ਅੰਮ੍ਰਿਤਸਰ (ਪੁਰੀ) — ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 548ਵਾਂ ਪ੍ਰਕਾਸ਼ ਦਿਹਾੜਾ ਸ਼ਨੀਵਾਰ ਨੂੰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ। ਸਿੱਖ ਧਰਮ ਦੇ ਪਹਿਲੇ ਗੁਰੂ ਤੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵਸੇ ਪੰਜਾਬੀ ਲੋਕਾਂ ਨੇ ਵੀ ਇਸ ਨੂੰ ਧੂਮ-ਧਾਮ ਨਾਲ ਮਨਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਕਈ ਇਤਿਹਾਸਕ ਗੁਰਦੁਆਰਿਆਂ 'ਚ ਲੋਕਾਂ ਦਾ ਭਾਰੀ ਇਕੱਠ ਹੋਇਆ।

ਹਿੰਦੂ ਪੰਚਾਗ ਦੇ ਮੁਤਾਬਕ ਗੁਰੂ ਪੁਰਬ ਕਾਰਤਿਕ ਮਹੀਨੇ ਦੀ ਪੂਰਣੀਮਾ ਦੇ ਦਿਨ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 'ਚ ਤਲਵੰਡੀ ਸਾਬੋ ਨਾਮਕ ਜਗ੍ਹਾ ਹੋਇਆ ਸੀ, ਜੋ ਹੁਣ ਪਾਕਿਸਤਾਨ ਦੇ ਪੰਜਾਬ ਹਿੱਸੇ 'ਚ ਹੈ। ਸਿੱਖ ਧਰਮ 'ਚ 10 ਗੁਰੂ ਹੋਏ ਹਨ, ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹੀ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਅਕਤੀਤਵ 'ਚ ਦਾਰਸ਼ਨਿਕ, ਯੋਗੀ, ਗ੍ਰਹਿਸਥ, ਧਰਮ ਸੁਧਾਰਕ, ਸਮਾਜਸੁਧਾਰਕ, ਕਵੀ, ਦੇਸ਼ਭਗਤ ਤੇ ਵਿਸ਼ਵ ਬੰਧੂ ਦੇ ਗੁਣ ਸਮੇਟੇ ਹੋਏ ਸਨ।

ਗੁਰੂ ਨਾਨਕ ਦੇਵ ਜੀ ਦਾ ਬਚਪਨ ਤੋਂ ਹੀ ਧਰਮ, ਸ਼ਾਂਤੀ, ਪਵਿੱਤਰਤਾ ਆਦਿ 'ਚ ਧਿਆਨ ਸੀ। ਉਨ੍ਹਾਂ ਨੇ ਬਚਪਨ 'ਚ ਹੀ ਅਧਿਆਤਮਕ ਦਾ ਰਸਤਾ ਚੁਣ ਲਿਆ ਸੀ ਤੇ ਉਨ੍ਹਾਂ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਇਸੇ 'ਚ ਬਤੀਤ ਕੀਤਾ ਪਰ ਉਨ੍ਹਾਂ ਨੇ ਬਿਨਾਂ ਸੰਨਿਆਸ ਧਾਰਨ ਕੀਤੇ ਅਧਿਆਤਮ ਦੀ ਰਾਹ ਨੂੰ ਚੁਣਿਆ। ਉਨ੍ਹਾਂ ਦਾ ਮੰਨਣਾ ਸੀ ਕਿ ਮਨੁੱਖ ਸੰਨਿਆਸ ਧਾਰਨ ਕਰਕੇ ਆਪਣੇ ਸੰਸਾਰਿਕ ਜੀਵਨ ਤੋਂ ਰੁਖ ਨਹੀਂ ਬਦਲ ਸਕਦਾ ਹੈ, ਉਸ ਨੂੰ ਆਪਣੇ ਸਾਰੇ ਕਰਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਮੂਰਤੀ ਪੂਜਾ ਨੂੰ ਕਦੇ ਵੀ ਨਹੀਂ ਸਰਾਹਿਆ। ਕਿਸੇ ਵੀ ਧਰਮ ਦੀ ਕੱਟੜਤਾ ਤੇ ਰੂੜੀਆਂ ਦੇ ਹਮੇਸ਼ਾ ਉਹ ਖਿਲਾਫ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਪਰਮਾਤਮਾ ਨੂੰ ਮੰਨਣ ਦੇ ਲਈ ਮਨ ਸਾਫ ਹੋਣਾ ਚਾਹੀਦਾ ਹੈ। ਇਸ ਦਿਨ ਦੀ ਸਿੱਖ ਧਰਮ 'ਚ ਵਿਸ਼ੇਸ਼ ਮਾਨਤਾ ਦੇ ਕਾਰਨ ਤਿੰਨ ਦਿਨ ਪਹਿਲਾਂ ਤੋਂ ਹੀ ਇਸ ਦਿਹਾੜੇ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਸਿੱਖ ਸੰਗਤ ਗੁਰੂ ਨਾਨਕ ਜੀ ਦੇ ਸ਼ਬਦਾਂ ਦੇ ਗਾਇਨ ਨਾਲ ਉਹ ਸ੍ਰੀ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਕੱਢਦੇ ਹਨ।
ਆਂਗਣਵਾੜੀ ਮੁਲਾਜ਼ਮ 11 ਤੋਂ ਕਰਨਗੇ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ
NEXT STORY