ਖੰਨਾ (ਬਿਪਨ) : ਖੰਨਾ 'ਚ ਵਾਤਾਵਰਣ ਨੂੰ ਬਚਾਉਣ ਲਈ ਵਿੱਢੀ ਮੁਹਿੰਮ ਨੂੰ ਬੂਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਖੰਨਾ 'ਚ ਪਿੰਡਾਂ ਦੇ ਕਿਸਾਨ ਪਰਾਲੀ ਨੂੰ ਨਹੀਂ ਸਾੜ ਰਹੇ। ਇਨ੍ਹਾਂ ਕਿਸਾਨਾਂ ਨੂੰ ਪਰਾਲੀ ਦਾ ਪੱਕਾ ਹੱਲ ਲੱਭ ਗਿਆ ਹੈ ਅਤੇ ਉਹ ਵੀ ਬਿਲਕੁਲ ਮੁਫਤ। ਅਸਲ 'ਚ 'ਫਾਰਮ-2 ਐਨਰਜੀ' ਨਾਂ ਦੀ ਕੰਪਨੀ ਕਿਸਾਨਾਂ ਲਈ ਮਸੀਹਾ ਬਣ ਕੇ ਬਹੁੜੀ ਹੈ। ਇਸ ਕੰਪਨੀ ਵਲੋਂ ਖੇਤਾਂ 'ਚੋਂ ਮੁਫਤ 'ਚ ਹੀ ਪਰਾਲੀ ਨੂੰ ਚੁੱਕਿਆ ਜਾ ਰਿਹਾ ਹੈ ਅਤੇ ਇਸ ਇਕੱਠੀ ਕੀਤੀ ਗਈ ਪਰਾਲੀ ਨੂੰ ਕੰਪਨੀਆਂ 'ਚ ਹੀ ਸਪਲਾਈ ਕਰ ਦਿੱਤਾ ਜਾਂਦਾ ਹੈ।
ਇਸ ਕੰਪਨੀ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਵਲੋਂ ਕੀਤੇ ਗਏ ਕੰਮ ਦੀ ਕਿਸਾਨਾਂ ਵਲੋਂ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਕੰਪਨੀ ਵਲੋਂ 15 ਮਿੰਟਾਂ 'ਚ ਹੀ ਇਕ ਕਿਲੇ ਅੰਦਰ ਪਰਾਲੀ ਦਾ ਸਫਾਇਆ ਕਰ ਦਿੱਤਾ ਜਾਂਦਾ ਹੈ ਅਤੇ ਉਹ ਵੀ ਬਿਲਕੁਲ ਮੁਫਤ। ਇਹ ਕੰਪਨੀ ਬਿਨਾ ਕਿਸੇ ਸਰਕਾਰੀ ਮਦਦ ਦੇ ਕਰੀਬ 40000 ਏਕੜ ਖੇਤਾਂ 'ਚ ਪਈ ਪਰਾਲੀ ਦੀ ਸੰਭਾਲ ਕਰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਨਾਲ ਜਿੱਥੇ ਪ੍ਰਦੂਸ਼ਣ ਦੀ ਰੋਕਥਾਮ ਹੋ ਸਕੇਗੀ, ਉੱਥੇ ਹੀ ਖੇਤੀ ਦੀ ਗੁਣਵੱਤਾ ਵੀ ਬਰਕਰਾਰ ਰਹੇਗੀ ਅਤੇ ਨਾਲ ਹੀ ਪਰਾਲੀ ਨੂੰ ਖੇਤ 'ਚ ਮਿਲਾਉਣ 'ਤੇ ਹੋਣ ਵਾਲਾ ਖਰਚਾ ਵੀ ਬਚੇਗਾ।
ਪੰਜਾਬ 'ਚ ਝੋਨੇ ਦੀ ਨਾੜ ਸਾੜਨ ਦੇ ਮਾਮਲਿਆਂ ਨੇ ਤੋੜਿਆ ਰਿਕਾਰਡ
NEXT STORY