ਲੁਧਿਆਣਾ (ਵਿੱਕੀ) : ਭਾਰਤ ਸਰਕਾਰ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਯੂਡਾਈਸ ਸਰਵੇ 2026-27 ਦੇ ਕੰਮ ਵਿਚ ਦੇਰ ਨੂੰ ਦੇਖਦੇ ਹੋਏ ਸਕੂਲ ਸਿੱਖਿਆ ਵਿਭਾਗ ਨੇ ਸਖਤ ਰੁਖ ਅਪਣਾਇਆ ਹੈ। ਕਛੂਆ ਚਾਲ ਚੱਲ ਰਹੇ ਯੂਡਾਈਸ ਦੇ ਕੰਮ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ, ਸਮੱਗਰ ਸਿੱਖਿਆ ਮੁਹਿੰਮ ਅਥਾਰਟੀ (ਐੱਮ. ਆਈ. ਐੱਸ. ਵਿੰਗ) ਪੰਜਾਬ ਵਲੋਂ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਫਸਰਾਂ (ਸੈਕੰਡਰੀ ਸਿੱਖਿਆ, ਐਲੀਮੈਂਟਰੀ ਸਿੱਖਿਆ) ਅਤੇ ਸਾਰੇ ਯੂਡਾਈਸ ਅਫਸਰਾਂ (ਸੈਕੰਡਰੀ ਸਿੱਖਿਆ, ਐਲੀਮੈਂਟਰੀ ਸਿੱਖਿਆ) ਨੂੰ ਪੱਤਰ ਜਾਰੀ ਕਰ ਕੇ 30 ਸਤੰਬਰ ਤੱਕ ਪੂਰਾ ਕੰਮ ਖਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਾਰੀ ਨਿਰਦੇਸ਼ਾਂ ਮੁਤਾਬਕ ਸਾਰੇ ਸਕੂਲਾਂ ਨੂੰ 30 ਅਗਸਤ ਤੱਕ ਯੂਡਾਈਸ ਸਰਵੇ ਦੇ ਪ੍ਰੋਫਾਈਲ, ਅਧਿਆਪਕ ਅਤੇ ਵਿਦਿਆਰਥੀ ਮਾਡਿਊਲ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਬਾਵਜੂਦ ਹੁਣ ਤੱਕ ਸਕੂਲ ਪ੍ਰੋਫਾਈਲ ਮਾਡਿਊਲ 84.82 ਫੀਸਦੀ, ਅਧਿਆਪਕ ਮਾਡਿਊਲ 94.33 ਫੀਸਦੀ ਅਤੇ ਵਿਦਿਆਰਥੀ ਮਾਡਿਊਲ ਕੇਵਲ 79.05 ਫੀਸਦੀ ਹੀ ਪੂਰਾ ਹੋ ਸਕਿਆ ਹੈ।
ਇਹ ਵੀ ਪੜ੍ਹੋ : ਭਤੀਜੀ ਨੂੰ ਸਕੂਲ ਤੋਂ ਲੈਣ ਗਏ ਮੁੰਡੇ ਦੀ ਧੌਣ 'ਤੇ ਦਾਤ ਰੱਖ ਕੇ ਖੋਹ ਲਿਆ ਮੋਬਾਈਲ ਤੇ ਪਰਸ
ਰਿਲੀਜ਼ ਰਿਕਵੈਸਟਸ ਵੀ ਵੱਡੀ ਗਿਣਤੀ 'ਚ ਪੈਂਡਿੰਗ
ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀ ਮਾਡਿਊਲ ਤਹਿਤ ਜਦੋਂ ਕੋਈ ਵਿਦਿਆਰਥੀ ਇਕ ਸਕੂਲ ਛੱਡ ਕੇ ਦੂਜੇ ਸਕੂਲ ਵਿਚ ਨਵਾਂ ਦਾਖਲਾ ਲੈਂਦਾ ਹੈ ਤਾਂ ਨਵੇਂ ਸਕੂਲ ਵਲੋਂ ਸਬੰਧਤ ਵਿਦਿਆਰਥੀ ਲਈ ਪਿਛਲੇ ਸਕੂਲ ਨੂੰ ਯੂਡਾਈਸ ਪੋਰਟਲ ’ਤੇ ਰਿਲੀਜ਼ ਰਿਕਵੈਸਟ ਭੇਜੀ ਜਾਂਦੀ ਹੈ। ਪਿਛਲੇ ਸਕੂਲ ਵਲੋਂ ਇਸ ਰਿਕਵੈਸਟ ਨੂੰ ਵਿਦਿਆਰਥੀ ਦੀ ਮੌਜੂਦਾ ਸਥਿਤੀ ਮੁਤਾਬਕ ਸਵੀਕਾਰ ਜਾਂ ਅਸਵੀਕਾਰ ਕਰਨਾ ਹੁੰਦਾ ਹੈ। ਮੌਜੂਦਾ ਵਿਚ ਸੂਬੇ ਅੰਦਰ 13,928 ਅਤੇ ਸੂਬੇ ਦੇ ਬਾਹਰ 885 ਰਿਲੀਜ਼ ਰਿਕਵੈਸਟਸ ਪੈਂਡਿੰਗ ਚੱਲ ਰਹੀਆਂ ਹਨ।
ਕੰਮ ਪੂਰਾ ਕਰਨ ਤੋਂ ਬਾਅਦ ਦੇਣਾ ਹੋਵੇਗਾ ਸਰਟੀਫਿਕੇਟ
ਡਿਪਟੀ ਐੱਸ. ਪੀ. ਡੀ., ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਜ਼ਿਲੇ ਦੇ ਬਾਕੀ ਬਚੇ ਸਕੂਲਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ। ਸਾਰੇ ਸਕੂਲ, ਬਲਾਕ ਅਤੇ ਜ਼ਿਲਾ ਪੱਧਰ ’ਤੇ ਕੰਮ ਪੂਰਾ ਕਰ ਕੇ ਜਲਦ ਤੋਂ ਜਲਦ ਆਨਲਾਈਨ ਸਰਟੀਫਿਕੇਟ ਜਮ੍ਹਾ ਕਰਵਾਉਣ ਤਾਂ ਕਿ 30 ਸਤੰਬਰ ਤੱਕ ਸੂਬਾ ਪੱਧਰ ’ਤੇ ਯੂਡਾਈਸ ਸਰਵੇ ਦਾ ਕਾਰਜ ਸਮੇਂ ’ਤੇ ਪੂਰਾ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚਾਰਟਰਡ ਅਕਾਊਂਟੈਂਸੀ ਪ੍ਰੀਖਿਆਵਾਂ ਦਾ ਸ਼ਡਿਊਲ ਐਲਾਨਿਆ, 3 ਨਵੰਬਰ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
NEXT STORY