Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    3:16:06 PM

  • punjab police asi arrested while accepting a bribe of 25 000

    ਪੰਜਾਬ ਪੁਲਸ ਦਾ ਏ. ਐੱਸ. ਆਈ. 25,000 ਰਿਸ਼ਵਤ...

  • major tragedy devastates family

    ਪੰਜਾਬ: ਵੱਡੇ ਹਾਦਸੇ ਨੇ ਉਜਾੜ'ਤਾ ਪਰਿਵਾਰ, ਘਰ 'ਚ...

  • highcourt s major ruling regarding the dismissal of a police employee

    ਪੰਜਾਬ ਪੁਲਸ ਦੇ ਮੁਲਾਜ਼ਮ ਦੀ ਬਰਖ਼ਾਸਤਗੀ ਨੂੰ ਲੈ ਕੇ...

  • big incident in ludhiana

    ਪੰਜਾਬ: ਘਰਦਿਆਂ ਨੇ ਆਸ਼ਿਕ ਦੀ THAR 'ਤੇ ਚਲਵਾਈਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ

PUNJAB News Punjabi(ਪੰਜਾਬ)

ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ

  • Edited By Shivani Bassan,
  • Updated: 24 Aug, 2025 02:26 PM
Amritsar
a large number of devotees paid obeisance at sachkhand sri harmandir sahib
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ(ਸਰਬਜੀਤ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮਾਂ ਸਮੇਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ।

ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਇਸ ਦੌਰਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸਿੱਖ ਪਰੰਪਰਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਪਿਆਰੇ, ਨਿਸ਼ਾਨਚੀ ਤੇ ਨਗਾਰਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪੰਥਕ ਸਖ਼ਸ਼ੀਅਤਾਂ ਅਤੇ ਸੰਗਤਾਂ ਪੁੱਜੀਆਂ ਹੋਈਆਂ ਸਨ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਵੱਡੇ ਹਿੱਸੇ 'ਚ ਭਾਰੀ ਮੀਂਹ ਦੀ ਚਿਤਾਵਨੀ, ਇਹ ਜ਼ਿਲ੍ਹੇ ਹੋ ਜਾਣ ALERT

ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਦੇ ਜੀਵਨ ਦਾ ਅਧਾਰ ਹੈ। ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਪਾਵਨ ਗੁਰਬਾਣੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਜੀਵਨ ਬਤੀਤ ਕਰੇ। ਉਨ੍ਹਾਂ ਸੰਗਤਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਢਾਲ ਕੇ ਗੁਰਮਤਿ ਰਹਿਣੀ ਅਨੁਸਾਰ ਜੀਵਨ ਬਤੀਤ ਕਰਨ।

PunjabKesari

ਨਗਰ ਕੀਰਤਨ ’ਚ ਸ਼ਾਮਲ ਹੋਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰਮਤਿ ਰਹਿਣੀ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਜੀਵਨ ਦਾ ਰਾਹ ਦਰਸਾਉਂਦੀ ਹੈ ਅਤੇ ਹਰ ਪ੍ਰਾਣੀ ਮਾਤਰ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਇਕ ਅਹਿਮ ਮਾਰਗ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਗੁਰਬਾਣੀ ਨਿਤਨੇਮ ਨਾਲ ਜੁੜਣ ਅਤੇ ਖੰਡੇ ਬਾਟੇ ਦੀ ਪਹੁਲ ਦੇ ਧਾਰਨੀ ਹੋਣ ਦੀ ਪ੍ਰੇਰਣਾ ਕੀਤੀ।

ਇਹ ਵੀ ਪੜ੍ਹੋ- ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰ ਨਾਲ ਟ੍ਰੇਨ 'ਚ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਨਗਰ ਕੀਰਤਨ ਸਮੇਂ ਸਿੱਖ ਨੌਜਵਾਨਾਂ ਵੱਲੋਂ ਗਤਕਾ ਪ੍ਰਦਰਸ਼ਨ ਦੇ ਨਾਲ-ਨਾਲ ਸ਼ਬਦੀ ਜਥਿਆਂ ਨੇ ਸ਼ਬਦ ਗਾਇਨ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਰਸਤੇ ਵਿਚ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਅਮਰਜੀਤ ਸਿੰਘ ਭਲਾਈਪੁਰ, ਰਘੁਬੀਰ ਸਿੰਘ ਸਹਾਰਨਮਾਜਰਾ, ਅਮਰਜੀਤ ਸਿੰਘ ਬੰਡਾਲਾ, ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਤੇਜਿੰਦਰ ਸਿੰਘ ਪੱਡਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਗੁਰਨਾਮ ਸਿੰਘ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਯੁਵਰਾਜ ਸਿੰਘ, ਗੁਰਤਿੰਦਰਪਾਲ ਸਿੰਘ ਸਮੇਤ ਵੱਖ-ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਸੰਗਤਾਂ ਨੇ ਹਾਜ਼ਰੀ ਭਰੀ।

PunjabKesari

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜੇ ਜਲੌਅ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਬਾ ਅਟੱਲ ਰਾਇ ਸਾਹਿਬ ਵਿਖੇ ਅਲੌਕਿਕ ਜਲੌਅ ਸਜਾਏ ਗਏ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਦੀ ਸਜਾਵਟ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਅਸਥਾਨਾਂ ਨੂੰ ਦੀਪਮਾਲਾ ਨਾਲ ਸਜਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗੁਰਮਤਿ ਸਮਾਗਮ ਅੰਦਰ ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਗੁਰੂ ਜਸ ਨਾਲ ਜੋੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

  • large number
  • devotees
  • Sachkhand Sri Harmandir Sahib
  • first Prakash Purb
  • ਵੱਡੀ ਗਿਣਤੀ
  • ਸੰਗਤਾਂ
  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
  • ਪਹਿਲੇ ਪ੍ਰਕਾਸ਼ ਪੁਰਬ

ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

NEXT STORY

Stories You May Like

  • religious preacher murari bapu paid obeisance at sachkhand sri harmandir sahib
    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਧਾਰਮਿਕ ਕਥਾਵਾਚਕ ਮੁਰਾਰੀ ਬਾਪੂ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
  • 49 member delegation of pakistani sikhs paid obeisance at sri harmandir sahib
    ਪਾਕਿਸਤਾਨੀ ਸਿੱਖਾਂ ਦੇ 49 ਮੈਂਬਰੀ ਜਥੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਦਰਸ਼ਨ
  • decoration of lights and flowers begins at sri harmandir sahib
    ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਾਈਟਾਂ ਤੇ ਫੁੱਲਾਂ ਦੀ ਸਜਾਵਟ ਸ਼ੁਰੂ
  • sara ali khan  ayushmann khurrana  sri harmandir sahib
    ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਭਾਵੁਕ ਹੋ ਗਈ ਸਾਰਾ ਅਲੀ ਖ਼ਾਨ, ਨਹੀਂ ਰੋਕ ਸਕੀ ਹੰਝੂ
  • birth anniversary of the fourth guru with great fervor at sri harmandir sahib
    ਸ੍ਰੀ ਹਰਿਮੰਦਰ ਸਾਹਿਬ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਸਜੇ ਅਲੌਕਿਕ ਜਲੌਅ
  • airport decorated with beautiful flowers on the occasion of the parkash purab
    ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੋਹਣੇ ਫੁੱਲਾਂ ਨਾਲ ਸੱਜਿਆ Amritsar Airport, ਬਣਿਆ ਖਿੱਚ ਦਾ ਕੇਂਦਰ
  • preparations begin for the birth anniversary of sri guru gobind singh ji
    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਸ਼ੁਰੂ, ਸਮਰਾਟ ਚੌਧਰੀ ਤਖ਼ਤ ਸ੍ਰੀ ਪਟਨਾ ਸਾਹਿਬ ਨਤਮਸਤਕ
  • grand nagar kirtan was organized in aurangabad
    ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਔਰੰਗਾਬਾਦ ਦੀ ਧਰਤੀ ’ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
  • divit auluck last rituals
    Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ 'ਚ ਪਹੁੰਚੇ ਗਿੱਪੀ...
  • the last rites of dinesh olakh s son
    ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ...
  • during the show singer gagan became emotional
    ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
  • divit auluck last rituals
    Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ...
  • incident with youth in italy
    ਇਟਲੀ 'ਚ ਵਾਪਰਿਆ ਦਰਦਨਾਕ ਹਾਦਸਾ, ਜਲੰਧਰ ਦੇ ਨੌਜਵਾਨ ਦੀ ਟਰੱਕ ਹੇਠ ਆਉਣ ਨਾਲ ਮੌਤ
  • administration  s arrangements for festivals are insufficient
    ਤਿਉਹਾਰਾਂ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫੀ, ਸੜਕਾਂ ’ਤੇ ਨਹੀਂ ਦਿਸ ਰਹੇ ਟ੍ਰੈਫਿਕ...
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
Trending
Ek Nazar
imran khan and bushra bibi

ਜੇਲ੍ਹ 'ਚ ਬੰਦ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨਾਲ ਵਕੀਲ ਨੇ ਕੀਤੀ ਮੁਲਾਕਾਤ

russia ukraine conflict

ਯੂਕਰੇਨ 'ਚ ਸਹਾਇਤਾ ਕੇਂਦਰ ਅਤੇ ਆਸਰਾ ਸਥਲ 'ਤੇ ਰੂਸੀ ਹਮਲੇ, 26 ਲੋਕਾਂ ਦੀ ਮੌਤ

long power cut in punjab tomorrow

ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...

indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • rahul gandhi to visit punjab tomorrow
      ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਭਖੇਗਾ ਚੋਣ ਅਖਾੜਾ
    • the last rites of dinesh olakh s son
      ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ...
    • during the show singer gagan became emotional
      ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
    • chandigarh fire brigade alert before diwali
      ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ...
    • new orders issued regarding the da issue for punjab employees
      ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਮਾਮਲੇ 'ਤੇ ਆ ਗਏ ਨਵੇਂ ਹੁਕਮ, ਪੜ੍ਹੋ ਹਾਈਕੋਰਟ...
    • divit auluck last rituals
      Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ...
    • thar youth tire
      ਲੁਧਿਆਣਾ 'ਚ ਥਾਰ ਸਵਾਰ ਨੌਜਵਾਨ 'ਤੇ ਤਾਬੜਤੋੜ ਗੋਲੀਬਾਰੀ, ਫਟੇ ਟਾਇਰਾਂ ਨਾਲ ਭਜਾਈ...
    • death case
      ਅੱਧੀ ਰਾਤੀਂ ਭਟਕਦਾ ਹੋਇਆ ਬਜ਼ੁਰਗ ਕਿਸੇ ਦੇ ਘਰ 'ਚ ਵੜਿਆ, ਸ਼ੱਕੀ ਹਾਲਾਤ 'ਚ ਮੌਤ
    • time slots fixed for bursting firecrackers in mohali district
      ਮੋਹਾਲੀ ਜ਼ਿਲ੍ਹੇ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਪਟਾਕੇ...
    • raid conducted at a restaurant on airport road
      ਏਅਰਪੋਰਟ ਰੋਡ ਸਥਿਤ ਰੈਸਟੋਰੈਂਟ 'ਚ ਰੇਡ, ਬਿਨਾਂ ਲਾਇਸੈਂਸ ਤੋਂ ਹੁੱਕਾ ਪਿਆਉਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +