ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਡੀਏ ਦੇਣ ਖਿਲਾਫ ਸਟੇਅ ਨਾ ਮਿਲਣ ਤੋਂ ਬਾਅਦ ਸਰਕਾਰ ਨੂੰ ਕਿਹਾ ਹੈ ਕਿ ਹੁਣ ਬਿਨਾਂ ਦੇਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਡੀਏ ਦੀ ਕਿਸ਼ਤਾਂ 'ਤੇ ਬਕਾਏ ਦਿੱਤੇ ਜਾਣ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਸੁਨੇਹੇ ਵਿਚ ਭਾਜਪਾ ਪ੍ਰਧਾਨ ਨੇ ਲਿਖਿਆ ਹੈ, “30 ਜੂਨ ਤੱਕ ਕਰਮਚਾਰੀਆਂ ਦੇ ਬਕਾਏ ਤੇ ਡੀਏ ਦੀਆਂ ਕਿਸ਼ਤਾਂ ਦੇਣ ਦੇ ਕੋਰਟ ਦੇ ਹੁਕਮਾਂ ਖਿਲਾਫ ਤੁਹਾਡੀ ਸਟੇਅ ਦੀ ਅਪੀਲ ਵੀ ਖਾਰਜ ਹੋ ਗਈ ਹੈ ਤਾਂ ਹੁਣ ਦੇਰੀ ਕਿਉਂ ਭਗਵੰਤ ਮਾਨ ਜੀ। ਹੁਣ ਤਾਂ ਤੁਸੀਂ ਨਵਾਂ ਕਰਜ਼ਾ ਵੀ ਲਿਆ ਹੈ।
ਬੰਗਾਲ ਚੋਣਾਂ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਬਣਨ ਦੇ 45 ਦਿਨ ਦੇ ਅੰਦਰ ਅੰਦਰ ਮੁਲਾਜ਼ਮਾਂ ਨੂੰ ਡੀਏ ਦਿੱਤਾ ਜਾਵੇਗਾ ਪਰ ਭਾਜਪਾ ਨੇ 45 ਦਿਨ ਦੀ ਉਡੀਕ ਨਹੀਂ ਕੀਤੀ ਤੇ ਬੰਗਾਲ 'ਚ ਆਪਣੀ ਸਰਕਾਰ ਦੇ ਗਠਨ ਤੋਂ 10 ਦਿਨ ਦੇ ਅੰਦਰ ਹੀ ਕਰਮਚਾਰੀਆਂ ਲਈ ਡੀ. ਏ ਦੇਣ ਦਾ ਫੈਸਲਾ ਲਾਗੂ ਕਰ ਦਿੱਤਾ। ਤੁਸੀਂ ਕਿਸ ਚੀਜ਼ ਦੀ ਉਡੀਕ ਕਰ ਰਹੇ ਹੋ।
ਡੀਏ ਕਰਮਚਾਰੀਆਂ ਲਈ ਕੋਈ ਭੀਖ ਨਹੀਂ ਸਗੋਂ ਉਹਨਾਂ ਦਾ ਹੱਕ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਇਕ ਪਾਸੇ ਧਰਾਤਲੀ ਪੱਧਰ ਤੇ ਬਿਨਾਂ ਕੋਈ ਕੰਮ ਕੀਤੇ ਇਸ਼ਤਿਹਾਰਬਾਜ਼ੀ 'ਤੇ ਕਰੋੜਾ ਰੁਪਏ ਖਰਚ ਕਰ ਰਹੀ ਹੈ, ਦੂਜੇ ਪਾਸੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਉਹ ਤਾਂ ਹਰ ਸਟੇਜ ਤੋਂ ਆਖਦੇ ਹਨ ਕਿ ਸਰਕਾਰ ਦੇ ਖਜ਼ਾਨੇ ਭਰੇ ਹੋਏ ਹਨ ਫਿਰ ਸਰਕਾਰੀ ਕਰਮਚਾਰੀਆਂ ਜਿੰਨ੍ਹਾਂ ਨੇ ਸਰਕਾਰ ਦੇ ਅੰਗ ਬਣ ਕੇ ਕੰਮ ਕਰਨਾ ਹੁੰਦਾ ਹੈ ਨੂੰ ਉਨ੍ਹਾਂ ਦੇ ਹੱਕ ਕਿਉਂ ਨਹੀਂ ਦੇ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਬਿਨਾਂ ਦੇਰੀ ਡੀਏ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਮੁੜ ਕਿਹਾ ਕਿ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਨ ਤੇ ਬੰਗਾਲ ਵਾਂਗ ਬਿਨਾਂ ਦੇਰੀ ਡੀਏ ਦਿੱਤਾ ਜਾਵੇਗਾ।
ਸਿਆਸੀ ਸ਼ਹਿ 'ਤੇ ਅਨੰਦਪੁਰ ਸਾਹਿਬ ਨੂੰ ਜੋੜਨ ਵਾਲਾ ਇਕਲੌਤਾ ਪੁਲ ਮਾਇਨਿੰਗ ਨਾਲ ਕੀਤਾ ਜਾ ਰਿਹਾ ਕਮਜ਼ੋਰ
NEXT STORY