ਅੰਮ੍ਰਿਤਸਰ, (ਸੁਮਿਤ ਖੰਨਾ)—ਭਾਰਤ ਦੇ ਗੁਆਂਢੀ ਦੇਸ਼ ਸ੍ਰੀ ਲੰਕਾਂ ਦੇ 57 ਜੱਜ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਲਈ ਪਹੁੰਚੇ। ਇਨ੍ਹਾਂ ਜੱਜਾ ਦੇ ਨਾਲ ਭਾਰਤੀ ਜੱਜਾਂ ਦਾ ਡੈਲੀਗੇਸ਼ਨ ਵੀ ਮੋਜ਼ੂਦ ਰਿਹਾ। ਸ੍ਰੀ ਲੰਕਾ ਦੇ ਜੱਜਾਂ ਨੇ ਦਰਬਾਰ ਸਾਹਿਬ 'ਚ ਨਤਮਸਤਕ ਹੋ ਕੇ ਹਰਿਮੰਦਿਰ ਸਾਹਿਬ ਦੇ ਇਤਿਹਾਸ ਜਾਣਿਆ। ਐੱਸ.ਜੀ.ਪੀ.ਸੀ ਵਲੋਂ ਦਰਬਾਰ ਸਾਹਿਬ ਪਹੁੰਚੇ ਜੱਜਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ਼੍ਰੀ ਲੰਕਾ ਜੱਜਾ ਦਾ ਡੈਲੀਗੇਸ਼ਨ ਭਾਰਤ ਦੌਰੇ 'ਤੇ ਪਹੁੰਚਿਆ ਹੈ, ਜੋ ਚੰਡੀਗੜ੍ਹ ਜੂਡੀਸ਼ਰੀ ਅਕੈਡਮੀ 'ਚ ਪ੍ਰੋਗਰਾਮ ਤੋਂ ਬਾਅਦ ਦਰਬਾਰ ਸਾਹਿਬ ਨਮਸਤਕ ਹੋਏ ਲਈ ਪਹੁੰਚੇ ਸੀ।
ਮੰਗਾਂ ਸਬੰਧੀ ਸਫਾਈ, ਸੀਵਰੇਜ ਮੁਲਾਜ਼ਮਾਂ ਨੇ 72 ਘੰਟਿਆਂ ਦਾ ਦਿੱਤਾ ਨੋਟਿਸ
NEXT STORY