ਜਲੰਧਰ (ਪੁਨੀਤ)–ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵੱਲੋਂ ਅੰਮ੍ਰਿਤਸਰ ਅਤੇ ਹਜ਼ੂਰ ਸਾਹਿਬ ਨਾਂਦੇੜ ਵਿਚਕਾਰ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਟਰੇਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਟਰੇਨ ਨੰਬਰ 04642/04641 ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਦਾ ਸੰਚਾਲਨ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਹੋਵੇਗਾ। ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ 04642 ਟਰੇਨ ਨੰਬਰ 31 ਅਗਸਤ ਨੂੰ ਰਾਤ 8.10 ਵਜੇ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਖਾਲੀ ਪਲਾਟ 'ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਮਚਿਆ ਹੜਕੰਪ! ਕਤਲ ਦਾ ਖ਼ਦਸ਼ਾ
ਇਹ ਰਿਜ਼ਰਵ ਸਪੈਸ਼ਲ ਟਰੇਨ ਰਸਤੇ ਵਿਚ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ ਆਦਿ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਠਹਿਰੇਗੀ। ਵਾਪਸੀ ਮੌਕੇ 04641 ਟਰੇਨ ਨੰਬਰ 6 ਸਤੰਬਰ ਨੂੰ ਰਾਤ 9 ਵਜੇ ਹਜ਼ੂਰ ਸਾਹਿਬ ਨਾਂਦੇੜ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।
ਇਥੇ ਇਹ ਵੀ ਦੱਸ ਦੇਈਏ ਕਿ ਰਾਧਾ ਸੁਆਮੀ ਸਤਿਸੰਗ ਦੇ ਮੱਦੇਨਜ਼ਰ ਯਾਤਰੀਆਂ ਦੀ ਸਹੂਲਤ ਲਈ ਅੱਜ ਬਿਆਸ ਤੋਂ ਫਿਰੋਜ਼ਪੁਰ ਕੈਂਟ ਵਿਚਕਾਰ ਵਿਸ਼ੇਸ਼ ਅਣਰਿਜ਼ਰਵਡ ਇਕਤਰਫਾ ਟਰੇਨ ਨੰਬਰ 04612 ਚਲਾਈ ਗਈ ਹੈ। ਇਹ ਟਰੇਨ ਬਿਆਸ ਤੋਂ ਦੁਪਹਿਰ 12.40 ਵਜੇ ਰਵਾਨਾ ਹੋਈ। ਰਸਤੇ ਵਿਚ ਸਪੈਸ਼ਲ ਟਰੇਨ ਢਿੱਲਵਾਂ, ਹਮੀਰਾ, ਕਰਤਾਰਪੁਰ, ਸੂਰਾਨੁੱਸੀ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਓਂ, ਮੋਗਾ ਆਦਿ ਸਟੇਸ਼ਨਾਂ 'ਤੇ ਠਹਿਰੇਗੀ।
ਇਹ ਵੀ ਪੜ੍ਹੋ: ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ ਉਮੰਗ ਦੀ ਗਰਲਫਰੈਂਡ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਏਅਰਪੋਰਟ 'ਤੇ ਭਾਰੀ ਹੰਗਾਮਾ, SpiceJet ਫਲਾਈਟ 18 ਘੰਟੇ ਲੇਟ, ਯਾਤਰੀ ਖੱਜਲ-ਖੁਆਰ
NEXT STORY