੀ. ਐੱਮ. ਸੀ. ਐਚ.-32 ਨੇ ਕੱਢਿਆ ਕੈਂਡਲ ਮਾਰਚ
ਐਤਵਾਰ ਨੂੰ ਪੀ. ਜੀ. ਆਈ. ਫੈਕਲਟੀ ਐਸੋਸੀਏਸ਼ਨ ਨੇ ਕੈਂਪਸ ’ਚ ਕੈਂਡਲ ਮਾਰਚ ਕੱਢਿਆ। ਸੀਨੀਅਰ ਡਾਕਟਰਾਂ ਦੇ ਨਾਲ-ਨਾਲ ਵੱਖ-ਵੱਖ ਯੂਨੀਅਨਾਂ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਡਾਕਟਰਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਨਵੀਂ ਓ. ਪੀ. ਡੀ. ਤੋਂ ਲੈ ਕੇ ਭਾਰਗਵ ਆਡੀਟੋਰੀਅਮ ਨੇੜੇ ਗਰਾਊਂਡ ਤੱਕ ਕੈਂਡਲ ਮਾਰਚ ਕੱਢਿਆ ਗਿਆ। ਹੜਤਾਲ ਦੀ ਹਮਾਇਤ ’ਚ ਸ਼ਾਮ ਨੂੰ ਜੀ. ਐੱਮ. ਸੀ. ਐੱਚ. ਰੈਜ਼ੀਡੈਂਟ ਡਾਕਟਰਾਂ ਨੇ ਕੈਂਪਸ ’ਚ ਮੋਮਬੱਤੀ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਵਾਪਰਿਆ ਦਰਦਨਾਕ ਹਾਦਸਾ! ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
NEXT STORY