ਲੁਧਿਆਣਾ (ਗੌਤਮ): ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ 70 ਜਾਅਲੀ ਫਰਮਾਂ ਬਣਾ ਕੇ ਸਰਕਾਰੀ ਮਾਲੀਏ ’ਚ ਸੰਨ੍ਹ ਲਗਾਉਣ ਦੇ ਦੋਸ਼ ’ਚ ਜੀ. ਐੱਸ. ਟੀ. ਵਿਭਾਗ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਧਿਆਨ ਦੇਣ ਯੋਗ ਹੈ ਕਿ ਮਾਣਯੋਗ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਡੀ. ਜੀ. ਪੀ. ਬਿਊਰੋ ਆਫ ਇਨਵੈਸਟੀਗੇਸ਼ਨ ਨੇ ਵਿਭਾਗ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਅਤੇ ਇਕ ਮਹੀਨੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਜੋ ਕਿ ਮਾਣਯੋਗ ਹਾਈ ਕੋਰਟ ਨੂੰ ਦੇਣੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 1 ਅਗਸਤ ਤੋਂ ਲੱਗਣਗੀਆਂ ਇਹ ਕਲਾਸਾਂ! ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ
ਖੰਨਾ ਦੇ ਵਸਨੀਕ ਕਸ਼ਮੀਰੀ ਗਿਰੀ ਵਲੋਂ ਮਾਣਯੋਗ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਅਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਗੋਬਿੰਦਗੜ੍ਹ, ਖੰਨਾ ਅਤੇ ਲੁਧਿਆਣਾ ਦੇ ਕੁਝ ਲੋਕਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਫਰਮਾਂ ਬਣਾਈਆਂ ਹਨ ਅਤੇ ਲਗਭਗ 900 ਕਰੋੜ ਦੀ ਜਾਅਲੀ ਬਿਲਿੰਗ ਕੀਤੀ ਗਈ ਹੈ, ਜੋ ਕਿ ਹੋਰ ਵੀ ਹੋ ਸਕਦੀ ਹੈ, ਜਿਸ ਕਾਰਨ ਸਰਕਾਰੀ ਮਾਲੀਏ ਦੇ ਕਰੋੜਾਂ ਰੁਪਏ ਚੋਰੀ ਹੋਏ ਹਨ। ਜਦੋਂ ਕਿਸੇ ਵਿਭਾਗ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਉਨ੍ਹਾਂ ਨੇ ਮਾਣਯੋਗ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ, ਜਿਸ ’ਤੇ ਡੀ. ਜੀ. ਪੀ. ਦੇ ਨਿਰਦੇਸ਼ਾਂ ’ਤੇ ਜੀ. ਐੱਸ. ਟੀ. ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਮੂਹ ਦੇ 3 ਮੁੱਖ ਲੋਕ ਗੋਬਿੰਦਗੜ੍ਹ ਨਾਲ ਸਬੰਧਤ ਹਨ ਅਤੇ ਉਹ ਲੁਧਿਆਣਾ ਨਾਲ ਵੀ ਜੁੜੇ ਹੋਏ ਹਨ।
ਇਸ ਮਾਮਲੇ ਦੀ ਜਾਂਚ ਲਈ ਜੀ. ਐੱਸ. ਟੀ. ਵਿਭਾਗ ਵਲੋਂ 7 ਅਧਿਕਾਰੀਆਂ ਦੀ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜੋ ਇਨ੍ਹਾਂ ਫਰਮਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰੇਗੀ ਕਿ ਕੀ ਫਰਮਾਂ ਜਾਅਲੀ ਹਨ ਜਾਂ ਨਹੀਂ। ਇਸ ਜਾਂਚ ਲਈ 4 ਸਹਾਇਕ ਕਮਿਸ਼ਨਰ ਅਤੇ 3 ਐੱਸ. ਟੀ. ਓ. ਸ਼ਾਮਲ ਕੀਤੇ ਗਏ ਹਨ। ਵੀਰਵਾਰ ਨੂੰ ਇਸ ਟੀਮ ਵਲੋਂ ਸ਼ਿਕਾਇਤਕਰਤਾ ਨੂੰ ਤਲਬ ਕੀਤਾ ਗਿਆ ਸੀ ਅਤੇ ਇਸ ਮਾਮਲੇ ਨਾਲ ਸਬੰਧਤ ਪੂਰਾ ਰਿਕਾਰਡ ਲਿਆ ਗਿਆ ਸੀ। ਸ਼ੁਰੂਆਤੀ ਜਾਂਚ ’ਚ ਵਿਭਾਗ ਨੂੰ ਪਤਾ ਲੱਗਾ ਹੈ ਕਿ ਇਸ ਵਿਚ ਜ਼ਿਆਦਾਤਰ ਫਰਮਾਂ ਜ਼ਿਲਾ-4 ਦੇ ਅਧੀਨ ਆਉਂਦੀਆਂ ਹਨ। ਪਹਿਲੇ ਹੀ ਦਿਨ ਵਿਭਾਗ ਵਲੋਂ ਜਾਂਚ ਤੋਂ ਬਾਅਦ 7 ਫਰਮਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਦੋਂਕਿ ਜਾਂਚ ਤੋਂ ਬਾਅਦ ਬਾਕੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ
ਸ਼ਿਕਾਇਤਕਰਤਾ ਨੇ ਪੇਸ਼ ਕੀਤੇ ਦਸਤਾਵੇਜ਼
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਅਧਿਕਾਰੀਆਂ ਨੂੰ ਇਨ੍ਹਾਂ ਫਰਮਾਂ ਦੀ ਸੂਚੀ, ਉਨ੍ਹਾਂ ਦੇ 70 ਬੈਂਕ ਖਾਤਿਆਂ, ਉਨ੍ਹਾਂ ਨਾਲ ਸਬੰਧਤ ਚੈੱਕਾਂ ਦੀਆਂ ਫੋਟੋ ਕਾਪੀਆਂ, 40 ਮੋਬਾਈਲ ਨੰਬਰਾਂ ਦੀ ਸੂਚੀ ਅਤੇ ਉਹ ਦਸਤਾਵੇਜ਼ ਵੀ ਦਿੱਤੇ ਹਨ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਜਾਅਲੀ ਆਧਾਰ ਕਾਰਡ ਵੀ ਤਿਆਰ ਕੀਤੇ ਗਏ ਹਨ ਅਤੇ ਦਸਤਾਵੇਜ਼ਾਂ ਨਾਲ ਨੱਥੀ ਕੀਤੇ ਗਏ ਹਨ, ਜਿਸ ਵਿਚ ਫੋਟੋ ਕਿਸੇ ਹੋਰ ਦੀ ਹੈ ਅਤੇ ਵੇਰਵੇ ਕਿਸੇ ਹੋਰ ਦੇ ਹਨ। ਉਸ ਨੇ ਦੋਸ਼ ਲਗਾਇਆ ਹੈ ਕਿ ਇਹ ਲੋਕ ਜਾਅਲੀ ਬਿਲਿੰਗ ਦੇ ਨਾਲ-ਨਾਲ ਸੋਨੇ ਦਾ ਕਾਰੋਬਾਰ ਅਤੇ ਹਵਾਲਾ ਕਾਰੋਬਾਰ ਵੀ ਕਰਦੇ ਸਨ। ਬੈਂਕਾਂ ਤੋਂ ਕੀਤੇ ਜਾਣ ਵਾਲੇ ਲੈਣ-ਦੇਣ ਲਈ ਇਕ ਨਿੱਜੀ ਬੈਂਕ ਦੇ ਕੁਝ ਕਰਮਚਾਰੀ ਵੀ ਉਨ੍ਹਾਂ ਦੇ ਨਾਲ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਭਾਜਪਾ ’ਚ ਐਲਾਨੇ ਨਵੇਂ ਅਹੁਦੇਦਾਰ, ਜਤਿੰਦਰ ਮਲਹੋਤਰਾ ਨੇ ਚੁਣੀ ਨਵੀਂ ਟੀਮ
NEXT STORY