ਲੁਧਿਆਣਾ (ਰਿਸ਼ੀ)- ਪੜ੍ਹਾਈ ਦੇ ਨਾਲ-ਨਾਲ ਖਰਚਾ ਚਲਾਉਣ ਲਈ ਮੁਨਿਆਰੀ ਦੀ ਦੁਕਾਨ ’ਤੇ ਲੱਗੀ 11ਵੀਂ ਦੀ ਵਿਦਿਆਰਥਣ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਮਾਲਕ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕਰ ਕੇ ਜਬਰ-ਜ਼ਨਾਹ ਕੀਤਾ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ 64 ਬੀ. ਐੱਨ. ਐੱਸ. ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਇੱਕੋ ਝਟਕੇ 'ਚ ਉੱਜੜ ਗਿਆ ਪਰਿਵਾਰ! 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ
ਜਾਂਚ ਅਧਿਕਾਰੀ ਹਰਬੰਸ ਸਿੰਘ ਅਨੁਸਾਰ ਮੁਲਜ਼ਮ ਦੀ ਪਛਾਣ ਵਿਵੇਕ ਮਹਿਤਾ 55 ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਾਂ ਨੇ ਦੱਸਿਆ ਕਿ ਉਸ ਦੀ ਨਾਬਾਲਗ ਬੇਟੀ ਆਪਣੇ ਪਿਤਾ ਨਾਲ ਰਹਿੰਦੀ ਹੈ ਅਤੇ 20 ਦਿਨ ਪਹਿਲਾਂ ਹੀ ਕੰਮ ’ਤੇ ਲੱਗੀ ਸੀ। ਬੀਤੀ 14 ਜੂਨ ਨੂੰ ਉਕਤ ਮੁਲਜ਼ਮ ਬਹਾਨੇ ਨਾਲ ਬੇਟੀ ਨੂੰ ਆਪਣੇ ਨਾਲ ਘਰ ਲੈ ਗਿਆ ਅਤੇ ਨਸ਼ੀਲੇ ਪਦਾਰਥ ਦੇ ਕੇ ਜਬਰ-ਜ਼ਿਨਾਹ ਕੀਤਾ। ਬੀਤੀ 27 ਜੂਨ ਨੂੰ ਬੇਟੀ ਨੇ ਉਸ ਨੂੰ ਸਾਰੀ ਦਾਸਤਾਂ ਸੁਣਾਈ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਨ ਦੀ ਨੀਂਦ ਸੁੱਤੇ ਪਏ ਵਿਅਕਤੀ ਦੇ ਸਿਰ 'ਤੇ ਖੜ੍ਹੀ ਸੀ ਮੌਤ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY