ਜਲੰਧਰ (ਸੋਨੂੰ)- ਜਲੰਧਰ ਵਿਖੇ ਲੈਕਚਰਾਰ ਨੇਹਾ ਦੇ ਕਤਲ ਦੀ ਜਾਂਚ ਦੇ ਵਿਚਕਾਰ, ਮੇਹਰ ਐਨਕਲੇਵ 'ਚ ਲਗਭਗ 1.25 ਕਰੋੜ ਰੁਪਏ ਦੀ ਇਕ ਕੋਠੀ ਹੁਣ ਚਰਚਾ ਵਿਚ ਆ ਗਈ ਹੈ। ਸਤਪਾਲ ਕੌਰ ਦੇ ਪਤੀ ਵਿਸ਼ਾਲ ਦਾ ਦਾਅਵਾ ਹੈ ਕਿ ਉਸ ਦੀ ਪਤਨੀ ਨੇ ਧੋਖਾਧੜੀ ਨਾਲ ਇਹ ਕੋਠੀ ਆਪਣੇ ਨਾਂ ਕਰਵਾਈ ਅਤੇ ਬੁਆਏਫਰੈਂਡ ਉਮੰਗ ਨਾਲ ਮਿਲੀਭੁਗਤ ਕਰਕੇ ਇਸ 'ਤੇ ਕਬਜ਼ਾ ਕਰ ਲਿਆ। ਵਿਸ਼ਾਲ ਨੇ ਦੱਸਿਆ ਕਿ ਉਸ ਨੇ ਆਪਣੀ ਨੌਕਰੀ ਦੀ ਸਾਰੀ ਕਮਾਈ ਇਸ ਕੋਠੀ ਨੂੰ ਬਣਾਉਣ ਵਿਚ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਉਸ ਦੀ ਮਾਂ ਨੇ ਗਹਿਣੇ ਦਿੱਤੇ ਅਤੇ ਉਸ ਦੇ ਪਿਤਾ ਨੇ ਪਟਿਆਲਾ ਵਿਚ ਸਥਿਤ ਇਕ ਪਲਾਟ ਵੇਚ ਕੇ ਕੰਸਟ੍ਰਕਸ਼ਨ ਲਈ ਪੈਸੇ ਦਿੱਤੇ ਸਨ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ ਲਈ ਅਹਿਮ ਐਲਾਨ

ਦੋਸ਼ ਹੈ ਕਿ ਸਤਪਾਲ ਕੌਰ ਪਟਿਆਲਾ 'ਚ ਆਪਣੇ ਸਹੁਰੇ ਘਰ ਵਿਚ ਰਹਿਣ ਦੀ ਬਜਾਏ ਮੇਹਰ ਐਨਕਲੇਵ ਵਿਚ ਇਸ ਕੋਠੀ ਵਿਚ ਰਹਿੰਦੀ ਸੀ ਅਤੇ ਉੱਥੇ ਉਮੰਗ ਨਾਲ ਗੁਪਤ ਮੀਟਿੰਗਾਂ ਕਰਦੀ ਸੀ। ਵਿਸ਼ਾਲ ਦਾ ਦਾਅਵਾ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਜਾਇਦਾਦ ਦੇ ਦਸਤਾਵੇਜ਼ਾਂ ਵਿਚ ਕੁਝ ਗਲਤ ਹੈ ਅਤੇ ਉਸ ਨੂੰ ਹੈਦਰਾਬਾਦ ਵਾਰ-ਵਾਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਾਲ ਉਸ ਨੇ ਆਪਣੇ ਨਾਮ 'ਤੇ ਪਾਵਰ ਆਫ਼ ਅਟਾਰਨੀ ਕਰਵਾ ਲਈ।
ਪਤੀ ਦਾ ਹੁਣ ਕੋਠੀ ਅਤੇ ਆਪਣੀ ਧੀ ਨੂੰ ਵਾਪਸ ਹਾਸਲ ਕਰਨ ਲਈ ਸਤਪਾਲ ਕੌਰ 'ਤੇ ਮੁਕੱਦਮਾ ਕੀਤਾ ਹੋਇਆ ਹੈ। ਸਤਪਾਲ ਕੌਰ ਕੋਲ ਇਸ ਦ ਇਲਾਵਾ ਵੀ ਉਸ ਦੇ ਮਾਪਿਆਂ ਵੱਲੋਂ ਦਿੱਤੀਆਂ ਗਈਆਂ ਦੋ ਪ੍ਰਾਪਰਟੀਆਂ ਵੀ ਹਨ। ਵਿਸ਼ਾਲ ਦਾ ਦੋਸ਼ ਹੈ ਕਿ ਪੈਸੇ ਅਤੇ ਜਾਇਦਾਦ ਦੇ ਇਰਾਦੇ ਨਾਲ ਉਮੰਗ ਨੇ ਉਸ ਦੀ ਪਤਨੀ ਸਤਪਾਲ ਕੌਰ ਨੂੰ ਫਸਾਇਆ ਅਤੇ ਉਮੰਗ ਨੇ ਆਪਣੀ ਪਤਨੀ ਨੇਹਾ ਦਾ ਕਤਲ ਕੀਤਾ।

ਇਹ ਵੀ ਪੜ੍ਹੋ: ਪੰਜਾਬ: ਨਸ਼ੇ ਨੇ ਉਜਾੜਿਆ ਘਰ! ਨੌਜਵਾਨ ਪੁੱਤ ਦੀ ਮੌਤ, ਦੋਸਤਾਂ ਨੇ ਖੇਤਾਂ 'ਚ ਦੱਬੀ ਲਾਸ਼
ਫੇਸਬੁੱਕ 'ਤੇ ਹੋਈ ਮੁਲਾਕਾਤ, ਦੋਸਤੀ ਪਿਆਰ 'ਚ ਬਦਲੀ
ਵਿਸ਼ਾਲ ਮੁਤਾਬਕ ਉਸ ਦੀ ਸਤਪਾਲ ਕੌਰ ਦੇ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਹੌਲੀ-ਹੌਲੀ ਦੋਵੇਂ ਕਰੀਬ ਆਏ ਅਤੇ ਦੋਸਤੀ ਪਿਆਰ ਵਿਚ ਬਦਲ ਗਈ। 20 ਮਈ 2015 ਨੂੰ ਦੋਵਾਂ ਨੇ ਲਵ ਮੈਰਿਜ ਕੀਤੀ। ਵਿਸ਼ਾਲ ਦਾ ਕਹਿਣਾ ਹੈ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਸਤਪਾਲ ਕੌਰ ਤਿੰਨ ਕੱਪੜਿਆਂ ਵਿਚ ਇਕੱਲੀ ਉਸ ਦੇ ਘਰ ਆ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਸਾਦਗੀ ਨਾਲ ਦੋਹਾਂ ਦਾ ਵਿਆਹ ਕਰਵਾ ਦਿੱਤਾ।
ਉਹ ਆਪਣੀ ਪਤਨੀ 'ਤੇ ਪੂਰਾ ਭਰੋਸਾ ਕਰਦਾ ਸੀ ਅਤੇ ਇਸੇ ਕਾਰਨ ਕਦੇ ਉਸ ਦੇ ਰਿਸ਼ਤਿਆਂ 'ਤੇ ਸ਼ੱਕ ਨਹੀਂ ਸੀ। ਵਿਸ਼ਾਲ ਨੇ ਦੱਸਿਆ ਕਿ ਨੌਕਰੀ ਦੇ ਸਿਲਸਿਲੇ ਵਿਚ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਜਦਕਿ ਸਤਪਾਲ ਕੌਰ ਜਲੰਧਰ ਵਿਚ ਰਹਿਣਾ ਚਾਹੁੰਦੀ ਸੀ। ਪਤਨੀ ਦੀ ਇੱਛਾ 'ਤੇ ਉਸ ਨੇ ਮੇਹਰ ਐਨਕਲੇਵ ਦੇ ਕੁੱਕੀ ਢਾਬ ਵਿਚ ਕੋਠੀ ਨੰਬਰ-62 ਤਿਆਰ ਕਰਵਾਈ। ਕੋਠੀ ਲਈ ਵਿਸ਼ਾਲ ਨੇ ਸਾਰੀ ਕਮਾਈ ਅਤੇ ਪਿਤਾ ਵੱਲੋਂ ਪਲਾਟ ਵੇਚ ਕੇ ਦਿੱਤੇ ਗਏ ਪੈਸੇ ਵੀ ਲਗਾ ਦਿੱਤੇ। ਪਤਨੀ ਖ਼ੁਸ਼ ਰਹੇ ਇਸ ਦੇ ਲਈ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦਾ ਰਿਹਾ।

ਵਿਸ਼ਾਲ ਮੁਤਾਬਕ ਹੈਦਰਾਬਾਦ ਨੌਕਰੀ ਕਰਨ ਦੇ ਕਾਰਨ ਕੋਠੀ ਨਾਲ ਜੁੜੇ ਕੰਮਾਂ ਲਈ ਸਤਪਾਲ ਕੌਰ ਨੇ ਉਸ ਕੋਲੋਂ ਪਾਵਰ ਆਫ਼ ਅਟਾਰਨੀ ਆਪਣੇ ਨਾਂ ਕਰਵਾਉਣ ਨੂੰ ਕਿਹਾ। ਉਸ ਨੇ ਭਰੋਸਾ ਕਰਕੇ ਹਾਮੀ ਭਰ ਦਿੱਤੀ। ਦੋਸ਼ ਹੈ ਕਿ ਇਸ ਦਾ ਹੀ ਫਾਇਦਾ ਚੁੱਕ ਕੇ ਸਤਪਾਲ ਕੌਰ ਦੀ ਟਰਾਂਸਫਰ ਡੀਡ ਆਪਣੇ ਨਾਂ ਕਰਵਾ ਲਈ। ਇਸ ਦਾ ਪਤਾ ਉਸ ਨੂੰ 3 ਫਰਵਰੀ 2026 ਨੂੰ ਉਦੋਂ ਲੱਗਾ ਜਦੋਂ ਥਾਣੇ ਵਿਚ ਪੁਲਸ ਨੇ ਉਸ ਦੇ ਪਿਤਾ ਤੋਂ ਦਸਤਖ਼ਤ ਕਰਵਾਏ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ
ਵਿਸ਼ਾਲ ਦਾ ਦੋਸ਼ ਹੈ ਕਿ ਸਮੇਂ ਦੇ ਨਾਲ-ਨਾਲ ਸਤਪਾਲ ਛੋਟੀਆਂ-ਛੋਟੀਆਂ ਗੱਲਾਂ 'ਤੇ ਉਸ ਨਾਲ ਝਗੜਾ ਕਰਨ ਲੱਗਕੀ ਸੀ। ਉਹ ਉਸ ਦਾ ਮੋਬਾਇਲ ਨੰਬਰ ਬਲਾਕ ਕਰ ਦਿੰਦੀ ਸੀ ਅਤੇ ਧੀ ਨਾਲ ਵੀ ਦਾਦਾ-ਦਾਦੀ ਦੀ ਗੱਲਬਾਤ ਬੰਦ ਕਰਵਾ ਦਿੰਦੀ ਸੀ। ਸਮਝਾਉਣ 'ਤੇ ਕਥਿਤ ਤੌਰ 'ਤੇ ਗਾਲਾਂ ਕੱਢਣ ਦੇ ਨਾਲ-ਨਾਲ ਧਮਕੀਆਂ ਵੀ ਦੇਣ ਲੱਗੀ ਸੀ। ਵਿਸ਼ਾਲ ਦਾ ਦਾਅਵਾ ਹੈ ਕਿ ਉਹ ਮਾਤਾ-ਪਿਤਾ ਨਾਲ ਵੀ ਵਿਵਾਦ ਕਰਦੀ ਸੀ ਤਾਂਕਿ ਉਹ ਜਲੰਧਰ ਵਿਚ ਇਕੱਲੀ ਰਹਿ ਸਕੇ।
206 ਪੰਨਿਆਂ ਦੀਆਂ ਵ੍ਹਟਸਐਪ ਚੈਟਾਂ 'ਚ ਖੁੱਲ੍ਹੇ ਰਾਜ਼
ਲੈਕਚਰਾਰ ਨੇਹਾ ਦੇ ਕਤਲ ਦੀ ਪੁਲਸ ਜਾਂਚ 'ਚ ਸਨਸਨੀਖੇਜ਼ ਖ਼ੁਲਾਸੇ ਹੋਏ ਹਨ। ਪੁਲਸ ਨੇ ਮੁੱਖ ਦੋਸ਼ੀ (ਮ੍ਰਿਤਕ ਦੇ ਪਤੀ) ਉਮੰਗ ਬੱਸੀ ਅਤੇ ਉਸ ਦੀ ਪ੍ਰੇਮਿਕਾ ਸਤਪਾਲ ਕੌਰ ਵਿਚਕਾਰ 206 ਪੰਨਿਆਂ ਦੀਆਂ ਵ੍ਹਟਸਐਪ ਚੈਟਾਂ ਹਾਸਲ ਕੀਤੀਆਂ ਹਨ। ਇਹ ਚੈਟਾਂ ਨਾ ਸਿਰਫ਼ ਉਨ੍ਹਾਂ ਦੇ ਨਾਜਾਇਜ਼ ਸੰਬੰਧਾਂ, ਗੁਪਤ ਮੁਲਾਕਾਤਾਂ ਅਤੇ ਵਿਆਹ ਦੀਆਂ ਯੋਜਨਾਵਾਂ ਦਾ ਪਰਦਾਫਾਸ਼ ਕਰਦੀਆਂ ਹਨ, ਸਗੋਂ ਆਪਣੇ-ਆਪਣੇ ਜੀਵਨ ਸਾਥੀ ਨੂੰ ਖ਼ਤਮ ਕਰਨ ਦੀ ਇਕ ਭਿਆਨਕ ਸਾਜ਼ਿਸ਼ ਦਾ ਵੀ ਪਰਦਾਫ਼ਾਸ਼ ਕਰਦੀਆਂ ਹਨ।
ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਦੋਵਾਂ ਨੇ ਆਪਣੀ ਪਛਾਣ ਛੁਪਾਉਣ ਲਈ ਇਕ ਦੂਜੇ ਦੇ ਫੋਨ ਨੰਬਰ ਨਕਲੀ ਨਾਵਾਂ ਨਾਲ ਸੇਵ ਕੀਤੇ ਸਨ। ਸਤਪਾਲ ਕੌਰ ਨੇ ਉਮੰਗ ਦਾ ਨੰਬਰ "ਤਨਵੀ" ਅਤੇ "ਆ" ਵਜੋਂ ਸੇਵ ਕੀਤਾ ਸੀ। ਉਮੰਗ ਨੇ ਆਪਣੀ ਪ੍ਰੇਮਿਕਾ ਸਤਪਾਲ ਦਾ ਨੰਬਰ "ਸਤਲਾਪ" ਵਜੋਂ ਸੇਵ ਕੀਤਾ। ਆਪਣੀਆਂ ਚੈਟਾਂ 'ਚ ਉਹ ਇਕ ਦੂਜੇ ਨੂੰ "ਬੇਬੀ" ਅਤੇ "ਸ਼ੋਨਾ" ਕਹਿ ਕੇ ਬੁਲਾਉਂਦੇ ਸਨ ਅਤੇ "ਆ ਮਿਸ ਯੂ ਸੋ ਮਚ" ਅਤੇ "ਯੂ ਆਰ ਇਨ ਮਾਈ ਮਾਈਂਡ ਐਂਡ ਸੋਲ" ਵਰਗੇ ਨਿੱਜੀ ਅਤੇ ਭਾਵੁਕ ਮੈਸੇਜ ਭੇਜੇ ਹੋਏ ਸਨ।
15 ਜਨਵਰੀ ਦੀ ਇਕ ਚੈਟ 'ਚ ਪਤੀ ਨੂੰ ਮਰਵਾਉਣ ਦਾ ਕੀਤਾ ਜ਼ਿਕਰ
15 ਜਨਵਰੀ 2026 ਦੀ ਚੈਟ ਇਹ ਸਾਬਤ ਕਰਦੀ ਹੈ ਕਿ ਕਤਲ ਦੀ ਸਾਜ਼ਿਸ਼ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਚੈਟ ਦੌਰਾਨ ਉਮੰਗ ਨੇ ਸਤਪਾਲ ਨੂੰ ਕਿਹਾ ਕਿ ਉਹ ਪਹਿਲਾਂ ਆਪਣੇ ਪਤੀ ਨੂੰ ਮਰਵਾਉਣ ਦੀਆਂ ਗੱਲਾਂ ਕਰਦੀ ਸੀ। ਸਤਪਾਲ ਨੇ ਜਵਾਬ ਦਿੱਤਾ, "ਉਮੰਗ, ਯੂ ਨੋ ਐਵਰੀਥਿੰਗ।" ਫਿਰ ਸਤਪਾਲ ਨੇ ਉਮੰਗ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਹਦਾਇਤ ਵੀ ਦਿੱਤੀ ਸੀ।
24-25 ਜਨਵਰੀ ਨੂੰ ਵਿਆਹ, ਬੱਚਿਆਂ ਅਤੇ ਭਵਿੱਖ ਬਾਰੇ ਚਰਚਾ
ਚੈਟ ਡਿਟੇਲ ਮੁਤਾਬਕ ਦੋਵਾਂ ਵਿਚਕਾਰ ਵਿਆਹ ਕਰਨ ਦੀ ਜਲਦਬਾਜ਼ੀ 24 ਅਤੇ 25 ਜਨਵਰੀ ਨੂੰ ਸਪੱਸ਼ਟ ਸੀ। ਸਤਪਾਲ ਵੱਲੋਂ ਇਕ ਮੈਸੇਜ ਭੇਜਿਆ ਗਿਆ ਕਿ ਲਟਸ ਗੈਟ ਮੈਰਿਡ।" ਉਮੰਗ ਨੇ ਕਿਹਾ ਕਿ ਉਹ ਜਲਦੀ ਹੀ ਆਪਣੀ ਮਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸੇਗਾ। ਦੋਵਾਂ ਨੇ ਇਕੱਠੇ ਰਹਿਣ, ਵਿਆਹ ਤੋਂ ਬਾਅਦ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਨਵੇਂ ਪਰਿਵਾਰਕ ਮਾਹੌਲ ਵਿੱਚ ਆਦੀ ਬਣਾਉਣ ਅਤੇ ਉਨ੍ਹਾਂ ਦੇ ਭਵਿੱਖ ਲਈ ਵਿਸਤ੍ਰਿਤ ਯੋਜਨਾਵਾਂ ਬਣਾਈਆਂ ਸਨ।
ਫਿਜ਼ੀਕਲ ਰਿਲੇਸ਼ਨ ਅਤੇ ਜਲਦੀ ਇਕ ਹੋਣ ਦੀ ਬੈਚੇਨੀ
ਚੈਟਿੰਗ 'ਚ ਦੋਵਾਂ ਵਿਚਕਾਰ ਕਥਿਤ ਤੌਰ 'ਤੇ ਫਿਜ਼ੀਕਲ ਰਿਲੇਸ਼ਨ ਵਿਚ ਹੋਣ ਦਾ ਵੀ ਜ਼ਿਕਰ ਮਿਲਿਆ ਹੈ। 25 ਜਨਵਰੀ ਦੀ ਚੈਟਿੰਗ ਵਿਚ ਉਮੰਗ ਅਤੇ ਸਤਪਾਲ ਨੇ 'ਟੂ ਬੀ ਟੁਗੇਦਰ ਏਜ਼ ਸੂਨ ਏਜ਼ ਵੀ ਕੈਨ' ਅਤੇ 'ਆਈ ਐਮ ਗੈਟਿੰਗ ਫਰਸਟੇਟੇਡ ਵਿਦਾਊਟ ਯੂ' ਜ਼ਾਹਰ ਕੀਤੀ ਸੀ। ਫਿਲਹਾਲ ਸਤਪਾਲ ਕੌਰ ਪੁਲਸ ਹਿਰਾਸਤ ਵਿੱਚ ਹੈ। ਉਸ ਦੇ ਪਤੀ, ਵਿਸ਼ਾਲ ਸ਼ਰਮਾ ਨੇ ਇਨ੍ਹਾਂ ਚੈਟਾਂ ਨੂੰ ਜਨਤਕ ਕੀਤਾ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ 99 ਫ਼ੀਸਦੀ ਚੈਟਿੰਗ ਵਿਚ ਆਪਣੇ-ਆਪਣੇ ਪਾਰਟਨਰਸ ਤੋਂ ਵੱਖ ਹੋਣ ਅਤੇ ਕਤਲ ਦੀ ਸਾਜਿਸ਼ ਦੇ ਸੰਕੇਤ ਲੁਕੇ ਹੋਏ ਹਨ। ਜਲੰਧਰ ਪੁਲਸ ਨੇ ਚੈਟਿੰਗ ਨੂੰ ਇਲੈਕਟ੍ਰਾਨਿਕ ਐਵੀਡੈਂਸ ਦੇ ਰੂਪ ਵਿਚ ਕੋਰਟ ਵਿਚ ਪੇਸ਼ ਕਰਨ ਦੀ ਤਿਆਰੀ ਵਿਚ ਹੈ।
ਇਹ ਵੀ ਪੜ੍ਹੋ: ਪੰਜਾਬ: IDBI ਬੈਂਕ 'ਚ ਲੱਗੀ ਭਿਆਨਕ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ F&CC ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ਥੋੜ੍ਹੀ ਦੇਰ 'ਚ ਆਵੇਗਾ ਨਤੀਜਾ
NEXT STORY