Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 25, 2026

    8:41:55 PM

  • good news for lpg customers government removed all restrictions on supply

    LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ...

  • making passport has become expensive

    ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ...

  • uttarakhand dispute nihang organizations from punjab leave for dehradun

    ਉੱਤਰਾਖੰਡ ਵਿਵਾਦ : ਪੰਜਾਬ ਤੋਂ ਨਿਹੰਗ ਜੱਥੇਬੰਦੀਆਂ...

  • akal takht sahib  official letter issued

    ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਪੱਤਰ ਜਾਰੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਬਸੰਤ ਪੰਚਮੀ ‘ਤੇ ਵਿਸ਼ੇਸ਼ : ਰੁੱਤ ਤਬਦੀਲੀ ਤੋਂ ਉਪਜੇ ਕਾਇਨਾਤੀ ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ‘ਬਸੰਤ ਪੰਚਮੀ ’

PUNJAB News Punjabi(ਪੰਜਾਬ)

ਬਸੰਤ ਪੰਚਮੀ ‘ਤੇ ਵਿਸ਼ੇਸ਼ : ਰੁੱਤ ਤਬਦੀਲੀ ਤੋਂ ਉਪਜੇ ਕਾਇਨਾਤੀ ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ‘ਬਸੰਤ ਪੰਚਮੀ ’

  • Edited By Sunita,
  • Updated: 25 Jan, 2023 03:42 PM
Punjab
spring panchami season change happiness festivals
  • Share
    • Facebook
    • Tumblr
    • Linkedin
    • Twitter
  • Comment

ਬਸੰਤ ਪੰਚਮੀ ਦਾ ਤਿਉਹਾਰ ਮਾਘ ਸ਼ੁਕਲ ਪਾਤਰ ਦੀ ਪੰਜਵੀਂ ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ, ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕਰਨ ਦਾ ਕਾਨੂੰਨ ਹੈ। ਇਸ ਸਾਲ ਬਸੰਤ ਪੰਚਮੀ ਦਾ ਤਿਉਹਾਰ 26 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਬਸੰਤ ਪੰਚਮੀ ਨੂੰ ਸ਼੍ਰੀ ਪੰਚਮੀ ਵੀ ਕਿਹਾ ਜਾਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਅਕਸ਼ਰ ਅਭਿਆਸ, ਵਿਦਿਆ ਅਰੰਭ ਆਦਿ ਰਸਮਾਂ ਕੀਤੀਆਂ ਜਾਂਦੀਆਂ ਹਨ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਦੇ ਨਾਲ-ਨਾਲ ਕੁਝ ਖਾਸ ਚੀਜ਼ਾਂ ਵੀ ਚੜ੍ਹਾਈਆਂ ਜਾ ਸਕਦੀਆਂ ਹਨ।

 
ਸਾਡੇ ਮੁਲਕ ਨੂੰ ਤਿਉਹਾਰਾਂ ਅਤੇ ਮੇਲਿਆਂ ਦਾ ਮੁਲਕ ਕਿਹਾ ਜਾਂਦਾ ਹੈ। ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਬਹੁਤ ਸਾਰਿਆਂ ਦਾ ਸੰਬੰਧ ਰੁੱਤ ਤਬਦੀਲੀ ਨਾਲ ਹੈ। ਸਾਡੇ ਮੁਲਕ ਵਿੱਚ ਸਰਦੀ ਅਤੇ ਗਰਮੀ ਸਮੇਤ ਬਹੁਤ ਸਾਰੀਆਂ ਰੁੱਤਾਂ ਆਉਂਦੀਆਂ ਹਨ। ਇਨ੍ਹਾਂ ਰੁੱਤਾਂ ਵਿੱਚੋਂ ਬਸੰਤ ਰੁੱਤ ਦਾ ਅਹਿਮ ਸਭ ਤੋਂ ਜ਼ਿਆਦਾ ਹੈ। ਬਸੰਤ ਪੰਚਮੀ ਬਸੰਤ ਰੁੱਤ ਦੀ ਆਮਦ ‘ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਸ ਸਾਲ ਬਸੰਤ ਪੰਚਮੀ ਦਾ ਤਿਉਹਾਰ 26 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਰੁੱਤ ਦੀ ਤਬਦੀਲੀ ਬਦੌਲਤ ਬਨਸਪਤੀ ‘ਤੇ ਛਾਏ ਖੇੜਿਆਂ ਦੀ ਤਰਜ਼ਮਾਨੀ ਕਰਦੇ ਇਸ ਤਿਉਹਾਰ ਵਾਲੇ ਦਿਨ ਇਉਂ ਜਾਪਦਾ ਹੈ ਜਿਵੇਂ ਸਮੁੱਚੀ ਕਾਇਨਾਤ ਹੀ ਨੱਚ ਰਹੀ ਹੋਵੇ। ਸਾਰੀ ਬਨਸਪਤੀ ਖੁਸ਼ੀਆਂ ਦੇ ਹੁੰਗਾਰੇ ਭਰਦੀ ਪ੍ਰਤੀਤ ਹੁੰਦੀ ਹੈ। ਕਾਇਨਾਤ ‘ਤੇ ਜਵਾਨੀ ਆਈ ਜਾਪਦੀ ਹੈ। ਬਸੰਤ ਪੰਚਮੀ ਵਾਲੇ ਦਿਨ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਰੁੱਤ ਵਿੱਚ ਨਾ ਸਰਦੀ ਅਤੇ ਨਾ ਗਰਮੀ ਹੁੰਦੀ ਹੈ। ਇਸ ਸੁਹਾਵਣੇ ਮੌਸਮ ਵਿੱਚ ਜਿੱਥੇ ਲੋਕ ਸਰਦੀ ਦਾ ਡਰ ਭੁਲਾ ਕੇ ਬਾਹਰ ਨਿੱਕਲਦੇ ਹਨ, ਉੱਥੇ ਫ਼ਸਲਾਂ ਵੀ ਛਾਲਾਂ ਮਾਰ ਮਾਰ ਵਧਦੀਆਂ ਹਨ। ਖੇਤਾਂ ਵਿੱਚ ਖਿੜੇ ਸਰੋਂ ਦੇ ਫੁੱਲ ਅਤੇ ਬਾਗਾਂ ਵਿੱਚ ਖਿੜੇ ਫੁੱਲ ਸ਼ੈਨਤਾਂ ਕਰ ਕਰ ਬੁਲਾਉਂਦੇ ਜਾਪਦੇ ਹਨ। ਬਾਗਾਂ ਵਿੱਚ ਤਿਤਲੀਆਂ ਉਡਾਰੀਆਂ ਭਰਨ ਲੱਗਦੀਆਂ ਹਨ। ਖੇਤਾਂ ਵਿੱਚ ਫ਼ਸਲਾਂ ਦੇ ਸ਼ੁਰੂ ਹੋਏ ਵਿਕਾਸ ਨੂੰ ਤੱਕ ਕਿਸਾਨਾਂ ਦਾ ਮਨ੍ਹ ਵੀ ਉਡਾਰੀਆਂ ਮਾਰਨ ਨੂੰ ਕਰਦਾ ਹੈ। ਇਸ ਰੁੱਤ ਵਿੱਚ ਇਨਸਾਨਾਂ ਅਤੇ ਬਨਸਪਤੀ ਦੀ ਤਾਂ ਗੱਲ ਛੱਡੋ ਪਸ਼ੂਆਂ ਅਤੇ ਪੰਛੀਆਂ ਦੇ ਮਨਾਂ ‘ਤੇ ਵੀ ਖੇੜਾ ਛਾ ਜਾਂਦਾ ਹੈ।


ਬਸੰਤ ਰੁੱਤ ਦਾ ਵਰਣਨ ਪਵਿੱਤਰ ਗੁਰਬਾਣੀ ’ਚ 
ਬਸੰਤ ਰੁੱਤ ਦਾ ਵਰਣਨ ਪਵਿੱਤਰ ਗੁਰਬਾਣੀ ਵਿੱਚ ਵੀ ਮਿਲਦਾ ਹੈ। ਬਸੰਤ ਰਾਗ ਗੁਰਬਾਣੀ ਦੇ ਰਾਗਾਂ ਵਿੱਚ ਸ਼ੁਮਾਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਰੁੱਤ ਬਾਰੇ ਦਾਰਸ਼ਨਿਕ ਨਜ਼ਰੀਏ ਤੋਂ ਫੁਰਮਾਨ ਹੈ ‘ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤੁ’। ਜਨਵਰੀ-ਫਰਵਰੀ ਮਹੀਨੇ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਹਿੰਦੂਮਤ ਨਜ਼ਰੀਏ ਤੋਂ ਸਰਸਵਤੀ ਦੇ ਆਗਮਨ ਨਾਲ ਜੋੜ ਕੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸੰਬੰਧ ਬ੍ਰਹਮਾ ਵੱਲੋਂ ਸ਼੍ਰਿਸਟੀ ਦੀ ਸਿਰਜਣਾ ਕਰਨ ਵਾਲੀ ਕਥਾ ਤੋਂ ਇਲਾਵਾ ਇਤਿਹਾਸਕ ਤੌਰ ‘ਤੇ ਇਸ ਦਾ ਸੰਬੰਧ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਯੁੱਧਾਂ ਨਾਲ ਜੁੜਦਾ ਹੈ। ਰਾਜਾ ਭੋਜ ਦਾ ਜਨਮ ਦਿਨ ਵੀ ਬਸੰਤ ਪੰਚਮੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ। ਵੀਰ ਹਕੀਕਤ ਰਾਏ ਨਾਲ ਵੀ ਇਸ ਤਿਉਹਾਰ ਦਾ ਸੰਬੰਧ ਜੋੜਿਆ ਜਾਂਦਾ ਹੈ।
ਰਾਮ ਸਿੰਘ ਕੂਕਾ ਦਾ ਜਨਮ ਦਿਨ ਵੀ ਬਸੰਤ ਪੰਚਮੀ ਵਾਲੇ ਦਿਨ ਬਹੁਤ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਰੁੱਤ ਦੌਰਾਨ ਖੇਤਾਂ ਵਿੱਚ ਹਰਿਆਲੀ ਦਾ ਪਹਿਰਾ ਲੱਗ ਜਾਂਦਾ ਹੈ। ਪੀਲੇ ਫੁੱਲਾਂ ਨਾਲ ਲੱਦੀਆਂ ਸਰੋਂ ਦੀਆਂ ਫ਼ਸਲਾਂ ਖੇਤਾਂ ਵਿੱਚ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ। ਕਣਕਾਂ ਦੀਆਂ ਫ਼ਸਲਾਂ ਨੂੰ ਫਲ ਪੈਣਾ ਸ਼ੁਰੂ ਹੋ ਜਾਂਦਾ ਹੈ। ਚਾਰੇ ਪਾਸੇ ਪੀਲੇ ਅਤੇ ਹਰ੍ਹੇ ਰੰਗ ਦੀ ਬਹਾਰਾਂ ਕਾਰਨ ਸ਼ਾਇਦ ਬਸੰਤ ਪੰਚਮੀ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣ ਅਤੇ ਪੀਲੇ ਰੰਗ ਦੇ ਭੋਜਨ ਪਦਾਰਥ ਖਾਣ ਦਾ ਰਿਵਾਜ਼ ਪ੍ਰਚਲਿਤ ਹੋਇਆ ਹੋਵੇਗਾ।


ਬਸੰਤ ਪੰਚਮੀ ’ਤੇ ਕੀਤੀ ਜਾਂਦੀ ਹੈ ਮਾਂ ਸਰਸਵਤੀ ਜੀ ਦੀ ਪੂਜਾ
ਪੁਰਾਤਨ ਰਵਾਇਤਾਂ ਅਨੁਸਾਰ ਕਲਾ ਦੇ ਖ਼ੇਤਰ ਨਾਲ ਜੁੜੇ ਲੋਕ ਆਪਣੀ ਕਲਾ ਦੇ ਹੋਰ ਨਿਖਾਰ ਲਈ ਇਸ ਦਿਨ ਸਰਸਵਤੀ ਦੀ ਪੂਜਾ ਕਰਦੇ ਹਨ। ਪਤੰਗਬਾਜ਼ੀ ਕਰਕੇ ਬਸੰਤ ਪੰਚਮੀ ਮਨਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਅੰਬਰਾਂ ਵਿੱਚ ਉਡਾਰੀਆਂ ਮਾਰਦੇ ਰੰਗ ਬਿਰੰਗੇ ਪਤੰਗ ਇਨਸਾਨੀ ਮਨ੍ਹ ਨੂੰ ਹੋਰ ਵੀ ਖੇੜਾ ਬਖਸ਼ਦੇ ਹਨ। ਉਂਝ ਬੇਸ਼ੱਕ ਪਤੰਗਬਾਜ਼ੀ ਬੱਚਿਆਂ ਦੀ ਖੇਡ ਮੰਨੀ ਗਈ ਹੈ ਪਰ ਇਸ ਦਿਨ ਨੌਜਵਾਨ ਅਤੇ ਵੱਡੀ ਉਮਰ ਦੇ ਸਭ ਲੋਕ ਰਲ ਮਿਲ ਕੇ ਪਤੰਗਬਾਜ਼ੀ ਕਰਦੇ ਹਨ। ਪਤੰਗਬਾਜ਼ੀ ਦੌਰਾਨ ਇੱਕ ਦੂਜੇ ਦੇ ਪਤੰਗ ਕੱਟ ਕੇ ਖੂਬ ਮੰਨੋਰੰਜਨ ਕੀਤਾ ਜਾਂਦਾ ਹੈ ਪਰ ਇਸ ਪਤੰਗਬਾਜ਼ੀ ਨੇ ਇੱਕ ਨਵੀਂ ਅਲਾਮਤ ਨੂੰ ਜਨਮ ਦੇ ਦਿੱਤਾ ਹੈ। ਉਹ ਹੈ ਪਤੰਗਬਾਜ਼ੀ ਦੌਰਾਨ ਵਰਤੀ ਜਾਣ ਵਾਲੀ ਚਾਈਨਾ ਡੋਰ। ਇਹ ਡੋਰ ਕਈ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਪਾਬੰਦੀ ਹੋਣ ਦੇ ਬਾਵਜੂਦ ਵਰਤੋਂ ਦਾ ਆਲਮ ਰੁੱਕ ਨਹੀਂ ਰਿਹਾ। ਦੁਕਾਨਦਾਰਾਂ ਵੱਲੋਂ ਸ਼ਰੇਆਮ ਚਾਈਨਾ ਡੋਰ ਵੇਚ ਕੇ ਕਾਨੂੰਨ ਦੀ ਧੱਜੀਆਂ ਉਡਾਉਂਦਿਆਂ ਇਨਸਾਨਾਂ ਸਮੇਤ ਪੰਛੀਆਂ ਲਈ ਖ਼ਤਰਾ ਪੈਦਾ ਕੀਤਾ ਜਾ ਰਿਹਾ ਹੈ। ਹਵਾ ਵਿੱਚ ਉੱਡਦੀ ਇਹ ਡੋਰ ਕਿੰਨ੍ਹੇ ਹੀ ਲੋਕਾਂ ਦੇ ਗਲੇ ਕੱਟਣ ਦਾ ਸਬੱਬ ਬਣ ਚੁੱਕੀ ਹੈ। 


ਚਾਈਨਾ ਡੋਰ ‘ਤੇ ਲਾਈ ਪਾਬੰਦੀ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ
ਹਵਾ ਵਿੱਚ ਉਡਦੇ ਪੰਛੀ ਵਿਚਾਰੇ ਅਕਸਰ ਇਸ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਜਾਂਦੇ ਹਨ। ਚਾਈਨਾ ਡੋਰ ਨਾਲ ਕੀਤੀ ਜਾਂਦੀ ਪਤੰਗਬਾਜ਼ੀ ਬਸੰਤ ਦੇ ਰੰਗ ਵਿੱਚ ਭੰਗ ਪਾ ਜਾਂਦੀ ਹੈ। ਬਸੰਤ ਦੀਆਂ ਖੁਸ਼ੀਆਂ ਅਤੇ ਖੇੜਿਆਂ ਦੀ ਸਲਾਮਤੀ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਚਾਈਨਾ ਡੋਰ ‘ਤੇ ਲਗਾਈ ਪਾਬੰਦੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਦਾ ਸਾਥ ਦੇਈਏ। ਚਾਈਨਾ ਡੋਰ ਦੀ ਵਰਤੋਂ ਤਾਂ ਦੂਰ ਦੀ ਗੱਲ ਸਾਡਾ ਫਰਜ਼ ਬਣਦਾ ਹੈ ਕਿ ਇਸ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਦੇ ਕੇ ਸੱਚੇ ਨਾਗਰਿਕ ਹੋਣ ਦਾ ਫਰਜ਼ ਨਿਭਾਈਏ। ਪਤੰਗਬਾਜ਼ੀ ਜ਼ਰੂਰ ਕਰੀਏ ਪਰ ਸੁਰੱਖਿਅਤ ਤਰੀਕੇ ਨਾਲ ਦੇਸੀ ਡੋਰ ਦਾ ਇਸਤੇਮਾਲ ਕਰਦਿਆਂ। ‘ਆਈ ਬਸੰਤ ਪਾਲਾ ਉਡੰਤ ਦੇ’ ਕਹਿਣ ਮੁਤਾਬਕ ਇਸ ਤਿਉਹਾਰ ਤੋਂ ਬਾਅਦ ਬੜੀ ਸਾਵੀਂ ਰੁੱਤ ਦਾ ਆਗਮਨ ਹੁੰਦਾ ਹੈ। ਹਰ ਤਿਉਹਾਰ ਮੌਕੇ ਕੁਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਪੈਂਦੀਆਂ ਹਨ। ਜਿਉਂ ਹੀ ਇਨ੍ਹਾਂ ਸਾਵਧਾਨੀਆਂ ਪ੍ਰਤੀ ਅਵੇਸਲਾਪਣ ਆਉਂਦਾ ਹੈ ਤਾਂ ਦੁਰਘਟਨਾ ਘਟ ਜਾਂਦੀ ਹੈ। ਸੋ ਆਓ ਬਸੰਤ ਦੇ ਤਿਉਹਾਰ ਮੌਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਮਨ੍ਹ ‘ਚ ਵਸਾਉਂਦਿਆਂ ਖੁਸ਼ੀਆਂ ਅਤੇ ਖੇੜਿਆਂ ਦਾ ਪਹਿਰਾ ਬਰਕਰਾਰ ਰੱਖੀਏ। ਮੇਰੇ ਵੱਲੋਂ ਸਭ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ।
 
ਬਿੰਦਰ ਸਿੰਘ ਖੁੱਡੀ ਕਲਾਂ
ਮੋਬ-98786-05965
ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।

  • Basant
  • Basant Panchami
  • Basant Panchami 2023
  • Spring Panchami
  • Season Change
  • Happiness
  • Festivals
  • ਬਸੰਤ ਪੰਚਮੀ

ਹੋਟਲ 'ਚ ਕੁੜੀ ਨਾਲ ਜਬਰ-ਜ਼ਿਨਾਹ ਕਰਨ ਸਮੇਤ ਬਲੈਕਮੇਲ ਕਰਨ ਦੇ ਦੋਸ਼ 'ਚ ਮਾਮਲਾ ਦਰਜ, ਦੋਸ਼ੀ ਫਰਾਰ

NEXT STORY

Stories You May Like

  • indians dubai s real estate has changed luxury homes
    Dubai ਦੇ Real Estate 'ਚ ਬਦਲਿਆ ਭਾਰਤੀਆਂ ਦਾ ਟ੍ਰੇਂਡ, ਲਗਜ਼ਰੀ ਘਰਾਂ ਤੋਂ ਬਣਾਈ ਦੂਰੀ ਤੇ...
  • moga police  special checking  law and order
    ਮੋਗਾ ਪੁਲਸ ਵੱਲੋਂ ਢਾਬਿਆਂ ’ਤੇ ਵਿਸ਼ੇਸ਼ ਚੈਕਿੰਗ, ਦਿੱਤੇ ਦਿਸ਼ਾ-ਨਿਰਦੇਸ਼
  • haryana  anti terrorism squad  panchkula  special police stations  government
    ਹਰਿਆਣਾ 'ਚ ਅੱਤਵਾਦ ਵਿਰੋਧੀ ਦਸਤਾ ਗਠਿਤ, ਪੰਚਕੂਲਾ ਤੇ ਗੁਰੂਗ੍ਰਾਮ 'ਚ ਹੋਣਗੇ ਵਿਸ਼ੇਸ਼ ਥਾਣੇ
  • know the rules of keeping shoe rack according to vastu
    ਘਰ 'ਚ ਆਉਣਗੀਆਂ ਖੁਸ਼ੀਆਂ ਤੇ ਨੋਟਾਂ ਦਾ ਵਰ੍ਹੇਗਾ ਮੀਂਹ ! ਵਾਸਤੂ ਮੁਤਾਬਕ ਜਾਣੋ Shoe rack ਰੱਖਣ ਦੇ ਨਿਯਮ
  • anand mahindra spoke on elon musk becoming a trillionaire
    Elon Musk ਦੇ Trillionaire ਬਣਨ 'ਤੇ ਬੋਲੇ Anand Mahindra, ਦੱਸਿਆ ਉਨ੍ਹਾਂ ਦੀ ਕਾਮਯਾਬੀ ਦਾ ਕਾਰਨ
  • hooliganism in samrala
    ਸਮਰਾਲਾ 'ਚ ਗੁੰਡਾਗਰਦੀ! ਅੱਧੀ ਰਾਤ ਚੱਲੀਆਂ ਤਲਵਾਰਾਂ ਤੇ ਇੱਟਾਂ, ਪਰਿਵਾਰ 'ਤੇ 20 ਲੋਕਾਂ ਨੇ ਕੀਤਾ ਹਮਲਾ
  • airtel s new strategy
    Airtel ਦਾ ਨਵਾਂ ਪੈਂਤੜਾ: Priority ਪਲਾਨ 'ਤੇ ਹੰਗਾਮੇ ਤੋਂ ਬਾਅਦ ਹੁਣ 'Fast Lane' ਦੀ ਐਂਟਰੀ!
  • special event
    ਮਾਨਤੋਵਾ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ
  • rain will fall in punjab
    ਪੰਜਾਬ 'ਚ ਪਵੇਗਾ ਮੀਂਹ, 2 ਦਿਨਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
  • man absconds with phone from ayush medicine center in jalandhar
    ਜਲੰਧਰ 'ਚ ਆਯੁਸ਼ ਔਸ਼ਧੀ ਕੇਂਦਰ ਤੋਂ ਫ਼ੋਨ ਲੈ ਕੇ ਵਿਅਕਤੀ ਫਰਾਰ, ਪੁਲਸ ਬੋਲੀ 2 ਦਿਨ...
  • gangster binny gujjar remanded for 3 days in bms fashion firing case
    BMS ਫੈਸ਼ਨ 'ਤੇ ਹੋਈ ਫਾਇਰਿੰਗ ਦਾ ਮਾਮਲਾ: ਗੈਂਗਸਟਰ ਬਿੰਨੀ ਗੁੱਜਰ ਦਾ ਲਿਆ 3 ਦਿਨ...
  • e service  in service centers has been down for several days
    ਈ-ਸੇਵਾ ਸਿਸਟਮ ਕਈ ਦਿਨਾਂ ਤੋਂ ਠੱਪ, ਸੇਵਾ ਕੇਂਦਰਾਂ ’ਚ ਮਚੀ ਹਾਹਾਕਾਰ
  • new orders issued for all play way schools in punjab registration mandatory
    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ...
  • powercom disconnects electricity connection of royal homes colony
    ਪਾਵਰਕਾਮ ਦਾ ਸਖ਼ਤ ਐਕਸ਼ਨ! ਰਾਇਲ ਹੋਮਜ਼ ਕਾਲੋਨੀ ਦਾ ਬਿਜਲੀ ਕੁਨੈਕਸ਼ਨ ਕੱਟਿਆ
  • pump employee beaten up over petrol worth rs 30 in jalandhar
    ਜਲੰਧਰ 'ਚ ਬਾਈਕ ਸਵਾਰਾਂ ਨੇ ਕੀਤੀ ਗੁੰਡਾਗਰਦੀ, 30 ਰੁਪਏ ਦੇ ਪੈਟਰੋਲ ਨੂੰ ਲੈ ਕੇ...
  • mothor son
    ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਮਾਂ , 20 ਦਿਨਾਂ ਬਾਅਦ ਤੋੜਿਆ ਦਮ
Trending
Ek Nazar
good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

famous actress is going to become a mother

ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

white house

ਵ੍ਹਾਈਟ ਹਾਊਸ ਨੇ ਵੱਖ-ਵੱਖ ਖਰਚਿਆਂ ਲਈ ਮੰਗੇ 87.6 ਬਿਲੀਅਨ ਡਾਲਰ

two held after encounter with police

ਪੰਜਾਬੀ ਗਾਇਕ ਦੇ ਜਿੰਮ ਦੇ ਬਾਹਰ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਸ ਨੇ ਕੀਤਾ...

this famous bollywood actress is dating arjun dhillon

ਬਾਲੀਵੁੱਡ ਦੀ ਇਸ ਹਸੀਨਾ ਨੂੰ ਡੇਟ ਕਰ ਰਿਹੈ ਪੰਜਾਬੀ ਗਾਇਕ ਅਰਜਨ ਢਿੱਲੋਂ ! ਸੋਸ਼ਲ...

firing at a restaurant

ਕੈਨੇਡਾ ਦੇ ਰੈਸਟੋਰੈਂਟ 'ਤੇ ਫਾਇਰਿੰਗ, ਇਸ ਮਸ਼ਹੂਰ ਗੈਂਗ ਨਾਲ ਜੁੜੇ ਹਨ ਤਾਰ

icc  s special rule for vaibhav suryavanshi

ਵੈਭਵ ਸੂਰਯਵੰਸ਼ੀ ਲਈ ICC ਦਾ ਖਾਸ ਨਿਯਮ! ਇੰਗਲੈਂਡ ਦੌਰੇ ’ਤੇ...

builder sold the flat to someone else for the full amount

ਬਿਲਡਰ ਨੇ ਪੂਰੀ ਰਕਮ ਲੈ ਕੇ ਫਲੈਟ ਵੇਚ'ਤਾ ਕਿਸੇ ਹੋਰ ਨੂੰ; ਜਾਣੋ ਪੂਰਾ ਮਾਮਲਾ

indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab  congress  leader  delhi  meeting
      ਕਾਂਗਰਸ 'ਚ ਵੱਡੀ ਹਲਚਲ, ਹਾਈਕਮਾਂਡ ਨੇ ਇਨ੍ਹਾਂ ਲੀਡਰਾਂ ਨੂੰ ਅਚਾਨਕ ਸੱਦਿਆ ਦਿੱਲੀ
    • uttarakhand dispute nihang organizations from punjab leave for dehradun
      ਉੱਤਰਾਖੰਡ ਵਿਵਾਦ : ਪੰਜਾਬ ਤੋਂ ਨਿਹੰਗ ਜੱਥੇਬੰਦੀਆਂ ਦੇਹਰਾਦੂਨ ਲਈ ਰਵਾਨਾ, ਪੜ੍ਹੋ...
    • akal takht sahib  official letter issued
      ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਪੱਤਰ ਜਾਰੀ, ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ...
    • major administrative reshuffle in punjab
      ਫਿਰੋਜ਼ਪੁਰ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 ਥਾਣਿਆਂ ਦੇ ਅਫ਼ਸਰਾਂ ਦਾ ਤਬਾਦਲਾ
    • fir case
      ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ’ਚ ਨੌਜਵਾਨ ਨਾਮਜ਼ਦ
    • be careful when leaving home in bad weather
      ਖ਼ਰਾਬ ਮੌਸਮ ’ਚ ਘਰੋਂ ਨਿਕਲਣ ਵਾਲੇ ਸਾਵਧਾਨ! ਪੜ੍ਹ ਲਓ ਇਹ ਚਿਤਾਵਨੀ, ਤੂਫ਼ਾਨ ਤੇ...
    • deadbody of a young man found in a canal near abnur college
      ਅਬਨੂਰ ਕਾਲਜ ਨੇੜੇ ਨਹਿਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ...
    • meter reader domestic consumer pspcl
      ਪੰਜਾਬ 'ਚ ਮੀਟਰ ਰੀਡਰਾਂ ਦੀ ਹੜਤਾਲ, ਘਰੇਲੂ ਖਪਤਕਾਰਾਂ ਨੂੰ ਭੇਜੇ ਗਏ ਅੰਦਾਜ਼ਨ ਬਿੱਲ
    • two trolleys loaded with straw overturned on the highway in phagwara
      ਫਗਵਾੜਾ 'ਚ ਹਾਈਵੇਅ 'ਤੇ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ ਪਲਟੀਆਂ, ਕਈ ਘੰਟੇ...
    • new orders issued for all play way schools in punjab registration mandatory
      ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +