ਚੰਡੀਗੜ੍ਹ (ਸੁਸ਼ੀਲ ਰਾਜ) - ਸੜਕ ਹਾਦਸੇ ਰੋਕਣ ਲਈ ਚੰਡੀਗੜ੍ਹ ਪੁਲਸ ਵੰਡਣ ਵਾਲੀਆਂ ਸੜਕਾਂ 'ਤੇ ਗਰਿੱਲ ਲਵਾਏਗੀ। ਇਹ ਫੈਸਲਾ ਚੰਡੀਗੜ੍ਹ ਪੁਲਸ ਨੇ ਸੈਕਟਰ-48/49 ਨੂੰ ਵੰਡਣ ਵਾਲੀਆਂ ਸੜਕਾਂ 'ਤੇ ਹੋਏ ਹਾਦਸੇ ਤੋਂ ਬਾਅਦ ਲਿਆ ਹੈ, ਜਿਸ ਵਿਚ ਇਕ ਮੋਟਰਸਾਈਰਕਲ ਸਵਾਰ ਦੀ ਮੌਤ ਹੋ ਗਈ ਸੀ। ਘਟਨਾ ਵਿਚ ਇਕ ਰੇਂਜ ਰੋਵਰ ਗੱਡੀ ਨੇ ਸੈਕਟਰ-48/49 ਨੂੰ ਵੰਡਣ ਵਾਲੀ ਸੜਕ ਪਾਰ ਕਰਕੇ ਦੂਜੇ ਪਾਸੇ ਜਾ ਰਹੇ ਮੋਟਰਸਾਈਕਲ ਸਵਾਰ ਅਮਨ ਰਸਵੰਤ ਨੂੰ ਕੁਚਲ ਦਿੱਤਾ ਸੀ ਤੇ ਉਸਦੀ ਮੌਤ ਹੋ ਗਈ ਸੀ।
ਜਿਨ੍ਹਾਂ-ਜਿਨ੍ਹਾਂ ਸੜਕਾਂ 'ਤੇ ਰੇਲਿੰਗ ਨਹੀਂ ਲੱਗੀ ਹੈ, ਉਨ੍ਹਾਂ ਦੀ ਲਿਸਟ ਬਣਾ ਕੇ ਟ੍ਰੈਫਿਕ ਪੁਲਸ ਨੇ ਪ੍ਰਸ਼ਾਸਨ ਦੇ ਇੰਜੀਨੀਅਰ ਵਿਭਾਗ ਨੂੰ ਪ੍ਰਪੋਜ਼ਲ ਭੇਜ ਦਿੱਤਾ ਹੈ। ਇਸ ਵਿਚ ਟ੍ਰੈਫਿਕ ਪੁਲਸ ਨੇ ਸਾਫ ਲਿਖਿਆ ਹੈ ਕਿ ਤੇਜ਼ ਰਫਤਾਰ ਗੱਡੀਆਂ ਸੈਕਟਰਾਂ ਨੂੰ ਵੰਡਣ ਵਾਲੀਆਂ ਸੜਕਾਂ ਪਾਰ ਕਰਕੇ ਦੂਜੇ ਪਾਸੇ ਲੰਘ ਰਹੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਹਨ ਜੇਕਰ ਸੈਕਟਰਾਂ ਨੂੰ ਵੰਡਣ ਵਾਲੀਆਂ ਸੜਕਾਂ 'ਤੇ ਰੇਲਿੰਗ ਲਗ ਜਾਂਦੀ ਹੈ ਤਾਂ ਹਾਦਸਿਆਂ 'ਚ ਕਾਫੀ ਕਮੀ ਆਏਗੀ।
ਟ੍ਰੈਫਿਕ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਜਿਥੇ ਰੇਲਿੰਗ ਨਹੀਂ ਲਗ ਸਕਦੀ ਹੈ, ਉਥੋਂ ਡਿਵਾਈਡਰ ਦੀ ਉਚਾਈ ਵਧਾਈ ਜਾਏਗੀ। ਪੁਲਸ ਨੇ ਦੱਸਿਆ ਕਿ ਦੱਖਣ ਪਾਸੇ ਦੀਆਂ ਸੜਕਾਂ 'ਤੇ ਰੇਲਿੰਗ ਨਹੀਂ ਲੱਗੀ ਹੈ, ਇਸ ਲਈ ਜਲਦ ਹੀ ਰੇਲਿੰਗ ਲਾਉਣ ਲਈ ਪ੍ਰਸ਼ਾਸਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਮੱਧ ਮਾਰਗ 'ਤੇ ਕੁਝ ਹੀ ਸੜਕਾਂ 'ਤੇ ਰੇਲਿੰਗ ਲਾਉਣ ਦਾ ਕੰਮ ਪੈਂਡਿੰਗ ਪਿਆ ਹੈ।
ਐੱਸ. ਐੱਸ. ਪੀ. ਨੇ ਕਿਹਾ ਕਿ ਸੜਕ ਹਾਦਸੇ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਟ੍ਰੈਫਿਕ ਪੁਲਸ ਦੇ ਯਤਨ ਕਾਰਨ ਹੀ ਪਿਛਲੇ 5 ਸਾਲਾਂ ਵਿਚ 2017 ਵਿਚ ਸੜਕ ਹਾਦਸਿਆਂ 'ਚ ਗ੍ਰਾਫ ਬਿਲਕੁਲ ਹੇਠਾਂ ਆ ਗਿਆ ਹੈ। 2017 ਵਿਚ ਸੜਕ ਹਾਦਸਿਆਂ ਵਿਚ 107 ਲੋਕਾਂ ਨੇ ਜਾਨ ਗੁਆਈ ਹੈ।
ਡਿਵਾਈਡਰ ਤੋਂ ਉਤਾਰ ਲੈਂਦੇ ਹਨ ਵਾਹਨ
ਸੜਕ ਹਾਦਸੇ ਰੋਕਣ ਲਈ ਟ੍ਰੈਫਿਕ ਪੁਲਸ ਨੇ ਸੜਕਾਂ 'ਤੇ ਬਣੇ ਡਿਵਾਈਡਰ ਨੂੰ ਚੈੱਕ ਕੀਤਾ। ਕਈ ਥਾਵਾਂ ਤੋਂ ਡਿਵਾਈਡਰ ਬਿਲਕੁਲ ਹੇਠਾਂ ਬਣੇ ਹਨ, ਜਿਨ੍ਹਾਂ ਉਪਰੋਂ ਗੱਡੀਆਂ ਤੇ ਮੋਟਰਸਾਈਕਲ ਆਸਾਨੀ ਨਾਲ ਨਿਕਲ ਜਾਂਦੇ ਹਨ। ਪੁਲਸ ਦਾ ਕਹਿਣਾ ਹੈ ਕਿ ਹੇਠਾਂ ਬਣੇ ਡਿਵਾਈਡਰ ਹੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਟ੍ਰੈਫਿਕ ਪੁਲਸ ਨੇ ਸੜਕ ਨੂੰ ਘੱਟ ਉੱਚਾਈ 'ਤੇ ਬਣੇ ਸਾਰੇ ਡਿਵਾਈਡਰਾਂ ਦੀ ਲਿਸਟ ਪ੍ਰਸ਼ਾਸਨ ਨੂੰ ਉਸਦੀ ਉੱਚਾਈ ਵਧਾਉਣ ਲਈ ਸਿਫਾਰਿਸ਼ ਕੀਤੀ ਹੈ।
ਪਰਿਵਾਰਿਕ ਦੁਸ਼ਮਣੀ ਕੱਢਣ ਦਾ ਮੁੱਖ ਜ਼ਰੀਆ ਬਣੇ ਸੂਬੇ ਦੇ ਕਈ ਨਸ਼ਾ ਛੁਡਾਊ ਕੇਂਦਰ
NEXT STORY