Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 29, 2026

    4:37:14 PM

  • lockdown imposed

    ਲੱਗ ਗਿਆ Lockdown ! ਵਿਆਹਾਂ 'ਤੇ ਰੋਕ, ਸਕੂਲ ਵੀ...

  • punjabis   phones suddenly started ringing

    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ...

  • sukhbir badal statement

    ਅਕਾਲੀ ਦਲ ਦੇ ਰਾਜ 'ਚ ਹੋਇਆ ਪੰਜਾਬ ਦਾ ਅਸਲ ਵਿਕਾਸ,...

  • major incident in jalandhar

    ਜਲੰਧਰ 'ਚ ਵੱਡੀ ਵਾਰਦਾਤ! ਫਾਇਰਿੰਗ ਨਾਲ ਦਹਿਲਿਆ ਇਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਗੁਰਤਾਗੱਦੀ ਦਿਵਸ: ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

PUNJAB News Punjabi(ਪੰਜਾਬ)

ਗੁਰਤਾਗੱਦੀ ਦਿਵਸ: ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • Edited By Rajwinder Kaur,
  • Updated: 29 Oct, 2019 01:23 PM
Jalandhar
sri guru granth sahib ji
  • Share
    • Facebook
    • Tumblr
    • Linkedin
    • Twitter
  • Comment

ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ 'ਤੇ ਅਵਤਾਰ ਧਾਰਿਆ, ਉਦੋਂ ਦੁਨੀਆ ਦੀ ਹਾਲਤ ਬਹੁਤ ਤਰਸਮਈ ਸੀ। ਰਾਜੇ ਕਸਾਈਆਂ ਵਾਂਗ ਵਿਵਹਾਰ ਕਰਦੇ ਸਨ ਅਤੇ ਧਰਮ ਕਰਮ ਦੁਨੀਆ ਤੋਂ ਕਿਧਰੇ ਦੂਰ ਚਲਾ ਗਿਆ ਜਾਪਦਾ ਸੀ। ਇਸ ਸਮੇਂ ਦੇ ਹਾਲਾਤ ਨੂੰ ਖੁਦ ਸ੍ਰੀ ਗੁਰੂ ਨਾਨਕ ਦੇਵ ਜੀ ਰਾਗ ਮਾਝ ਦੀ ਵਾਰ 'ਚ, ਮਲ੍ਹਾਰ ਦੀ ਵਾਰ 'ਚ ਅਤੇ ਸਾਰੰਗ ਦੀ ਵਾਰ 'ਚ ਪੇਸ਼ ਕਰਦੇ ਹੋਏ ਦੱਸਦੇ ਹਨ :

''ਕਲਿਕਾਤੀ ਰਾਜੇ ਕਾਸਾਈ ਧਰਮੁ ਪੰਖੁ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦਰਮਾ ਦੀਸੈ ਨਾ ਹੀ ਕਹ ਚੜਿਆ।।
ਹਉ ਭਾਲਿ ਵਿਕੁਨੀ ਹੋਈ ਆਧੇਰੇ ਰਾਹੁ ਨ ਕੋਈ।।
ਵਿਚਿ ਹਉਮੈ ਕਰਿ ਦੁਖੁ ਰੋਈ।।
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ।।'' (ਵਾਰ ਮਾਝ, ਅੰਗ 145)

''ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨ ਬੈਠੇ ਸੁਤੇ।।
ਚਾਕਰ ਨਹਦਾ ਪਾਇਨਿਹ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।।
ਜਿਥੇ ਜੀਆਂ ਹੋਸੀ ਸਾਰ।। ਨਕੀਂ ਵਢੀਂ ਲਾਇਤਬਾਰ।।'' (ਮਲ੍ਹਾਰ ਦੀ ਵਾਰ, ਅੰਗ 1288)

''ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ।।
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ।।'' (ਸਾਰੰਗ ਕੀ ਵਾਰ, ਅੰਗ 1242)


ਅਜਿਹੇ ਸਮੇਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਨਿਰਮਲ ਪੰਥ ਚਲਾਇਆ ਅਤੇ ਗ੍ਰਹਿਸਤ 'ਚ ਰਹਿੰਦਿਆਂ ਸਮਾਜ ਦੀ ਸੇਵਾ ਕਰਦਿਆਂ ਹੱਕ ਸੱਚ ਦੀ ਕਮਾਈ ਕਰਦੇ ਹੋਏ ਦੂਜਿਆਂ ਨਾਲ ਵੰਡ ਕੇ ਛਕਦਿਆਂ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਸੌਖਾ ਰਸਤਾ ਦੱਸਿਆ। ਵੱਡਾ ਇਨਕਲਾਬੀ ਕਦਮ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਵਾਗਡੋਰ ਆਪਣੇ ਖਾਨਦਾਨ ਨੂੰ ਨਹੀਂ ਦਿੱਤੀ ਤੇ ਨਾ ਹੀ ਆਪਣੇ ਰਿਸ਼ਤੇਦਾਰਾਂ ਨੂੰ। ਉਨ੍ਹਾਂ ਨੇ ਸੱਚੀ ਸੁੱਚੀ ਨਿਰਸੁਆਰਥ ਸੇਵਾ ਕਰਨ ਵਾਲੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾਕੇ ਆਪਣੇ ਮਿਸ਼ਨ ਦੇ ਪ੍ਰਚਾਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ। ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵੀ ਦੇਸ਼ ਵਿਦੇਸ਼ ਜਾਂਦੇ ਤਾਂ ਜੋ ਬਾਣੀ ਅਕਾਲ ਪੁਰਖ ਤੋਂ ਉਨ੍ਹਾਂ ਦੀ ਰਸਨਾ ਰਾਹੀਂ ਉਚਾਰੀ ਜਾਂਦੀ, ਬਾਅਦ 'ਚ ਉਸਨੂੰ ਇਕ ਪੋਥੀ 'ਤੇ ਲਿਖ ਲੈਂਦੇ। ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ 'ਚ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

PunjabKesari

ਸ੍ਰੀ ਗੁਰੂ ਨਾਨਕ ਦੇਵ ਜੀ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ ਅਤੇ ਇਸ ਨੂੰ ਸਾਂਭਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਦੇਸ਼ ਭਰ 'ਚ ਘੁੰਮ ਕੇ ਜਿਥੇ ਪਾਪੀ ਰੂਹਾਂ ਨੂੰ ਤਾਰਿਆ ਅਤੇ ਹੱਕ ਸੱਚ ਦਾ ਹੋਕਾ ਦਿੱਤਾ, ਉਥੇ ਉਨ੍ਹਾਂ ਦੇਸ਼ ਭਰ ਦੇ ਮਹਾਨ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਇਕੱਤਰ ਕਰਨ ਦਾ ਵੱਡਾ ਕਾਰਜ ਵੀ ਕੀਤਾ। ਇਹੋ ਬਾਣੀ ਅੱਗੇ ਤੋਂ ਅੱਗੇ ਅਗਲੇ ਗੁਰੂ ਸਾਹਿਬਾਨ ਨੂੰ ਵਿਰਾਸਤ 'ਚ ਮਿਲਦੀ ਗਈ। ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਵਲੋਂ ਜਦੋਂ ਇਹ ਦਾਅਵਾ ਜਤਾਇਆ ਗਿਆ ਕਿ ਗੁਰੂਗੱਦੀ 'ਤੇ ਉਸਦਾ ਜੱਦੀ ਹੱਕ ਹੈ ਤਾਂ ਗੁਰੂ ਜੀ ਨੇ ਉਸਨੂੰ ਭਾਵੇਂ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ ਕਿ ਗੁਰੂਗੱਦੀ ਪਰਿਵਾਰਾਂ ਨੂੰ ਵਿਰਾਸਤ 'ਚ ਨਹੀਂ ਮਿਲ ਸਕਦੀ ਪਰ ਇਸਦੇ ਬਾਵਜੂਦ ਪ੍ਰਿਥੀ ਚੰਦ ਨੇ ਵਿਰੋਧ ਦਾ ਰਸਤਾ ਨਹੀਂ ਛੱਡਿਆ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਨਕਲੀ ਬਾਣੀ ਵੀ ਰਚੀ ਜਾਣ ਲੱਗ ਪਈ ਸੀ। ਸ਼ਬਦ ਦੇ ਅਖੀਰ 'ਚ ਨਾਂ ਅਸਲ ਬਾਣੀ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਲਿਖਿਆ ਜਾਂਦਾ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ ਸ਼ੁੱਧ ਰੂਪ 'ਚ ਰੱਖਣ ਲਈ ਅਤੇ ਜਨਤਾ ਦੇ ਪਰਉਪਕਾਰ ਲਈ ਇਕ ਬਹੁਤ ਵੱਡਾ ਫੈਸਲਾ ਲਿਆ। ਉਹ ਫੈਸਲਾ ਸੀ ਸਮੁੱਚੀ ਬਾਣੀ ਨੂੰ ਇਕ ਗ੍ਰੰਥ ਸਾਹਿਬ ਜੀ 'ਚ ਇਕੱਤਰ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ ਸੀ। ਇਹ ਮਹਾਨ ਕਾਰਜ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਦੇ ਕਿਨਾਰੇ ਪੋਥੀ ਸਾਹਿਬ ਲਿਖਣ ਦਾ ਕਾਰਜ ਆਰੰਭਿਆ। ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਇਹ ਇਕ ਬਹੁਤ ਵੱਡਾ ਕਾਰਜ ਸੀ, ਜਿਸ 'ਚ ਸਾਰੀ ਬਾਣੀ ਦਾ ਨਿਖੇੜਾ ਕਰਕੇ ਸ਼ੁੱਧ ਬਾਣੀ ਦੀ ਚੋਣ ਕਰਨਾ ਅਤੇ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਸ਼ੁੱਧ ਰੂਪ 'ਚ ਸੰਗ੍ਰਹਿ ਕਰਨਾ ਸੀ। ਅਖੀਰ ਕਈ ਮਹੀਨਿਆਂ ਦੀ ਮਿਹਨਤ ਸਦਕਾ 1604 ਈਂ 'ਚ ਪੋਥੀ ਸਾਹਿਬ ਦਾ ਸੰਪਾਦਨ ਮੁਕੰਮਲ ਹੋ ਗਿਆ। ਇਕ ਗੱਲ ਪਾਠਕਾਂ ਨਾਲ ਹੋਰ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਆਪਣੀ ਗੋਦ 'ਚ ਲੈ ਕੇ ਇਹ ਪਵਿੱਤਰ ਬਚਨ ਕੀਤੇ ਸਨ, ''ਦੋਹਿਤਾ ਬਾਣੀ ਕਾ ਬੋਹਿਥਾ'' ਤਾਂ ਜਾਣੀ ਜਾਣ ਸਤਿਗੁਰੂ ਨੂੰ ਇਹ ਗੱਲ ਭਲੀ ਭਾਂਤ ਪਤਾ ਸੀ ਕਿ ਉਨ੍ਹਾਂ ਦਾ ਦੋਹਤਰਾ ਬਾਣੀ ਦੀ ਬਹੁਤ ਰਚਨਾ ਕਰੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਨਾ ਗੁਰੂ ਜੀ ਦੇ ਵਚਨਾਂ ਨੂੰ ਪੂਰਾ ਕਰਦਿਆਂ ਬਹੁਤ ਸਾਰੀ ਬਾਣੀ ਰਚੀ। ਆਪ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵਾਂਗ 30 ਰਾਗਾਂ 'ਚ ਬਾਣੀ ਦੀ ਰਚਨਾ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ 1345 ਸ਼ਬਦ, 62 ਅਸ਼ਟਪਦੀਆਂ, 62 ਛੰਤ, 6 ਵਾਰਾਂ (ਵਾਰਾਂ ਦੀਆਂ 110 ਪਉੜੀਆਂ ਹਨ ਅਤੇ 7 ਹੋਰ ਪੌੜੀਆਂ ਗਉੜੀ, ਸਾਰੰਗ ਤੇ ਮਲ੍ਹਾਰ ਦੀ ਵਾਰ ਵਿਚ ਰਚੀਆਂ), 277 ਸਲੋਕ (13 ਹੋਰ ਸਲੋਕ ਆਪ ਜੀ ਨੇ ਰਚੇ, 8 ਬਾਬਾ ਫਰੀਦ ਜੀ ਦੇ ਸਲੋਕਾਂ ਵਿਚ ਅਤੇ 5 ਭਗਤ ਕਬੀਰ ਜੀ ਦੇ ਸਲੋਕ) ਰਚੇ। ਇਸ ਤੋਂ ਇਲਾਵਾ ਪਹਿਰੇ, ਬਾਰਹਮਾਹਾ, ਦਿਨ ਰੈਣਿ, ਬਾਵਨ ਅੱਖਰੀ, ਸੁਖਮਨੀ ਸਾਹਿਬ, ਥੀਤੀ, ਬਿਰਹੜੇ, ਗੁਣਵੰਤੀ, ਰਾਗ ਮਾਰੂ 'ਚ ਅੰਜਲੀਆਂ ਤੇ ਸੋਹਲੇ, ਰਾਗਾਂ ਦੀ ਸਮਾਪਤੀ 'ਤੇ 67 ਸਹਸਕ੍ਰਿਤੀ ਸਲੋਕ, 24 ਸਲੋਕ ਗਾਥਾ, ਫੁਨਹੇ ਦੇ 24, ਚਉਬੋਲੇ ਦੇ 11 ਸ਼ਬਦ ਅਤੇ 20 ਸਵੱਈਆ ਆਦਿ ਦੀ ਰਚਨਾ ਵੀ ਕੀਤੀ। ਇੰਝ ਆਪ ਜੀ ਦੇ ਰਚੇ ਹੋਏ ਕੁੱਲ 2218 ਸ਼ਬਦ ਤੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ।

PunjabKesari
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ (974 ਸ਼ਬਦ ਤੇ ਸਲੋਕ), ਸ੍ਰੀ ਗੁਰੂ ਅੰਗਦ ਦੇਵ ਜੀ (62 ਸਲੋਕ), ਸ੍ਰੀ ਗੁਰੂ ਅਮਰਦਾਸ ਜੀ (907 ਪਦ ਤੇ ਸਲੋਕ), ਸ੍ਰੀ ਗੁਰੂ ਰਾਮ ਦਾਸ ਜੀ (679 ਪਦ ਤੇ ਸਲੋਕ), ਸ੍ਰੀ ਗੁਰੂ ਅਰਜਨ ਦੇਵ ਜੀ (2218 ਪਦ ਤੇ ਸਲੋਕ), ਸ੍ਰੀ ਗੁਰੂ ਤੇਗ ਬਹਾਦਰ ਜੀ (115 ਪਦ ਤੇ ਸਲੋਕ) ਦੀ ਬਾਣੀ ਸ਼ਾਮਲ ਹੈ। ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ 'ਚ ਇਕ ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਪਰ ਬਹੁਤ ਇਤਿਹਾਸਕਾਰ ਇਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਲਿਖਿਆ ਹੀ ਮੰਨਦੇ ਹਨ।
ਇਸ ਤੋਂ ਇਲਾਵਾ ਭਗਤ ਜੈਦੇਵ (2 ਸ਼ਬਦ), ਸ਼ੇਖ ਫਰੀਦ (130 ਸਲੋਕ, 4 ਸ਼ਬਦ), ਭਗਤ ਤਿਰਲੋਚਨ ਜੀ (4 ਸ਼ਬਦ), ਭਗਤ ਨਾਮਦੇਵ ਜੀ (60 ਸ਼ਬਦ), ਭਗਤ ਰਾਮਾਨੰਦ ਜੀ (1 ਸ਼ਬਦ), ਭਗਤ ਸਧਨਾ ਜੀ (1 ਸ਼ਬਦ), ਭਗਤ ਬੇਣੀ ਜੀ (1 ਸ਼ਬਦ), ਭਗਤ ਰਵਿਦਾਸ ਜੀ (41 ਸ਼ਬਦ), ਭਗਤ ਕਬੀਰ ਜੀ (292 ਸ਼ਬਦ, 249 ਸਲੋਕ), ਭਗਤ ਧੰਨਾ ਜੀ (4 ਸ਼ਬਦ), ਭਗਤ ਪੀਪਾ ਜੀ (1 ਸ਼ਬਦ), ਭਗਤ ਸੇਨ ਜੀ (1 ਸ਼ਬਦ), ਭਗਤ ਪਰਮਾਨੰਦ (1 ਸ਼ਬਦ), ਭਗਤ ਸੂਰਦਾਸ (1 ਸ਼ਬਦ), ਭਗਤ ਭੀਖਨ ਜੀ (2 ਸ਼ਬਦ), ਭਾਈ ਮਰਦਾਨਾ ਜੀ (3 ਸਲੋਕ), ਬਾਬਾ ਸੁੰਦਰ ਜੀ (6 ਪਉੜੀਆਂ), ਡੂਮ ਸੱਤਾ ਤੇ ਰਾਏ ਬਲਵੰਡ (8 ਪਦੇ, ਭਾਵ ਇਕ ਵਾਰ) ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸਨਮਾਨ ਤੇ ਸਤਿਕਾਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 11 ਭੱਟਾਂ ਕਲਸਹਾਰ, ਜਾਲਪ, ਕੀਰਤ, ਸੱਲ, ਭੱਲ, ਨੱਲ, ਮਥੁਰਾ, ਗਯੰਦ, ਭੀਖਾ, ਬੱਲ ਅਤੇ ਹਰਬੰਸ ਜੀ ਦੇ 123 ਸਵੱਈਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੇ ਗਏ ਹਨ।

ਭਗਤ ਜੈਦੇਵ ਜੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਪਿੰਡ ਕੰਦੂਲੀ, ਸ਼ੇਖ ਫਰੀਦ ਜੀ ਜ਼ਿਲਾ ਮੁਲਤਾਨ, ਭਗਤ ਤਿਰਲੋਚਨ ਜੀ ਸ਼ੋਲਾਪੁਰ ਜ਼ਿਲੇ ਦੇ ਪਿੰਡ ਬਾਰਸੀ, ਭਗਤ ਨਾਮਦੇਵ ਜੀ ਜ਼ਿਲਾ ਸਿਤਾਰਾ ਦੇ ਪਿੰਡ ਨਰਸੀ ਬਾਮਣੀ (ਮਹਾਰਾਸ਼ਟਰ), ਭਗਤ ਰਾਮਾਨੰਦ ਜੀ ਉੱਤਰ ਪ੍ਰਦੇਸ਼, ਭਗਤ ਸਧਨਾ ਜੀ ਸਿੰਧ, ਭਗਤ ਰਵਿਦਾਸ ਜੀ ਬਨਾਰਸ, ਭਗਤ ਕਬੀਰ ਜੀ ਬਨਾਰਸ, ਭਗਤ ਧੰਨਾ ਜੀ ਪਿੰਡ ਧੁਆਨ (ਰਾਜਸਥਾਨ), ਭਗਤ ਪੀਪਾ ਜੀ ਗੁਜਰਾਤ (ਰਿਆਸਤ ਗਗਰੌਨਗੜ੍ਹ ਦੇ ਰਾਜਾ), ਭਗਤ ਸੇਨ ਜੀ ਰਿਆਸਤ ਰੀਵਾਂ, ਭਗਤ ਪਰਮਾਨੰਦ ਮਹਾਰਾਸ਼ਟਰ ਦੇ ਜ਼ਿਲਾ ਸ਼ੋਲਾਪੁਰ ਦੇ ਪਿੰਡ ਬਾਰਸੀ, ਭਗਤ ਸੂਰਦਾਸ ਜੀ ਪਿੰਡ ਸੀਹੀ (ਦਿੱਲੀ), ਭਗਤ ਭੀਖਨ ਜੀ ਪਿੰਡ ਕਾਕੋਰੀ (ਲਖਨਊ), ਭਾਈ ਮਰਦਾਨਾ ਜੀ ਨਨਕਾਣਾ ਸਾਹਿਬ (ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਾਨਦਾਨ ਦੇ ਮਰਾਸੀ), ਬਾਬਾ ਸੁੰਦਰ ਜੀ (ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ), ਸੱਤਾ ਡੂਮ ਤੇ ਰਾਏ ਬਲਵੰਡ (ਗੁਰੂ ਘਰ ਦੇ ਕੀਰਤਨੀਏ) ਆਦਿ ਦੇਸ਼ ਦੇ ਵੱਖੋ ਵੱਖ ਹਿੱਸਿਆਂ ਨਾਲ ਸਬੰਧਤ ਭਗਤ ਤੇ ਸੰਤ ਹੋਏ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਦੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ 'ਜਪੁ ਜੀ ਸਾਹਿਬ' ਨੂੰ ਸਥਾਨ ਦਿੱਤਾ। ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਵੱਖੋ ਵੱਖ ਗੁਰੂ ਸਾਹਿਬਾਨ ਵਲੋਂ ਰਚੀ ਬਾਣੀ ਦਰਸਾਉਣ ਲਈ ਉਸ 'ਤੇ ਸਿਰਲੇਖ ਮਹਲਾ ਪਹਿਲਾ, ਦੂਜਾ, ਤੀਜਾ ਆਦਿ ਦਿੱਤਾ। ਜਿਸ ਦਾ ਭਾਵ ਸੀ ਜਿਸ ਗੁਰੂ ਦੀ ਬਾਣੀ ਉਹ ਮਹਲੇ ਦਾ ਨਾਂ। ਬਾਣੀ ਨੂੰ ਵੱਖੋ ਵੱਖ ਰਾਗਾਂ ਵਿਚ ਬਹੁਤ ਹੀ ਵਿਲੱਖਣ ਤਰੀਕੇ ਨਾਲ ਵੰਡ ਕੇ ਦਰਜ ਕੀਤਾ ਗਿਆ ਹੈ। ਹਰੇਕ ਰਾਗ ਵਿਚ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਦੀ। ਜਿਸ ਰਾਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਹੀਂ ਰਚੀ ਗਈ, ਉਸ ਵਿਚ ਉਨ੍ਹਾਂ ਤੋਂ ਤਰਤੀਬ ਵਾਰ ਬਾਅਦ ਦੇ ਗੁਰੂ ਸਾਹਿਬਾਨ ਦੀ ਬਾਣੀ ਪਹਿਲੇ ਸਥਾਨ 'ਤੇ ਰੱਖੀ ਗਈ ਹੈ। ਹਰੇਕ ਰਾਗ ਵਿਚ ਜਿਸ ਥਾਂ 'ਤੇ ਗੁਰੂ ਸਾਹਿਬਾਨ ਦੀ ਬਾਣੀ ਸਮਾਪਤ ਹੁੰਦੀ ਹੈ। ਉਸ ਤੋਂ ਬਾਅਦ ਜੇਕਰ ਗੁਰੂ ਸਾਹਿਬਾਨ ਵਲੋਂ ਰਚੀ ਗਈ ਕੋਈ ਵਾਰ ਹੈ ਤਾਂ ਉਹ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਬਾਕੀ ਭਗਤਾਂ ਦੀ ਬਾਣੀ ਲਿਆਂਦੀ ਗਈ। ਭਗਤਾਂ ਦੀ ਬਾਣੀ ਦਾ ਆਮ ਤੌਰ 'ਤੇ ਆਰੰਭ ਭਗਤ ਕਬੀਰ ਜੀ ਦੀ ਬਾਣੀ ਨਾਲ ਹੁੰਦਾ ਹੈ। ਹਰੇਕ ਰਾਗ ਵਿਚ ਪਹਿਲਾਂ ਦੁਪਦੇ, ਤ੍ਰਿਪਦੇ, ਚਉਪਦੇ, ਪੰਚਪਦੇ, ਛੇਪਦੇ, ਅਸ਼ਟਪਦੀਆਂ ਆਦਿ ਲਿਆਂਦੀਆਂ ਗਈਆਂ ਅਤੇ ਇਨ੍ਹਾਂ ਤੋਂ ਬਾਅਦ ਸੋਹਲੇ, ਕੋਈ ਹੋਰ ਵਿਸ਼ੇਸ਼ ਪਦ, ਛੰਤ ਜਾਂ ਵਾਰ ਲਿਖੀ ਗਈ।

ਹਰੇਕ ਸ਼ਬਦ ਤੋਂ ਬਾਅਦ ਪਿਛਲੇ ਕੁੱਲ ਸ਼ਬਦਾਂ ਦਾ ਜੋੜ ਵੀ ਨਾਲ ਦੀ ਨਾਲ ਸੰਪਾਦਨ ਕਰਨ ਸਮੇਂ ਲਿਖਿਆ ਗਿਆ, ਜਿਸ ਤੋਂ ਅਖੀਰ ਵਿਚ ਪਤਾ ਚਲ ਜਾਂਦਾ ਹੈ ਕਿ ਕਿਸ ਰਾਗ ਵਿਚ ਕਿਸ ਗੁਰੂ ਸਾਹਿਬ ਜੀ ਜਾਂ ਭਗਤ ਦੇ ਕਿੰਨੇ ਸ਼ਬਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿਚ ਪਹਿਲੇ 8 ਅੰਗਾਂ ਤੱਕ ਜਪੁ ਜੀ ਸਾਹਿਬ, 8 ਤੋਂ 12 ਅੰਗਾਂ ਤੱਕ ਸੋਦਰ, ਸੋਪੁਰਖ (ਰਹਿਰਾਸ ਸਾਹਿਬ) ਅਤੇ 12 ਤੋਂ 13 ਅੰਗ ਤੱਕ ਸੋਹਿਲਾ ਨਾਂਅ ਦੀ ਬਾਣੀ ਦਰਜ ਕੀਤੀ ਗਈ ਹੈ। ਇਹ ਸਿੱਖਾਂ ਦਾ ਨਿੱਤਨੇਮ ਹੈ। ਪਹਿਲਾ ਰਾਗ ਕੀਰਤਨ ਸੋਹਿਲੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਇਹ ਸਿਰੀ ਰਾਗ ਹੈ। ਅੰਗ 14 ਤੋਂ ਲੈ ਕੇ ਅੰਗ 1353 ਤੱਕ ਵੱਖੋ ਵੱਖ ਰਾਗਾਂ ਵਿਚ ਬਾਣੀ ਦੀ ਰਚਨਾ ਹੈ। ਇਨ੍ਹਾਂ ਰਾਗਾਂ ਦੀ ਗਿਣਤੀ 31 ਹੈ। ਇਨ੍ਹਾਂ ਦੀ ਤਰਤੀਬ ਇੰਝ ਹੈ:- ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ-ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲ੍ਹਾਰ, ਕਨਾੜਾ, ਕਲਯਾਣ, ਪਰਭਾਤੀ ਅਤੇ ਜੈਜਾਵੰਤੀ। ਰਾਗ ਜੈਜਾਵੰਤੀ ਵੀ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੀ ਬਾਣੀ ਹੈ। ਇਨ੍ਹਾਂ ਰਾਗਾਂ ਤੋਂ ਬਿਨਾਂ ਕਈ ਥਾਂ ਦੋ ਦੋ ਰਲਵੇਂ-ਮਿਲਵੇ ਰਾਗਾਂ ਵਿਚ ਵੀ ਬਾਣੀ ਰਚੀ ਹੋਈ ਮਿਲਦੀ ਹੈ, ਜਿਵੇਂ ਗਉੜੀ-ਮਾਝ, ਗਉੜੀ-ਦੀਪਕੀ, ਆਸਾ-ਕਾਫੀ, ਤਿਲੰਗ-ਕਾਫੀ, ਪ੍ਰਭਾਤੀ-ਵਿਭਾਸ, ਕਲਯਾਣ-ਭੋਪਾਲੀ, ਬਸੰਤ-ਹਿੰਡੋਲ ਆਦਿ।

ਅੰਗ 1353 ਤੋਂ ਰਾਗ ਮੁਕਤ ਬਾਣੀ ਦਰਜ ਕੀਤੀ ਗਈ ਹੈ। ਸਲੋਕ ਸਹਸਕ੍ਰਿਤੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 4 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 67 ਸਲੋਕ ਹਨ, ਜੋ ਅੰਗ 1360 ਤੱਕ ਦਰਜ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਰਚਿਤ ਗਾਥਾ ਦੇ 24 ਬੰਦ, ਫੁਨਹੇ ਦੇ 23 ਤੇ ਚਉਬੋਲੇ ਦੇ 11 ਬੰਦ ਅੰਗ 1364 ਤੱਕ ਦਰਜ ਕੀਤੇ ਗਏ ਹਨ। ਭਗਤ ਕਬੀਰ ਜੀ ਦੇ ਸਲੋਕ 1364 ਤੋਂ 1377 ਅੰਗ ਤੱਕ, ਬਾਬਾ ਫਰੀਦ ਜੀ ਦੇ ਸਲੋਕ 1377 ਤੋਂ 1384 ਅੰਗ ਤੱਕ, ਸਵੱਈਏ ਸ੍ਰੀ ਮੁੱਖ ਵਾਕ 1385 ਤੋਂ 1389 ਅੰਗ ਤੱਕ, ਭੱਟਾਂ ਦੇ ਸਵੱਈਏ 1389 ਤੋਂ 1409 ਅੰਗ ਤੱਕ ਦਰਜ ਕੀਤੇ ਗਏ ਹਨ। ਜੋ ਸ਼ਬਦ ਵੱਖੋ ਵੱਖ ਵਾਰਾਂ ਦੀਆਂ ਪਉੜੀਆਂ ਨਾਲ ਦਰਜ ਨਹੀਂ ਹੋ ਸਕੇ, ਉਹ ਸਾਰੇ ਹੀ ਸ਼ਬਦ 'ਸਲੋਕ ਵਾਰਾਂ ਤੇ ਵਧੀਕ' ਨਾਂਅ ਦੇ ਸਿਰਲੇਖ ਹੇਠ ਅੰਗ 1426 ਤੱਕ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅੰਗ 1426 ਤੋਂ 1429 ਤੱਕ ਹਨ। ਅਖੀਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁੰਦਾਵਣੀ ਲਿਖਕੇ ਬਾਣੀ ਦੀ ਸਮਾਪਤੀ ਦੀ ਮੋਹਰ ਲਗਾ ਦਿੱਤੀ ਹੈ, ਜੋ ਕਿ ਅੰਗ 1429 'ਤੇ ਦਰਜ ਹੈ। ਸਭ ਤੋਂ ਅਖੀਰ ਵਿਚ ਰਾਗ ਮਾਲਾ ਅੰਗ 1429 ਤੋਂ 1430 ਤੱਕ ਦਰਜ ਕੀਤੀ ਗਈ ਹੈ।

ਸਮੁੱਚੀ ਬਾਣੀ ਵਿਚ ਸੱਚੇ ਸੁੱਚੇ ਕਰਮ ਕਰਦੇ ਹੋਏ ਅਕਾਲ ਪੁਰਖ ਦਾ ਨਾਮ ਸਦਾ ਹੀ ਸਿਮਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਪ੍ਰਭੂ ਦਾ ਭਜਨ ਜੀਵਨ ਦਾ ਆਧਾਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬਾਣੀ ਵਿਚ ਅਧਿਆਤਮਕਵਾਦ ਦੇ ਨਾਲ ਨਾਲ ਸੰਸਾਰਿਕ ਕਦਰਾਂ-ਕੀਮਤਾਂ ਅਤੇ ਪੌਰਾਣਿਕ ਹਵਾਲੇ ਵੀ ਦਿੱਤੇ ਗਏ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੱਚ ਦਾ ਹੀ ਪ੍ਰਕਾਸ਼ ਹੈ ਤੇ ਇਕੋ ਇਕ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਤੇ ਉਸਨੂੰ ਯਾਦ ਰੱਖਣ ਦਾ ਆਦੇਸ਼ ਹੈ। ਇਸ ਨਾਮ 'ਤੇ ਕਿਵੇਂ ਚੱਲਣਾ ਹੈ ਤੇ ਨਾਮ ਨੂੰ ਮਨ 'ਚ ਕਿਸ ਤਰ੍ਹ੍ਹਾਂ ਵਸਾਉਣਾ ਹੈ, ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਖੁੱਲ੍ਹ ਕੇ ਦੱਸਿਆ ਗਿਆ ਹੈ। ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ।

ਗੁਰਪ੍ਰੀਤ ਸਿੰਘ ਨਿਆਮੀਆਂ

  • Sri Guru Granth Sahib Ji
  • Sri Hazur Sahib ji
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
  • ਸ੍ਰੀ ਹਜ਼ੂਰ ਸਾਹਿਬ ਜੀ

ਪ੍ਰਕਾਸ਼ ਪੁਰਬ 'ਤੇ ਜੇਬ ਕਤਰੇ ਵੀ ਹੋਏ ਸਰਗਰਮ, ਸ਼ਰਧਾਲੂ ਦੇ ਲੱਖ ਰੁਪਏ ਚੋਰੀ

NEXT STORY

Stories You May Like

  • laws against sacrilege should be made keeping in mind the respect
    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਬੇਅਦਬੀਆਂ ਖ਼ਿਲਾਫ਼ ਬਣੇ ਕਾਨੂੰਨ : ਬਾਬਾ ਬਲਬੀਰ ਸਿੰਘ
  • sant bhuri wale starts kar sewa at gurdwara sri guru nanak dev ji pahalgam
    ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲਗਾਮ ਵਿਖੇ ਸੰਤ ਭੂਰੀ ਵਾਲਿਆਂ ਵੱਲੋਂ ਕਾਰ ਸੇਵਾ ਆਰੰਭ
  • sc  sri guru gobind singh ji  prakash purb  national holiday
    ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਰਾਸ਼ਟਰੀ ਛੁੱਟੀ ਸੰਬੰਧੀ ਪਟੀਸ਼ਨ ਕੀਤੀ ਖਾਰਜ
  • sgpc starts langar service fosri guru nanak dev hospital  advocate dhami
    SGPC ਵੱਲੋਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮਰੀਜ਼ਾਂ ਲਈ ਲੰਗਰ ਸੇਵਾ ਦੀ ਸ਼ੁਰੂਆਤ: ਐਡਵੋਕੇਟ ਧਾਮੀ
  • prakash purb celebrated in italy
    ਇਟਲੀ 'ਚ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਰਾਏ ਸਾਹਿਬ ਜੀਓ ਦਾ ਪ੍ਰਕਾਸ਼ ਦਿਹਾੜਾ
  • sri guru ravidas temple  sabaudia  will be filled with joy on the 22nd
    ਸਤਿਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੁਰਬ ਮੌਕੇ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ 'ਚ 22 ਨੂੰ ਲੱਗਣਗੀਆਂ ਰੌਣਕਾਂ
  • gurpurab on march 22nd
    ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵਲੋਂ ਗੁਰਪੁਰਬ 22 ਮਾਰਚ ਨੂੰ
  • amritsar becomes   shimla   in the heat of march
    ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ
  • punjabis   phones suddenly started ringing
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਦਿਨ ਅਹਿਮ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਫਾਇਰਿੰਗ ਨਾਲ ਦਹਿਲਿਆ ਇਹ ਇਲਾਕਾ
  • beautiful view mountains of himachal pradesh was seen again from jalandhar
    ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰ ਤੋਂ ਫਿਰ ਦਿਸਿਆ ਹਿਮਾਚਲ ਪ੍ਰਦੇਸ਼ ਦੇ ਪਹਾੜਾਂ...
  • weather conditions in punjab have changed from today
    ਪੰਜਾਬ 'ਚ ਅੱਜ ਤੋਂ ਬਦਲਿਆ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ਦੀ ਜਾਣੋ ਤਾਜ਼ਾ...
  • associates of goldy brar arrested demanding rs 2 crore ransom elderly nri couple
    NRI ਬਜ਼ੁਰਗ ਜੋੜੇ ਤੋਂ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਗੋਲਡੀ ਬਰਾੜ ਦੇ ਦੋ ਸਾਥੀ...
  • boy dies in road accident in jalandhar  was the only brother of 3 sisters
    Punjab: ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਉਜਾੜ 'ਤਾ ਘਰ, 3 ਭੈਣਾਂ ਦੇ ਇਕਲੌਤੇ...
  • jalandhar administration s big statement amid shortage of lpg petrol and diesel
    LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ',...
Trending
Ek Nazar
uae response to missile and drone threat from iran

UAE ਨੇ ਈਰਾਨ ਤੋਂ ਆਉਣ ਵਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਦਿੱਤਾ ਮੂੰਹ ਤੋੜ ਜਵਾਬ

famous actress  s picture from the hospital surfaced

14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ...

tributes paid to gagandeep singh randhawa in brisbane

ਬ੍ਰਿਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ

gurdas maan program in canada

ਕੈਨੇਡਾ 'ਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼

rallies hindu temples canada

ਕੈਨੇਡਾ 'ਚ ਹਿੰਦੂ ਮੰਦਰਾਂ ਅੱਗੇ “ਖਾਲਿਸਤਾਨ ਜ਼ਿੰਦਾਬਾਦ” ਰੈਲੀਆਂ ਦਾ ਐਲਾਨ, 5...

badshah shares first post amid marriage talks with punjabi actress

ਪੰਜਾਬੀ ਅਦਾਕਾਰਾ ਨਾਲ ਵਿਆਹ ਦੀਆਂ ਚਰਚਾਵਾਂ ਵਿਚਾਲੇ ਬਾਦਸ਼ਾਹ ਨੇ ਸਾਂਝੀ ਕੀਤੀ...

no kings performance in toronto

ਟੋਰਾਂਟੋ 'ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

imran son unhrc speech pakistan accuses qasim

ਇਮਰਾਨ ਖਾਨ ਦੇ ਬੇਟੇ ਦੇ UN ਭਾਸ਼ਣ 'ਤੇ ਭੜਕਿਆ ਪਾਕਿਸਤਾਨ, ਦੱਸਿਆ 'ਦੇਸ਼ ਵਿਰੋਧੀ...

ipl 2026 rcb vs srh playing 11

IPL ਦੇ ਪਹਿਲੇ ਹੀ ਮੈਚ 'ਚ 3 ਖਿਡਾਰੀਆਂ ਦਾ ਡੈਬਿਊ, ਇਨ੍ਹਾਂ ਧਾਕੜਾਂ ਨੂੰ...

xiaomi  s cheap phone launched in india

6300mAh ਦੀ ਦਮਦਾਰ ਬੈਟਰੀ ਵਾਲਾ Xiaomi ਦਾ ਸਸਤਾ ਫੋਨ ਲਾਂਚ

police lathicharge on hooligans at babbu maan  s show in gurdaspur

ਗੁਰਦਾਸਪੁਰ 'ਚ ਬੱਬੂ ਮਾਨ ਦੇ ਸ਼ੋਅ 'ਚ ਪੁਲਸ ਵੱਲੋਂ ਹੁੱਲੜਬਾਜ਼ਾਂ 'ਤੇ...

dating apps have become a big threat in punjab

ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਪੰਜਾਬ 'ਚ ਡੇਟਿੰਗ ਐਪਸ ਬਣੇ ਵੱਡਾ ਖ਼ਤਰਾ, ਇੰਝ...

lava 17th anniversary offer

17ਵੀਂ ਵਰ੍ਹੇਗੰਢ ਮੌਕੇ Lava ਦਾ ਵੱਡਾ ਆਫਰ! ਇਸ ਸਮਾਰਟਫੋਨ 'ਤੇ ਮਿਲ ਰਿਹਾ ਬੰਪਰ...

another big statement by gurpreet ghuggi on the 5 crore issue

5 ਕਰੋੜ ਵਾਲੇ ਮਸਲੇ 'ਤੇ ਗੁਰਪ੍ਰੀਤ ਘੁੱਗੀ ਦਾ ਇਕ ਹੋਰ ਵੱਡਾ ਬਿਆਨ, ਸਾਹਮਣੇ ਰੱਖ...

famous youtuber anurag doval becomes a father

ਪਿਤਾ ਬਣਿਆ ਮਸ਼ਹੂਰ Youtuber ਅਨੁਰਾਗ ਡੋਭਾਲ; ਘਰ ਗੂੰਜੀ ਬੱਚੇ ਦੀ ਕਿਲਕਾਰੀ

police bust prostitution racket in this hotel in punjab

ਪੰਜਾਬ ਦੇ ਇਸ ਹੋਟਲ 'ਚ ਪੁਲਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼! ਮੁੰਡੇ-ਕੁੜੀਆਂ ਫੜੇ

shimla police  haryana youth  arrested  swift car

ਸ਼ਿਮਲਾ ਪੁਲਸ ਦੀ ਵੱਡੀ ਕਾਰਵਾਈ: ਹਰਿਆਣਾ ਦੇ 5 ਨੌਜਵਾਨ 94 ਗ੍ਰਾਮ ਚਿੱਟੇ ਸਮੇਤ...

famous actor passes away

ਮਸ਼ਹੂਰ ਕੋਰੀਆਈ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼, ਫਿਲਮੀ ਜਗਤ 'ਚ ਸੋਗ ਦੀ ਲਹਿਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • one arrested with 800 banned capsules
      ਪਾਬੰਦੀਸ਼ੁਦਾ 800 ਕੈਪਸੂਲ ਸਮੇਤ ਇਕ ਗ੍ਰਿਫ਼ਤਾਰ
    • flight bookings from halwara airport set to begin in april
      ਪੰਜਾਬ ਵਾਸੀਆਂ ਲਈ Good News ! ਰਵਨੀਤ ਬਿੱਟੂ ਨੇ ਹਲਵਾਰਾ ਏਅਰਪੋਰਟ ਬਾਰੇ ਕਰ 'ਤਾ...
    • laljit bhullar appears in amritsar court
      ਲਾਲਜੀਤ ਭੁੱਲਰ ਅੰਮ੍ਰਿਤਸਰ ਅਦਾਲਤ 'ਚ ਪੇਸ਼
    • patient dies due to lack of ventilator in faridkot medical hospital
      ਫਰੀਦਕੋਟ ਮੈਡੀਕਲ ਹਸਪਤਾਲ ’ਚ ਵੈਂਟੀਲੇਟਰ ਦੀ ਘਾਟ ਕਾਰਨ ਮਰੀਜ਼ ਦੀ ਮੌਤ
    • pathi singh dies in horrific road accident
      ਭਿਆਨਕ ਸੜਕ ਹਾਦਸੇ ਦੌਰਾਨ ਪਾਠੀ ਸਿੰਘ ਦੀ ਮੌਤ
    • an example of honesty  a bag filled with two lakh rupees was returned
      ਅਜੇ ਵੀ ਜ਼ਿੰਦਾ ਹੈ ਈਮਾਨੀਦਾਰੀ! ਦੁਕਾਨ ’ਤੇ ਛੁੱਟਿਆ 2 ਲੱਖ ਰੁਪਏ ਨਾਲ ਭਰਿਆ ਬੈਗ...
    • man commit suicide
      6 ਮਹੀਨੇ ਦੀ ਧੀ ਨੂੰ ਲੈ ਕੇ ਪੇਕੇ ਗਈ ਸੀ ਪਤਨੀ, ਪਤੀ ਨੇ ਕੀਤੀ ਖ਼ੁਦਕੁਸ਼ੀ
    • punjab haryana  rain  meteorological department  temperature  weather update
      ਪੰਜਾਬ-ਹਰਿਆਣਾ 'ਚ ਹੋਈ ਬਾਰਿਸ਼ ! ਮੌਸਮ ਦੀ 'ਪਲਟੀ' ਨੇ ਕਿਸਾਨਾਂ ਦੇ ਮੱਥੇ 'ਤੇ...
    • boy dies in road accident in jalandhar  was the only brother of 3 sisters
      Punjab: ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਉਜਾੜ 'ਤਾ ਘਰ, 3 ਭੈਣਾਂ ਦੇ ਇਕਲੌਤੇ...
    • jalandhar administration s big statement amid shortage of lpg petrol and diesel
      LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +