ਲੁਧਿਆਣਾ(ਰਿਸ਼ੀ)-ਗੁਰੂ ਗੋਬਿੰਦ ਸਿੰਘ ਨਗਰ, ਡਾਬਾ ਲੋਹਾਰਾ ਰੋਡ ’ਤੇ ਰਹਿਣ ਵਾਲੇ ਇਕ ਸੀਨੀਅਰ ਸਿਟੀਜ਼ਨ ਨੇ ਆਪਣੀ 12 ਬੋਰ ਦੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਕਾਰਨ ੳੁਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਘਟਨਾ ਸਥਾਨ ’ਤੇ ਪੁੱਜੀ ਥਾਣਾ ਡਾਬਾ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਐੱਸ. ਆਈ. ਪਵਿੱਤਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ (60) ਦੇ ਰੂਪ ਵਿਚ ਹੋਈ ਹੈ, ਜੋ ਰਾਏਕੋਟ ਦਾ ਰਹਿਣ ਵਾਲਾ ਸੀ ਅਤੇ 12 ਸਾਲ ਪਹਿਲਾਂ 2 ਕਿੱਲੇ ਜ਼ਮੀਨ ਵੇਚ ਕੇ ਉਸ ਨੇ ਮਕਾਨ ਖਰੀਦਿਅਾ ਸੀ ਅਤੇ ਇਕੱਲਾ ਹੀ ਰਹਿ ਰਿਹਾ ਸੀ। 4 ਸਾਲ ਪਹਿਲਾਂ ਮਕਾਨ ਇੰਦਰਜੀਤ ਨਾਮਕ ਵਿਅਕਤੀ ਨੂੰ ਵੇਚ ਦਿੱਤਾ ਅਤੇ ਖੁਦ ਉਸੇ ਮਕਾਨ ਦਾ ਕਿਰਾਏਦਾਰ ਬਣ ਗਿਆ। ਪੁਲਸ ਨੇ ਇਸ ਮਾਮਲੇ ਵਿਚ ਗੁਆਂਢੀ ਜਗਤਾਰ ਸਿੰਘ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ ਅਤੇ ਲਾਇਸੈਂਸੀ ਰਿਵਾਲਵਰ ਕਬਜ਼ੇ ਵਿਚ ਲੈ ਲਿਆ ਹੈ। ਵੀਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕ ਹੋਏ ਇਕੱਠੇ
ਪੁਲਸ ਅਨੁਸਾਰ ਘਰ ਹੋਰ ਕਿਰਾਏਦਾਰ ਰਹਿੰਦੇ ਹਨ, ਗੋਲੀ ਚੱਲਣ ਦੀ ਅਾਵਾਜ਼ ਆਉਣ ’ਤੇ ਆਲੇ-ਦੁਆਲੇ ਦੇ ਕਮਰਿਆਂ ਵਿਚ ਰਹਿਣ ਵਾਲੇ ਲੋਕ ਜਦ ਸੁਖਦੇਵ ਦੇ ਕਮਰੇ ਵਿਚ ਪੁੱਜੇ ਤਾਂ ਉਹ ਲਹੂ-ਲੁਹਾਨ ਹਾਲਤ ਵਿਚ ਪਿਆ ਸੀ, ਜਿਸ ਦੇ ਬਾਅਦ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਗਈ। ਪੁਲਸ ਅਨੁਸਾਰ ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਸੀ, ਸ਼ੱਕ ਹੈ ਕਿ ਬੀਮਾਰੀ ਤੋਂ ਤੰਗ ਆ ਕੇ ਉਸ ਨੇ ਆਤਮਹੱਤਿਆ ਕਰ ਲਈ।
ਕਾਂਸਟੇਬਲ ਭਰਤੀ ਕਰਵਾਉਣ ਦੇ ਨਾਂ ’ਤੇ 3 ਭਰਾ-ਭੈਣਾਂ ਤੋਂ ਠੱਗੇ 6 ਲੱਖ
NEXT STORY