ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ )- ਸਟਰਾਅਬੇਰੀ ਦੀ ਖੇਤੀ ਕਰਕੇ ਸੁਲਤਾਨਪੁਰ ਲੋਧੀ ਦਾ ਕਿਸਾਨ ਸੁਖਜਿੰਦਰ ਸਿੰਘ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮਾ ਸੁਲਤਾਨਪੁਰ ਦੀ ਟੀਮ ਵੱਲੋਂ ਸਵਾਲ ਪਿੰਡ ਦੇ ਸਫ਼ਲ ਕਿਸਾਨ ਸੁਖਜਿੰਦਰ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਗਿਆ, ਜਿਸ ਨੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਸਟਰਾਅਬੇਰੀ ਦੀ ਕਾਸ਼ਤ ਨਾਲ ਦੂਜਿਆਂ ਨੂੰ ਵੀ ਰਾਹ ਵਿਖਾਇਆ ਹੈ।
ਇਹ ਵੀ ਪੜ੍ਹੋ : ਰਾਤ ਦੇ ਕਰਫ਼ਿਊ ਦੌਰਾਨ ਜਲੰਧਰ ’ਚ ਵੱਡੀ ਵਾਰਦਾਤ, ਜਸ਼ਨ ਮਨਾਉਂਦਿਆਂ ਨੌਜਵਾਨਾਂ ਨੇ ਦਾਗੇ ਫਾਇਰ
ਖੇਤੀ ਵਿਚ ਕਣਕ-ਝੋਨੇ ਦੇ ਹੰਢਣਸਾਰ ਬਦਲ ਦੀ ਭਾਲ ਅਤੇ ਕੁਝ ਵਿਲੱਖਣ ਕਰਨ ਦੀ ਚਾਹਤ ਨੇ 2012 ਵਿੱਚ ਸੁਖਜਿੰਦਰ ਸਿੰਘ ਨੂੰ ਸਟਰਾਅ ਬੇਰੀ ਦੀ ਕਾਸ਼ਤ ਵੱਲ ਤੋਰਿਆ, ਜਿਸ ਵਿੱਚ ਮੰਡੀਕਰਨ ਨੂੰ ਲੈ ਕੇ ਅਨੇਕਾਂ ਮੁਸ਼ਕਿਲਾ ਦਾ ਸਾਹਮਣਾ ਕਰਦਿਆਂ ਉਸ ਨੇ ਕਾਮਯਾਬੀ ਹਾਸਲ ਕੀਤੀ।ਉਸ ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਪਹਿਲਾ ਸਟਰਾਅਬੇਰੀ ਕਿਸਾਨ ਹੋਣ ਮਾਣ ਹਾਸਲ ਹੈ।
ਇਹ ਵੀ ਪੜ੍ਹੋ : ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ
ਉਸ ਨੇ 5 ਕਨਾਲ ਵਿਚ ਸਟਰਾਅ ਬੇਰੀ ਦੀ ਕਾਸ਼ਤ ਕੀਤੀ ਹੈ, ਜਿਸ ਨੂੰ ਹੁਣ ਉਹ 130 ਰੁਪਏ ਕਿਲੋ ਤਕ ਵੇਚ ਕੇ ਚੰਗਾ ਮੁਨਾਫ਼ਾ ਖੱਟ ਰਿਹਾ ਹੈ।ਇਸ ਤੋਂ ਇਲਾਵਾ ਉਸ ਨੇ ਅੱਧੇ ਏਕੜ ਵਿਚ ਅਮਰੂਦ ਦਾ ਬਾਗ ਵੀ ਲਗਾਇਆ ਹੈ, ਜਿਸ ਵਿਚ ਅੰਤਰ ਫਸਲਾਂ ਦੇ ਤੌਰ ’ਤੇ ਗਾਜਰ ਅਤੇ ਪੱਤਾ ਗੋਭੀ ਦੀ ਕਾਸ਼ਤ ਕੀਤੀ ਹੋਈ ਹੈ। ਇਸ ਤੋਂ ਇਲਾਵਾ ਸ਼ਹਿਦ ਅਤੇ ਬੌਬੀ ਖਰਬੂਜ਼ੇ ਦੀ ਖੇਤੀ ਵੀ ਕਰਦਾ ਹੈ।ਉਸ ਨੇ ਦੱਸਿਆ ਕਿ ਸਟਰਾਅਬੇਰੀ ਦੀ ਕਾਸ਼ਤ ਵਿਚ ਉਨ੍ਹਾਂ ਦੇ ਪਿਤਾ ਬਲਕਾਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੂੰ 2016 ਵਿੱਚ ਖੇਤੀ ਲਈ ਸਟੇਟ ਐਵਾਰਡ ਵੀ ਮਿਲਿਆ ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਸਟਰਾਅ ਬੇਰੀ ਪਹਾੜੀ ਖੇਤਰਾਂ ਦੀ ਫ਼ਸਲ ਹੈ ਪਰ ਪੰਜਾਬ ਵਿੱਚ ਵੀ ਇਸ ਦੀ ਕਾਸ਼ਤ ਹੁੰਦੀ ਹੈ।ਸੁਖਜਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਖੇਤੀਬਾੜੀ ਮਹਿਕਮੇ ਨਾਲ ਜੁੜੇ ਹੋਏ ਹਨ ਅਤੇ ਮਹਿਕਮੇ ਦੀ ਸਲਾਹ ਨਾਲ ਉਹਨਾਂ ਨੇ ਫਾਰਮ ਦਾ ਨਾਮ ‘ਗ੍ਰੀਨ ਗੋਲਡ’ ਰੱਖ ਕੇ ਖੁਦ ਮਾਰਕੀਟਿੰਗ ਕੀਤੀ ਜਿਸ ਕਰਕੇ ਉਹਨਾਂ ਦਾ ਸਾਰਾ ਮਾਲ ਖੇਤ ਤੋਂ ਹੀ ਵਿਕ ਜਾਂਦਾ ਹੈ। ਉਨ੍ਹਾਂ ਸਮੇਂ-ਸਮੇਂ ’ਤੇ ਸਹਾਇਤਾ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਮਹਿਕਮੇ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰੇਸ਼ਮ ਸਿੰਘ ਫੀਲਡ ਅਫ਼ਸਰ (ਰਿਟਾ.) ਪਰਮਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ ਮੌਜੂਦ ਸਨ।
ਇਹ ਵੀ ਪੜ੍ਹੋ : ਜਲੰਧਰ ਵਿਖੇ ਭਾਜਪਾ ਆਗੂ ਦੇ ਮੁੰਡੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਓਲੰਪਿਕ ਖੇਡਾਂ ਲਈ ਚੁਣੀ ਗਈ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ
NEXT STORY