ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਦਸੂਹਾ ਅਧੀਨ ਆਉਂਦੇ ਪਿੰਡ ਦੋਲੋਵਾਲ ’ਚ ਇਕ ਇੱਟਾਂ-ਭੱਠੇ ’ਤੇ ਮਜ਼ਦੂਰੀ ਦਾ ਕੰਮ ਕਰਨ ਵਾਲੀ ਬੀਬੀ ਆਪਣੇ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈ। ਲਾਪਤਾ ਬੀਬੀ ਦਾ ਪਤੀ 10 ਮਾਰਚ ਤੋਂ ਉਨ੍ਹਾਂ ਦੀ ਭਾਲ ਕਰ ਰਿਹਾ ਹੈ ਪਰ ਅਜੇ ਤੱਕ ਪਰਿਵਾਰ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਸਬੰਧਤ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਸਬੰਧ ’ਚ ਸਾਰੇ ਪੰਜਾਬ ਦੇ ਥਾਣਿਆਂ ਅਤੇ ਗੁਆਂਢੀ ਸੂਬਿਆਂ ’ਚ ਲਾਪਤਾ ਲੋਕਾਂ ਦੇ ਸਬੰਧ ’ਚ ਇਸ਼ਤਿਹਾਰ ਜਾਰੀ ਕਰ ਦਿੱਤੇ ਹਨ ਅਤੇ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ
ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੋਮਵੀਰ ਦਸੂਹਾ ਦੇ ਪਿੰਡ ਦੋਲੋਵਾਲ ’ਚ ਇੱਟਾਂ-ਭੱਠੇ ’ਤੇ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਪਰ 10 ਮਾਰਚ ਇਸ ਗਰੀਬ ਮਜ਼ਦੂਰ ਦੀ ਪਤਨੀ ਪਿੰਕੀ ਅਤੇ 6 ਬੱਚੇ ਸ਼ੱਕੀ ਹਾਲਾਤ ’ਚ ਭੱਠੇ ਤੋਂ ਹੀ ਲਾਪਤਾ ਹੋ ਗਏ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਵਿਚ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਹੋਈ ਸ਼ੁਰੂਆਤ
ਅੱਜ 14 ਦਿਨ ਬੀਤਣ ਦੇ ਬਾਅਦ ਪਰਿਵਾਰ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਸੋਮਵੀਰ ਨੇ ਦਸੂਹਾ ਸਟੇਸ਼ਨ ’ਚ 13 ਮਾਰਚ ਨੂੰ ਦਿੱਤੀ ਸੀ ਪਰ ਅੱਜ ਤੱਕ ਪਰਿਵਾਰ ਬਾਰੇ ਪੁਲਸ ਦੇ ਕੋਲ ਵੀ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਜਲੰਧਰ ਡੀ. ਸੀ. ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨਜ਼ ਦੀ ਨਵੀਂ ਸੂਚੀ ਜਾਰੀ
ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਪੰਜਾਬ ਦੇ ਸਾਰੇ ਥਾਣਿਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਗੁਆਂਢੀ ਸੂਬਿਆਂ ਦੇ ਥਾਣਿਆਂ ਨੂੰ ਸੂਚਿਤ ਕਰਕੇ ਇਸ਼ਤਿਹਾਰ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ
ਉਥੇ ਹੀ ਇੱਟਾਂ-ਭੱਠੇ ’ਤੇ ਸੋਮਵੀਰ ਨਾਲ ਕੰਮ ਕਰਨ ਵਾਲੀ ਗੁਆਂਢਣ ਬੀਬੀ ਦਾ ਕਹਿਣਾ ਹੈ ਕਿ ਇਕ ਸੋਮਵੀਰ ਦਾ ਪਰਿਵਾਰ ਬੇਹੱਦ ਖੁਸ਼ਹਾਲ ਹੈ ਪਰ ਬੱਚਿਆਂ ਦੇ ਨਾਲ ਸੋਮਵੀਰ ਦੀ ਪਤਨੀ ਕਿੱਥੇ ਚਲੀ ਗਈ ਹੈ, ਇਸ ਨੂੰ ਲੈ ਕੇ ਸਾਰੇ ਬੇਹੱਦ ਚਿੰਤਾ ’ਚ ਹਨ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਨਵੇਂ ਨਿਯੁਕਤ ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਸਿਖਲਾਈ ਸ਼ੁਰੂ
NEXT STORY