ਬੋਹਾ (ਅਮਨਦੀਪ) : ਮਾਨਸਾ ਜ਼ਿਲ੍ਹੇ ਦੇ ਪਿੰਡ ਗਾਮੀਵਾਲਾ ਦੀ ਇਕ ਵਿਆਹੁਤਾ ਨੇ ਕੁੱਟਮਾਰ ਅਤੇ ਤੰਗ ਕਰਨ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪੁਲਸ ਨੂੰ ਗਾਮੀਵਾਲਾ ਪਿੰਡ ਦੀ ਪ੍ਰਕਾਸ਼ ਕੌਰ ਨੇ ਦੱਸਿਆ ਕਿ ਮੇਰੀ ਧੀ ਹਰਵਿੰਦਰ ਕੌਰ ਨੂੰ ਜਵਾਈ ਗੁਰਪ੍ਰੀਤ ਸਿੰਘ ਕੁੱਟਮਾਰ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਇਸ ਤੋਂ ਤੰਗ ਆ ਕੇ ਉਨ੍ਹਾਂ ਦੀ ਧੀ ਨੇ ਕੋਈ ਜ਼ਹਿਰੀਲੀ ਖਾ ਲਈ ਅਤੇ ਰਤੀਆ ਦੇ ਇਕ ਹਸਪਤਾਲ ਵਿਖੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਬੋਹਾ ਦੀ ਪੁਲਸ ਨੇ ਮ੍ਰਿਤਕ ਦੇ ਪਤੀ ਗੁਰਪ੍ਰੀਤ ਸਿੰਘ ਪਿੰਡ ਜਾਮਾਰਾਏ (ਤਰਨਤਾਰਨ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ।
ਪੰਜਾਬ ਦੇ ਮਸ਼ਹੂਰ ਹੋਟਲ ਨੇੜੇ ਲੱਗੀ ਭਿਆਨਕ ਅੱਗ! ਮੌਕੇ 'ਤੇ ਪਈਆਂ ਭਾਜੜਾਂ
NEXT STORY